Friday, December 27, 2024

ਅਮਨਦੀਪ ਹਸਪਤਾਲ ਨੇ ਪਰੋਤਨ ਭਾਰਤੀ ‘ਸੁਸ਼ੁਤ’ ਨੂੰ ਸਪਰਪਿਤ ਕੀਤਾ ‘ਵਿਸ਼ਵ ਪਲਾਸਟਿਕ ਸਰਜਰੀ ਦਿਹਾੜਾ’

PPN130701
ਅੰਮ੍ਰਿਤਸਰ, 13  ਜੁਲਾਈ ( ਸੁਖਬੀਰ ਸਿੰਘ)- ਬਹੁਤ ਸਾਰੇ ਲੋਕਾਂ ਦਾ ਇਹ ਸੋਚਨਾ ਹੈ ਕਿ ਔਸ਼ੰਧੀ/ ਦਵਾਈ ਅਤੇ ਸਰਜਰੀ ਦੇ ਖੇਤਰ ਵਿਚ ਪੱਛਮੀ ਦੇਸ਼ਾਂ ਦਾ ਭਾਰੀ  ਯੋਗਦਾਨ ਹੈ। ਬਹੁਤਿਆਂ ਨੂੰ ਇਹ ਤੇ ਪਤਾ ਹੈ ਕਿ ਆਯੂਰਵੇਦ ਭਾਰਤ ਦਾ ਪਰੋਤਨ ਦਵਾਈ ਦਾ ਭੰਡਾਰ ਹੈ ਜਿਹੜਾ ਕਿ ਜੜੀ-ਬੂਟੀਆਂ ਅਤੇ ਹੋਰ ਕਈ ਮਿਸ਼ਰਣ ਦੇ ਪ੍ਰਯੋਗ ਨਾਲ ਤੰਦਰੂਤੀ ਦਾ ਪਰਿਨਾਮ ਹੈ ਪਰ ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੈ ਕਿ ਸੰਸਾਰ ਭਰ ਵਿਚ ਸਰਜਰੀ ਦਾ ਗੁਰੂ ਪਰੋਤਨ ਭਾਰਤੀਯ ਇਕ ਵਾਰਾਣਸੀ ਦੇ ਵਾਸੀ ਜਿਸ ਦਾ ਨਾਮ ‘ਸੁਸ਼ੁਤ’ ਸੀ। ਅੱਜ ਅਮਨਦੀਪ ਹਸਪਤਾਲ ਵਲੋ ‘ਵਿਸ਼ਵ ਪਲਾਸਟਿਕ ਸਰਜਰੀ ਦਿਹਾੜੇ’ ਦੇ ਸੰਬੰਧ ਵਿਚ ਮਨਾਏ ਗਏ ਇਕ ਪ੍ਰੋਗਰਾਮ ਨੂੰ ਚਿਕਿਤਸਕ ਖੇਤਰ ਦੀ ਮਹਾਨ ਹਸਤੀ ‘ਸੁਸ਼ੁਤ’ ਨੂੰ ਸਮਰਪਿਤ ਕੀਤਾ ਗਿਆ। ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਦੀ ਹਾਜਰੀ ਵਿਚ ਹਸਪਤਾਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਰਵੀ ਮਹਾਜਨ ਨੇ ਪੁਰੋਤਨ ਭਾਰਤ ਦੇ ਮਾਨਨੀਯ ਚਿਕਿਤਸਕ ‘ਸੁਸ਼ੁਤ’ ਦੇ ਬਾਰੇ ਦੱਸਿਆ ਕਿ ਇਤਿਹਾਸਕ ਦਸਤਾਵੇਜ਼ਾਂ ਦੇ ਮਤਾਬਿਕ ‘ਸੁਸ਼ੁਤ’  ਨੇ ਮਹਾਨ ਚਿਕਿਤਸਕ ਗ੍ਰੰਥ ‘ਸੁਸ਼ੁਤ ਸਮਹਿਤਾ’ 800 ਬੀ.ਸੀ ਵਿਚ ਉਲੇਖਿਤ ਕੀਤਾ। ਜਿਸ ਵਿਚ ਸਰਜਰੀ ਕਰਨ ਦੀਆਂ ਅਨੇਕਾਂ ਤਕਨੀਕਾਂ ਦਾ ਵਰਣ ਹੈ। ਇਸ ਵਿਚ 184-ਪਾਠਾਂ ਵਿਚ 1120-ਬੀਮਾਰੀਆਂ ਦਾ ਜ਼ਿਕਰ ਹੈ, 700-ਦਵਾਈ ਜੜੀ ਬੂਟੀਆਂ, 64 -ਮਿਸ਼ਰਣ ਕੁਦਰਤੀ ਤੱਤਵਾਂ ਤੋ ਅਤੇ 57 -ਅਜਿਹੇ ਮਿਸ਼ਰਣ ਜਿਹੜੇ ਜੀਵ-ਜੰਤੂਆਂ ਦੇ ਪਦਾਰਥਾਂ ਵਿਚੋ ਬਣਾਏ ਗਏ ਅਤੇ ਆਪਰੇਸ਼ਨ ਕਰਨ ਲਈ ਕਈ ਤਰ੍ਹਾਂ ਦੇ ਔਜ਼ਾਰਾਂ ਦੀ ਵਿਆਖਿਆ ਕੀਤੀ ਗਈ ਹੈ। ਉਹਨਾਂ ਅਗੇ ਦੱਸਿਆ ਕਿ ਪਲਾਸਟਿਕ ਸਰਜਰੀ ਪੜਾਈ ਵਿਚ ਸਭ ਤੋ ਪਹਿਲਾਂ ‘ਸੁਸ਼ੁਤ ਸਮਹਿਤਾ’ ਦੇ ਬਾਰੇ ਵਿਚ ਦਸਿਆ ਜਾਂਦਾ ਹੈ। ਸਭ ਤੋ ਪਹਿਲਾਂ ਇਸ ਗ੍ਰੰਥ ਦਾ ਅਨੁਵਾਦ ਅਰਬੀ ਭਾਸ਼ਾ ਵਿਚ ੮ਵੀ ਸ਼ਤਾਬਦੀ ਵਿਚ ਹੋਇਆ ਜਿਸ ਦਾ ਨਾਮ ‘ਕਿਤਾਬ-ਏ-ਸੁਸ਼ੁਤ’ ਸੀ ਅਤੇ ਇਸ ਤੋ ਬਾਦ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਇਸਦੀ ਵਿਆਖਿਆ ਹੋਈ ।
ਇਸ ਮੁਬਾਰਕ ਮੌਕੇ ਤੇ ਅਮਨਦੀਪ ਹਸਪਤਾਲ ਨੇ 6-ਗਰੀਬ ਮਰੀਜ਼ਾਂ ਦੀ ਮੁਫਤ ਪਲਾਸਟਿਕ ਸਰਜਰੀ ਕੀਤੀ ਜੋ ਇਸ ਮਾਹਿਰ ਸਰਜਰੀ ਦੀ ਫੀਸ ਦੇਣ ਦੇ ਕਾਬਿਲ ਨਹੀ ਸਨ। ਇਸ ਵਿਚੋ ਇਕ ਰਿਕਸ਼ੇਵਾਲੇ ਦੀ ਪਤਨੀ ਮੰਗੂ ਰਾਣੀ ਦੀ ਜਿਸਦਾ ਨੱਕ ਇਕ ਘਟਨਾ ਦੌਰਾਨ ਕੱਟ ਗਿਆ ਸੀ।  ਇਹ ਘਟਨਾ 6-ਸਾਲ ਪਹਿਲਾਂ ਹੋਈ ਪਰ ਆਪ੍ਰੇਸ਼ਨ ਦੇ ਪੈਸੇ ਨਾ ਹੋਣ ਕਾਰਣ ਆਪਣਾ ਆਪਰੇਸ਼ਨ ਨਹੀ ਕਰਵਾ ਸਕੀ ਸੀ। ਇਨ੍ਹਾਂ ਤੋ ਇਲਾਵਾ ਬਾਬਾ ਬਕਾਲਾ ਦੀ ਵਾਸੀ ਲਖਵਿੰਦਰ ਕੌਰ ਜਿਸ ਦੀ ਗਰਦਨ ਦੇ ਸੜਨ ਨਾਲ ਗਰਦਨ ਅਤੇ ਮੋਢਾ ਜੁੜ ਗਿਆ ਸੀ ਅਤੇ ਇਕ ਪਠਾਨਕੋਟ ਦਾ ਵਾਸੀ ਅਜੈ ਤੇ ਇਸ ਤੋ ਇਲਾਵਾ ਭਾਰਤ ਭੂਸ਼ਨ, ਨਵਪ੍ਰੀਤ ਅਤੇ ਜੀਵਨ ਸਿੰਘ ਨੂੰ ਵੀ ਮੁਫਤ ਸਰਜਰੀ ਲਈ ਚੁਣਿਆ ਗਿਆ। ਵਰਣਨਯੋਗ ਹੈ ਕਿ ਬਹੁਤ ਸਾਰੇ ਲੋਕ ਪਲਾਸਟਿਕ ਸਰਜਰੀ ਨੂੰ ਸੁੰਦਰਤਾ ਪ੍ਰਦਾਨ ਕਰਨ ਦੀ ਸਰਜਰੀ ਸਮਝਦੇ ਹਨ। ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਹਸਪਤਾਲ ਵਲੋ ਮਹਾਨਗਰ ਦੇ ਇਕ ਮਾਲ ਵਿਚ ਪਲਾਸਟਿਕ ਸਰਜਰੀ ਅਤੇ ਹੋਰ ਚਿਕਿਤਸਾ ਨਾਲ ਜੁੜੀ ਹੋਈਆਂ ਆਮ ਗੱਲਾਂ ਦਾ ‘ਕਵੀਜ਼’ ਕਰਵਾਇਆ ਗਿਆ ਜਿਥੇ ਜਾਣਕਾਰਾਂ ਨੂੰ ਛੋਟੇ-2 ਇਨਾਮ ਵੀ ਵੰਡੇ ਗਏ ਅਤੇ ਇਸ ਤਰੀਕੇ ਰਾਹੀ ਪਲਾਸਟਿਕ ਸਰਜਰੀ ਦੇ ਬਾਰੇ ਵਿਚ ਜਾਗਰੂਕ ਕੀਤਾ ਗਿਆ। ਡਾ. ਰਵੀ ਨੇ ਦਸਿਆ ਕਿ ਪਲਾਸਟਿਕ ਸਰਜਰੀ ਨਾਲ ਦੁਰਘਟਨਾ, ਜੰਮਾਨਦਰੂ, ਅੱਗ ਨਾਲ, ਕੁਦਰਤੀ ਕਹਿਰ ਦੇ ਕਾਰਣ ਅਤੇ ਕੈਸਰ ਵਰਗੀਅਆਂ ਬੀਮਾਰੀਆਂ ਦੇ ਕਾਰਣ ਅੰਗ ਰਹਿਤ ਹੋਣ ਦੇ ਬਾਦ ਅਤੇ ਕਰੂਪ ਅੰਗਾਂ ਦੇ ਹਿੱਸਿਆਂ ਨੂੰ ਨਵਾਂ ਆਕਾਰ ਦਿਤਾ ਜਾ ਸਕਦਾ ਹੈ।  ਇਥੋ ਤੱਕ ਕੀ ਕੁਝ ਅੰਗਾਂ ਦੇ ਪੁਨਰ ਨਿਰਮਾਣ ਦੇ ਬਾਦ ਸ਼ਰੀਰ ਦੇ ਆਕਾਰ ਵਿਚ ਵੀ ਸੁਖ ਲਿਆਂਦਾ ਹੈ। ਇਸ ਤੋ ਇਲਾਵਾ ਹਸਪਤਾਲ ਵਲੋ 500-ਵਾਉਚਰ ਵੰਡੇ ਗਏ ਜਿਸ ਨਾਲ ਅਮਨਦੀਪ ਹਸਪਤਾਲ ਮਲਟੀਸਪੈਸ਼ਲਟੀ ਓ.ਪੀ.ਡੀ. ਕਲੀਨਿਕ ਵਿਚ ਮਰੀਜ ਨੂੰ ਮੁਫਤ ਰੋਗ ਦੀ ਪਹਿਚਾਨ ਦੀ ਸੁਵਿਧਾ ਦਿਤੀ ਗਈ। ਵਰਣਨੀਯ ਹੈ ਕਿ ‘ਵਿਸ਼ਵ ਪਲਾਸਟਿਕ ਸਰਜਰੀ ਸੰਸਥਾ’ ਨੇ 15-ਜੁਲਾਈ ਦਾ ਦਿਹਾੜਾ ‘ਭਾਰਤੀਯ ਪਲਾਸਟਿਕ ਸਰਜਨ ਸੰਸਥਾ’ ਰਾਹੀ ਐਲਾਨ ਕੀਤੇ ਜਾਣ ਦੇ ਬਾਅਦ ਇਸ ਨੂੰ ਮਾਨਨੀਯਤਾ ਦਿਤੀ। ਇਹ ਸੁਝਾਅ ਭਾਰਤੀਯ ਪਲਾਸਟਿਕ ਸਰਜਨ ਸੰਸਥਾ ਦੇ ਪ੍ਰਧਾਨ ਦੱਖਣ ਭਾਰਤ ਦੇ ਨਾਮਵਰ ਡਾ. ਰਾਜਾ ਸਭਾਪਤੀ ਨੇ 3-ਸਾਲ ਪਹਿਲਾਂ ਦਿਤਾ ਅਤੇ ਇਸ ਦਿਹਾੜੇ ਨੂੰ ਸਹੀ ਮਾਯਨੇ ਵਿਚ ਮਨਾਉਣ ਲਈ ਡਾਕਟਰਾਂ ਨੂੰ ਇਕ ਮੁਫਤ ਸਰਜਰੀ ਕਰਨ ਦਾ ਬੇਨਤੀ ਕੀਤੀ। 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੰਤਰਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਸਟੱਡੀ ਕੈਂਪ ਦਾ ਉਦਘਾਟਨ

ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਨੇ ਪੰਜਾਬ ਸਟੇਟ ਬ੍ਰਾਂਚ …

Leave a Reply