Friday, November 22, 2024

ਯੂਨੀਵਰਸਿਟੀ `ਚ ਮਹਿਫਿਲ-ਏ-ਬਸੰਤ ਪ੍ਰੋਗਰਾਮ ਦੌਰਾਨ ਸੂਫੀ ਗਾਇਕਾਂ ਨੇ ਬਿਖੇਰਿਆ ਬਸੰਤ ਦਾ ਰੰਗ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਬੀਤੀ ਸ਼ਾਮ PPN2301201809ਯੂਨੀਵਰਸਿਟੀ ਦੇ ਸੋਸ਼ਲ ਕਲੱਬ ਵੱਲੋਂ ਮਹਿਫਿਲ-ਏ-ਬਸੰਤ ਪ੍ਰੋਗਰਾਮ ਦਾ ਆਯੋਜਨ ਕੀਤਾ।ਇਸ ਦੌਰਾਨ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਾਬਕਾ ਵਿਦਿਆਰਥੀ ਅਤੇ ਉਭਰਦੇ ਸੂਫੀਆਨਾ ਗਾਇਕ ਅਲਮਸਤ ਸੋਨੂੰ ਅਤੇ ਮਾਸਟਰ ਸੂਫੀ ਗਾਇਕ ਨੰਦ ਨੇ ਸੂਫੀਆਨਾ ਗਾਇਕੀ ਦੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਕੇ ਮੰਤਰ ਮੁਗਧ ਕੀਤਾ।
ਸਮਾਗਮ ਦੇ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬੀ ਰਹੁ ਰੀਤਾਂ ਅਤੇ ਪਰੰਪਾਰਾਵਾਂ ਵਿਚ ਬਸੰਤ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁੱਤਾਂ ਦਾ ਤਿਉਹਾਰ ਬਸੰਤ ਗੁਰਬਾਣੀ ਵਿਚ ਵੀ ਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਪੱਛਮੀ ਸਭਿਅਤਾ ਅਤੇ ਪਹਿਰਾਵਿਆਂ ਨੂੰ ਭਾਰਤੀ ਸੁਤੰਲਨ ਵਿਚ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ।ਇਸ ਤੋਂ ਪਹਿਲਾਂ ਕਲੱਬ ਦੇ ਟੀਚਰ ਇੰਚਾਰਜ ਡਾ. ਸਤਨਾਮ ਸਿੰਘ ਦਿਓਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਆਖਿਆ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਉਨ੍ਹਾਂ ਨੇ ਦਮਾ ਦਮ ਮਸਤ ਕਲੰਦਰ, ਕਮਲੀ, ਬਾਬਾ ਫਰੀਦ ਦੀ ਬਾਣੀ ਰਾਹੀਂ ਦਰਸ਼ਕਾਂ ਨੂੰ ਕੀਲ ਲਿਆ।ਇਸ ਮੌਕੇ ਯੂਨੀਵਰਸਿਟੀ ਵੱਲੋਂ ਸੂਫੀ ਗਾਇਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਧਿਆਪਕ, ਵਿਦਿਆਰਥੀ, ਅਧਿਕਾਰੀ, ਕਰਮਚਾਰੀ ਅਤੇ ਕੈਂਪਸ ਨਿਵਾਸੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply