Saturday, May 11, 2024

ਅਮਿਤ ਸ਼ਾਹ ਦੀ ਧਰਮ ਪਤਨੀ ਸੋਨਲ ਸ਼ਾਹ ਪਹੁੰਚੇ ਖਾਲਸਾ ਕਾਲਜ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ ਖੁਰਮਣੀਆ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਧਰਮ ਪਤਨੀ  ਸੋਨਲ ਸ਼ਾਹ ਅੱਜ

ppn0801201710

ਅਚਨਚੇਤ ਇਤਿਹਾਸਿਕ ਖਾਲਸਾ ਕਾਲਜ ਵਿਖੇ ਪਹੁੰਚੇ, ਜਿੱਥੇ ਉਹ ਕਾਲਜ ਦੀ ਖੂਬਸੂਰਤ ਵਿਰਾਸਤੀ ਇਮਾਰਤ ਵੇਖਕੇ ਗਦਗਦ ਹੋਏ। ਉਨ੍ਹਾਂ ਨਾਲ ਇਸ ਮੌਕੇ ਹੋਰ ਪਰਿਵਾਰਕ ਮੈਂਬਰਾਂ ਵੀ ਸਨ ਅਤੇ ਉਹ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਆਪਣੇ ਨਿੱਜੀ ਦੌਰੇ ’ਤੇ ਇੱਥੇ ਪਹੁੰਚੇ ਸਨ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੈਡਮ ਸੋਨਲ ਸ਼ਾਹ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਦੀ ਤਸਵੀਰ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ। ਮੈਡਮ ਸ਼ਾਹ ਨੇ ਛੀਨਾ ਦੇ ਨਾਲ ਮਿਲਕੇ ਪੂਰੇ ਕਾਲਜ ਦਾ ਦੌਰਾ ਕੀਤਾ ਅਤੇ ਖਾਲਸਾਈ ਸ਼ਾਨ ਦੇ ਇਸ ਨਮੂਨੇ ਦੀ ਸ਼ਲਾਘਾ ਕਰਦਿਆਂ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਸੱਭਿਆਚਾਰ ਦਾ ਪ੍ਰਤੀਕ ਹੈ।

ਕਾਲਜ ਮੂਹਰਿਓ ਲੰਘਣ ’ਤੇ ਮਨਮੋਹਕ ਇਮਾਰਤ ਨੇ ਕੀਤਾ ਪ੍ਰਭਾਵਿਤ  -ਸੋਨਲ ਸ਼ਾਹ
ਮੈਡਮ ਸ਼ਾਹ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਸ਼ਾਲੀਸ਼ਾਨ ਪੁਰਾਤਨ ਇਮਾਰਤ ਤੋਂ ਲੰਘ ਰਹੇ ਸਨ, ਜਿਸ ਤੋਂ ਪ੍ਰਭਾਵਿਤ ਹੁੰਦਿਆ ਆਪਣੀ ਟੀਮ ਦੇ ਮੈਂਬਰਾਂ ਨੂੰ ਇਸ ਨੂੰ ਅੰਦਰੋਂ ਜਾ ਵੇਖਣ ਦੀ ਇੱਛਾ ਜਾਹਿਰ ਕੀਤਾ, ਜਿਸ ਸਦਕਾ ਇੱਥੇ ਆ ਕੇ ਪਤਾ ਚਲਿਆ ਕਿ ਇਹ 125 ਸਾਲਾ ਪੁਰਾਣੀ ਖ਼ਾਲਸਾ ਕਾਲਜ ਦੀ ਦਿਲਖਿੱਚਵੀਂ ਵਿੱਦਿਅਕ ਸੰਸਥਾ ਹੈ ਅਤੇ ਜਿਸਦੇ ਆਨਰੇਰੀ ਸਕੱਤਰ ਛੀਨਾ ਹਨ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਆਪਣਾ ਪਰਿਵਾਰਕ ਨਿੱਜੀ ਦੌਰਾ ਸੀ ਅਤੇ ਖ਼ਾਲਸਾ ਕਾਲਜ ਦੀ ਇਮਾਰਤ ਨੂੰ ਵੇਖਣ ਇਸ ਨੂੰ ਕੋਲੋਂ ਦੀ ਇੱਛਾ ਅੱਜ ਇੱਥੇ ਲੈ ਕੇ ਆਈ ਹੈ।

Check Also

ਸਕੂਲ ਆਫ਼ ਐਮੀਨੈਂਸ ਦੀਆਂ ਬੋਰਡ ਕਲਾਸਾਂ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱੱਖਿਆ) ਸ਼੍ਰੀਮਤੀ ਇੰਦੂ ਸਿਮਕ ਅਤੇ …

Leave a Reply