Saturday, May 11, 2024

ਢਾ. ਜਸਵਿੰਦਰ ਸਿੰਘ ਢਿਲੋਂ ਨੂੰ ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਵਿਦਾਇਗੀ ਪਾਰਟੀ

ਕਾਰਜਕਾਰੀ ਪ੍ਰਿੰਸੀਪਲ ਵਜੋਂ ਡਾ. ਹਰਪ੍ਰੀਤ ਕੌਰ ਨੇ ਅਹੁੱਦਾ ਸੰਭਾਲਿਆ

PPN2006201811 ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਐਜ਼ੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੂੰ ਸੇਵਾਮੁਕਤ ਹੋਣ ’ਤੇ ਸਨਮਾਨਿਤ ਕੀਤਾ।ਡਾ. ਢਿੱਲੋਂ ਦਿੀ ਗੁਰੂ ਕਾਂਸ਼ੀ ਯੂਨੀਵਰਸਿਟੀ ਬਠਿੰਡਾ ਵਿਖੇ ਬਤੌਰ ਉਪ ਕੁਲਪਤੀ ਦੇ ਅਹੁੱਦੇ ਲਈ ਚੋਣ ਹੋਣ ’ਤੇ ਸਮੂਹ ਮੈਨੇਜ਼ਮੈਂਟ ਨੇ ਮੁਬਾਰਕਬਾਦ ਦਿੱਤੀ।ਉਪਰੰਤ ਛੀਨਾ ਨੇ ਪ੍ਰਿੰ: ਡਾ. ਢਿੱਲੋਂ ਦੁਆਰਾ ਕਾਲਜ ਨੂੰ ਸਿਖ਼ਰਾਂ ’ਤੇ ਲਿਜਾਉਣ ਲਈ ਕੀਤੇ ਗਏ ਯਤਨਾਂ ਅਤੇ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇਕ ਸੁਲਝੇ, ਤਜ਼ਰਬੇਕਾਰ ਅਤੇ ਮਿਹਨਤੀ ਪ੍ਰਿੰਸੀਪਲ ਦੱਸਿਆ।
ਕਾਲਜ ਦੁਆਰਾ ਆਯੋਜਿਤ ਵਿਦਾਇਗੀ ਪਾਰਟੀ ਮੌਕੇ ਛੀਨਾ ਨੇ ਕਿਹਾ ਕਿ ਡਾ. ਢਿੱਲੋਂ ਨੇ ਆਪਣੇ ਕਾਰਜਕਾਲ ਦੌਰਾਨ ਕਾਲਜ ਨੂੰ ਸਿਖ਼ਰਾਂ ’ਤੇ ਲਿਜਾਉਣ ਲਈ ਅਣਥੱਕ ਮਿਹਨਤ ਅਤੇ ਜਦੋਂ-ਜਹਿਦ ਕੀਤੀ, ਜਿਸ ਸਦਕਾ ਕਾਲਜ ਨੇ ਉਚਾਈਆਂ ਪ੍ਰਾਪਤ ਕੀਤੀਆਂ ਅਤੇ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਨੇ ਸੰਨ 1986 ਤੋਂ 1997 ਤੱਕ ਖ਼ਾਲਸਾ ਕਾਲਜ ਵਿਖੇ ਬਤੌਰ ਪੰਜਾਬੀ ਲੈਕਚਰਾਰ ਵਜੋਂ, ਫ਼ਿਰ ਸਾਲ 2000 ਤੋਂ 2004 ਤੱਕ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਵਜੋਂ, ਸਾਲ 2004-ਅਪ੍ਰੈਲ ਤੋਂ ਲੈ ਅਕਤੂਬਰ-2004 ਤੱਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ।ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾਇਰੈਕਟਰ ਅਕਾਦਮਿਕ ਸਟਾਫ਼ ਕਾਲਜ ਵੀ ਰਹਿ ਚੁੱਕੇ ਹਨ, ਜੋ ਫ਼ਿਰ ਸੰਨ 2005 ਤੋਂ ਬਤੌਰ ਪ੍ਰਿੰਸੀਪਲ ਵਜੋਂ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ 19 ਜੂਨ 2018 ਤੱਕ ਅਹੁੱਦਾ ’ਤੇ ਬਿਰਾਜਮਾਨ ਰਹੇ ਅਤੇ ਕਰੀਬ ਖ਼ਾਲਸਾ ਵਿੱਦਿਅਕ ਸੰਸਥਾਵਾਂ ’ਚ ਆਪਣੀ 35 ਸਾਲ ਦੀ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਡਾ. ਢਿੱਲੋਂ ਦੇ ਕਾਲਜ ਦੇ ਸਮੂਹ ਅਮਲੇ ਨੂੰ ਉਨ੍ਹਾਂ ਦੇ ਦੱਸੇ ਮਾਰਗ ਦਰਸ਼ਕ ’ਤੇ ਚੱਲਦਿਆਂ ਇਸ ਵਿੱਦਿਅਕ ਸੰਸਥਾ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਉਣ ਦਾ ਅਹਿਦ ਕਰਨਾ ਚਾਹੀਦਾ ਹੈ।
ਡਾ. ਢਿੱਲੋਂ ਨੇ ਭਾਵੁਕ ਹੁੰਦਿਆ ਕਿਹਾ ਕਿ ਸਰਵਉੱਚ ਵਿੱਦਿਅਕ ਸੰਸਥਾ ਦੀ ਮੈਨੇਜ਼ਮੈਂਟ ਅਤੇ ਕਾਲਜ ਤੋਂ ਵਿਦਾਈ ਲੈਣ ’ਤੇ ਮਨ PPN2006201812ਭਰ ਆਇਆ ਹੈ, ਪਰ ਸੰਸਾਰ ਦੇ ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ ਹੈ ਅਤੇ ਸਮੇਂ-ਸਮੇਂ ਹਰੇਕ ਨੂੰ ਇਸ ਅਹੁਦੇ ਲਈ ਸੇਵਾਵਾਂ ਨਿਭਾਉਣ ਦਾ ਅਵਸਰ ਦੇਣਾ ਚਾਹੀਦਾ ਹੈ।ਡਾ. ਢਿੱਲੋਂ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਬਹੁਤ ਵਧੀਆ ਮੈਨੇਜ਼ਮੈਂਟ ਹੇਠ ਸੇਵਾਵਾਂ ਨਿਭਾਈਆਂ ਅਤੇ ਉਹ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਕਾਲਜ ਨੂੰ ਸਿਖ਼ਰਾਂ ’ਤੇ ਲਿਜਾਣ ਲਈ ਸਮੇਂ-ਸਮੇਂ ਸਹਿਯੋਗ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਲਜ ਵਿਖੇ ਬਿਤਾਏ ਸਮੇਂ ਨੂੰ ਹਮੇਸ਼ਾਂ ਯਾਦ ਰੱਖਣਗੇ ਅਤੇ ਕਈ ਅਜਿਹੀਆਂ ਅਭੁੱਲ ਯਾਦਾਂ ਉਨ੍ਹਾਂ ਦੀ ਜ਼ਿੰਦਗੀ ’ਚ ਸੁਨਿਹਰੀ ਰਹਿਣਗੀਆਂ।ਇਸ ਤੋਂ ਬਾਅਦ ਛੀਨਾ ਦੀ ਮੌਜ਼ੂਦਗੀ ’ਚ ਐਜ਼ੂਕੇਸ਼ਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਡਾ. ਹਰਪ੍ਰੀਤ ਕੌਰ ਨੇ ਅਹੁੱਦਾ ਸੰਭਾਲਿਆ, ਜਿਨ੍ਹਾਂ ਨੂੰ ਛੀਨਾ ਨੇ ਸਿਰੋਪਾਓ ਭੇਟ ਕਰਕੇ ਮੂੰਹ ਮਿੱਠਾ ਕਰਵਾਇਆ।
ਛੀਨਾ ਨੇ ਪ੍ਰਿੰ: ਡਾ. ਢਿੱਲੋਂ ਨੂੰ ਖ਼ਾਲਸਾ ਕਾਲਜ ਦੀ ਯਾਦਗਾਰੀ ਤਸਵੀਰ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਮੈਨੇਜ਼ਮੈਂਟ ਵੱਲੋਂ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ ਸੋਚ, ਪ੍ਰਿੰਸੀਪਲ ਜਗਦੀਸ਼ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਆਦਿ ਹਾਜ਼ਰ ਸਨ।

Check Also

ਸਕੂਲ ਆਫ਼ ਐਮੀਨੈਂਸ ਦੀਆਂ ਬੋਰਡ ਕਲਾਸਾਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱੱਖਿਆ) ਸ਼੍ਰੀਮਤੀ ਇੰਦੂ ਸਿਮਕ ਅਤੇ …

Leave a Reply