Saturday, May 11, 2024

5 ਮਈ ਤੱਕ ਮਨਾਇਆ ਜਾਵੇਗਾ ‘ਗਰਾਮ ਸਵਰਾਜ ਅਭਿਆਨ’ – ਡਿਪਟੀ ਕਮਿਸ਼ਨਰ

ਪਠਾਨਕੋਟ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪ੍ਰਿਯੰਕ ਭਾਰਤੀ ਆਈ.ਏ.ਐਸ ਮਨਸਿਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਅਤੇ ਵਿਜੈ ਸਚਦੇਵਾ PPN1804201804ਅੰਡਰ ਸੈਕਰਟਰੀ ਡਿਫੈਂਸ ਨਵੀਂ ਦਿੱਲੀ ਵੱਲੋ ਜ਼ਿਲ੍ਹੇ ਅੰਦਰ ਮਨਾਏ ਜਾ ਰਹੇ ‘ਗਰਾਮ ਸਵਰਾਜ ਅਭਿਆਨ’ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਹਾਸਿਲ ਕੀਤੀ।ਭਾਰਤ ਸਰਕਾਰ ਵੱਲੋਂ ਪਿ੍ਰਯੰਕਾ ਭਾਰਤੀ ਤੇ ਵਿਜੈ ਸਚਦੇਵਾ ਨੂੰ ‘ਗਰਾਮ ਸਵਰਾਜ ਅਭਿਆਨ’ ਦੀ ਸਫਲਤਾ ਲਈ ਵਿਸ਼ੇਸ ਤੌਰ ’ਤੇ ਪਠਾਨਕੋਟ ਭੇਜਿਆ ਗਿਆ ਹੈ।ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ, ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਸ਼ੋਕ ਸ਼ਰਮਾ ਸਹਾਇਕ ਕਮਿਸ਼ਨਰ ਜਨਰਲ, ਅਰਸ਼ਦੀਪ ਸਿੰਘ ਲੁਬਾਣਾ ਸਹਾਇਕ ਕਮਿਸ਼ਨਰ (ਸਿਕਾਇਤਾਂ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਡਾ. ਨਿਧੀ ਕਲੋਤਰਾ ਐਸ.ਡੀ.ਐਮ ਧਾਰ ਕਲ੍ਹਾ ਅਤੇ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਪ੍ਰਿਯੰਕ ਭਾਰਤੀ ਨੇ ਸਮੂਹ ਅਧਿਕਾਰੀਆਂ ਨੂੰ ਦੱਸਿਆ ਕਿ ਪੰਚਾਇਤੀ ਰਾਜ ਮੰਤਰਾਲਾ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਅੰਦਰ 14 ਅਪ੍ਰੈਲ ਤੋਂ ਲੈ ਕੇ 5 ਮਈ 2018 ਤਕ ਗਰਾਮ ਪੰਚਾਇਤਾਂ ਵਿਚ ‘ਗਰਾਮ ਸਵਰਾਜ ਅਭਿਆਨ’ ਮਨਾਇਆ ਜਾ ਰਿਹਾ ਹੈ।ਜਿਸ ਵਿਚ ਸੱਤ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ (ਐਸ.ਸੀ/ ਐਸ.ਟੀ) ਨੂੰ ਪੁਹੰਚਾਇਆ ਜਾਵੇਗਾ।ਉਨਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਅਭਿਆਨ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਸਫਤਲਾਪੂਰਵਕ ਨੇਪਰੇ ਚਾੜ੍ਹਿਆ ਜਾਵੇ।
ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਇਸ ਅਭਿਆਨ ਚਲਾਉਣ ਦਾ ਮੰਤਵ ਜੋ ਲੋੜਵੰਦ ਲੋਕ ਇਨਾਂ ਸਕੀਮਾਂ ਤੋਂ ਵਾਂਝੇ ਰਹਿ ਗਏ ਹਨ, ਉਨਾਂ ਨੂੰ ਇਨਾਂ ਸਕੀਮਾਂ ਦਾ ਲਾਭ 14 ਅਪ੍ਰੈਲ ਤੋਂ 5 ਮਈ ਵਿਚਕਾਰ ਮੁਹੱਈਆ ਕਰਵਾਉਣਾ ਹੈ।ਉਨਾਂ ਦੱਸਿਆ ਕਿ ਜਿਵੇਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਰਾਹੀਂ ਜੀਰੋ ਬੈਲੈਂਸ ਤੋ ਖਾਤਾ ਖੋਲ੍ਹਿਆ ਜਾਂਦਾ ਹੈ ਅਤੇ 6 ਮਹੀਨੇ ਤੋਂ ਬਾਅਦ ਅਗਰ ਖਾਤੇ ਵਿਚ ਕੋਈ ਪੈਸਾ ਨਾ ਵੀ ਹੋਵੇ ਤਾਂ ਵੀ ਉਸ ਖਾਤੇ ਵਿਚ 5 ਹਜਾਰ ਰੁਪਏ ਓਵਰ ਡਰਾਫਟ ਰਾਹੀਂ ਕਢਵਾਏ ਜਾ ਸਕਦੇ ਹਨ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੀਜਨਾ ਵਿਚ ਕੇਵਲ 12 ਰੁਪਏ ਇਕ ਸਾਲ ਦੇ ਪ੍ਰੀਮੀਅਰ ਭਰ ਕੇ 2 ਲੱਖ ਰੁਪਏ ਤਕ ਦਾ ਬੀਮਾ ਕਵਰ ਕੀਤਾ ਜਾ ਸਕਦਾ ਹੈ।ਇਸ ਲਈ 18 ਸਾਲ ਤੋਂ 70 ਸਾਲ ਤਕ ਦੇ ਵਿਅਕਤੀ ਕਵਰ ਹੋ ਸਕਦੇ ਹਨ। ਇਹ ਬੀਮਾ ਕੇਵਲ ਹਾਦਸੇ ਵਿਚ ਮੌਤ ਹੋਣ ਉਪਰੰਤ ਮਿਲਦਾ ਹੈ।ਪ੍ਰਧਾਨ ਮੰਤਰੀ ਜੋਤੀ ਬੀਮਾ ਯੋਜਨਾ ਤਹਿਤ ਸਾਲ ਵਿਚ ਇਕ ਵਾਰ 330 ਰੁਪਏ ਦਾ ਪ੍ਰੀਮੀਅਰ ਭਰਕੇ ਦੋ ਲੱਖ ਰੁਪਏ ਤਕ ਦਾ ਬੀਮਾ ਕਰਵਾਇਆ ਜਾ ਸਕਦਾ ਹੈ। ਇਸ ਲਈ ਉਮਰ 18 ਸਾਲ ਤੋਂ 50 ਸਾਲ ਹੈ ਅਤੇ ਨੈਚੂਰਲ ਜਾਂ ਹਾਦਸੇ ਵਿਚ ਮੌਤ ਉਪਰੰਤ 2 ਲੱਖ ਰੁਪਏ ਦਾ ਬੀਮਾ ਮਿਲਦਾ ਹੈ।
ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਭਾਰਤ ਸਰਕਾਰ ਵਲੋਂ ਉਜਾਲਾ ਸਕੀਮ ਚਲਾਈ ਜਾ ਰਹੀ ਹੈ, ਜਿਸ ਵਿਚ ਕੇਵਲ 70 ਰੁਪਏ ਵਿਚ 9 ਵਾਟ ਦੀ ਐਲ.ਈ.ਡੀ ਬਲਬ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਇਸ ਸਕੀਮ ਵਿਚ ਐਲ.ਈ.ਡੀ ਟਿੳੂਬਾਂ ਤੇ ਪੱਖੇ ਵੀ ਪ੍ਰਦਾਨ ਕੀਤੇ ਜਾਂਦੇ ਹਨ।ਉਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ।ਉਨਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਅੰਦਰ ਕੈਂਪ ਲਗਾ ਕਿ ਇਨਾਂ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤਕ ਪੁਜਦਾ ਕਰਨ।
ਮੀਟਿੰਗ ਦੌਰਾਨ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਇਸ ਅਭਿਆਨ ਦੀ ਸ਼ੁਰੂਆਤ ਬੀਤੀ 14 ਅਪ੍ਰੈਲ ਨੂੰ ਕੀਤੀ ਜਾ ਚੁੱਕੀ ਹੈ। ਇਸ ਤਹਿਤ ਭਲਾਈ ਵਿਭਾਗ ਵਲੋਂ ਸਮਾਜਿਕ ਨਿਆਂ ਦਿਵਸ ਭਾਰਤ ਰਤਨ ਡਾ. ਬੀ.ਆਰ ਅੰਬੇਦਕਰ ਜੀ ਅਤੇ 18 ਅਪ੍ਰੈਲ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ‘ਸਵੱਛ ਭਾਰਤ ਪਰਵ’ ਮਨਾਇਆ ਗਿਆ। ਫੂਡ ਐਂਡ ਸਿਵਲ ਸਪਲਾਈ ਵਿਭਾਗ ਵਲੋਂ 20 ਅਪ੍ਰੈਲ ਨੂੰ ‘ਉਜਵਲਾ ਦਿਵਸ’, 24 ਅਪ੍ਰੈਲ ਨੂੰ ਪੇਂਡੂ ਤੇ ਵਿਕਾਸ ਪੰਚਾਇਤਾਂ ਵਲੋਂ ‘ਰਾਸ਼ਟਰੀ ਪੰਚਾਇਤੀ ਰਾਜ ਦਿਵਸ’ ਮਨਾਇਆ ਜਾਵੇਗਾ, 28 ਅਪ੍ਰੈਲ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ‘ਗਰਾਮ ਸ਼ਕਤੀ ਅਭਿਆਨ’ ਮਨਾਇਆ ਜਾਵੇਗਾ, 30 ਅਪ੍ਰੈਲ  ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ‘ਆਯੂਸ਼ਮਾਨ ਭਾਰਤ ਅਭਿਆਨ’, 2 ਅਪ੍ਰੈਲ ਨੂੰ ਖੇਤੀਬਾੜੀ ਵਿਭਾਗ ਵਲੋਂ ‘ਕਿਸਾਨ ਕਲਿਆਣ ਕਾਰਯਸ਼ਾਲਾ’ ਅਤੇ 5 ਮਈ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਲੋਂ ‘ਆਜੀਵਿਕਾ ਅਤੇ ਕੋਂਸਲ ਵਿਕਾਸ ਮੇਲਾ’ ਮਨਾਇਆ ਜਾਵੇਗਾ।
ਉਨਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀ ਸਕੀਮਾਂ ਜਿਨਾਂ ਵਿਚ ਉਜਾਲਾ ਯੋਜਨਾ, ਪ੍ਰਧਾਨ ਮੰਤਰੀ ਉਜਵਲ ਯੋਜਨਾ, ਸਹਿਜ ਬਿਜਲੀ ਹਰ ਘਰ ਯੋਜਨਾ, ਸੌਭਾਗਿਆ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ, ਮਿਸ਼ਨ ਇੰਦਰਧਨੁਸ਼ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਜਿਲੇ ਦੇ 30 ਪਿੰਡਾਂ ਅੰਦਰ ਅਭਿਆਨ ਚਲਾਇਆ ਜਾਵੇਗਾ।ਉਨਾਂ ਦੱਸਿਆ ਕਿ ਸਿਹਤ, ਜ਼ਿਲਾ ਭਲਾਈ ਵਿਭਾਗ, ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਜਲ ਸਪਲਾਈ ਤੇ ਸ਼ੈਨੀਟੇਸ਼ਨ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜ਼ਿਲ੍ਹਾ ਰੋਜ਼ਗਾਰ ਅਫਸਰ, ਬੈਂਕ ਲੀਡ ਮੈਨੇਜਰ ਤੇ ਖੇਤੀਬਾੜੀ ਵਿਭਾਗ ਵਲੋਂ  ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਗਰਾਮ ਸਵਰਾਜ ਅਭਿਆਨ’ ਵਿੱਚ ਜਿਲ੍ਹਾ ਪਠਾਨਕੋਟ ਦੇ 35 ਪਿੰਡਾਂ ਚਲਾਇਆ ਜਾਵੇਗਾ।

Check Also

ਸਕੂਲ ਆਫ਼ ਐਮੀਨੈਂਸ ਦੀਆਂ ਬੋਰਡ ਕਲਾਸਾਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱੱਖਿਆ) ਸ਼੍ਰੀਮਤੀ ਇੰਦੂ ਸਿਮਕ ਅਤੇ …

Leave a Reply