Monday, November 25, 2024

ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਚ ਸ਼ਾਮਿਲ ਹੋਣ ਲਈ ਹੈਂਡਬਾਲ ਖਿਡਾਰੀ ਹੋਏ ਪਾਕਿ ਰਵਾਨਾ

ਪਾਕਿ ਪੁੱਜਣ `ਤੇ ਖਿਡਾਰੀਆਂ, ਖੇਡ ਪ੍ਰਮੋਟਰਾਂ ਤੇ ਪ੍ਰਬੰਧਕਾਂ ਕੀਤਾ ਨਿੱਘਾ ਸਵਾਗਤ

PPN1003201811ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਪੱਧਰ ਦੀ ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਭਾਰਤ ਦੀ ਅੰਡਰ-17 ਤੇ 21 ਸਾਲ ਉਮਰ ਵਰਗ ਦੇ 28 ਖਿਡਾਰੀਆਂ ਦੀਆਂ 2 ਟੀਮਾਂ ਐਨੂੰਮਾਲਾ ਦਵਿੰਦਰ ਦੀ ਅਗੁਵਾਈ ਦੇ ਵਿੱਚ ਅੰਤਰਰਾਸ਼ਟਰੀ ਭਾਰਤ-ਪਾਕਿ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਅਟਾਰੀ ਵਾਘਾ ਦੇ ਰਸਤੇ ਪਾਕਿਸਤਾਨ ਰਵਾਨਾ ਹੋਈਆਂ।
ਦੱਸਣਯੋਗ ਹੈ ਕਿ ਕੁੱਲ 37 ਖਿਡਾਰੀਆਂ ਤੇ ਦਫਤਰੀ ਅਮਲੇ ਵੱਲੋਂ ਇਸ ਖੇਡ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਕਰਨ ਲਈ ਦਿੱਲੀ ਸਥਿਤ ਪਾਕਿ ਦੂਤਾਵਾਸ ਨੂੰ ਵੀਜ਼ਾ ਜਾਰੀ ਕਰਨ ਲਈ ਬੇਨਤੀ ਪੱਤਰ ਦਿੱਤੇ ਗਏ ਸਨ। ਜਿੰਨ੍ਹਾਂ ਦੇ ਵਿੱਚੋਂ 8 ਭਾਰਤੀਆਂ ਨੂੰ ਪਾਕਿ ਸਰਕਾਰ ਵੱਲੋਂ ਵੀਜਾਂ ਨਹੀਂ ਦਿੱਤਾ ਗਿਆ। ਜਦੋਂ ਕਿ ਇੱਕ ਵਿਅਕਤੀ ਵੱਲੋਂ ਆਪਣੀ ਰਵਾਨਗੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਇੰਨ੍ਹਾ ਖਿਡਾਰੀਆਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੁੱਜਣ ਤੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈਂ) ਕੋਚ ਬਲਦੀਪ ਸਿੰਘ ਸੋਹੀ ਦੀ ਅਗੁਵਾਈ ਵਿੱਚ ਖੇਡ ਖੇਤਰ ਦੀਆਂ ਕੱਦਵਾਰ ਹਸਤੀਆਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪਾਕਿ ਰਵਾਨਾ ਹੋਣ ਤੋਂ ਪਹਿਲਾਂ ਵਾਘਾ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਂਡਬਾਲ ਫੈਡਰੇਸ਼ਨ ਆਫ ਇੰਡੀਆ ਅਤੇ ਨੈਸ਼ਨਲ ਹੈਂਡਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਸਰਕਦਾ ਅਹੁੱਦੇਦਾਰ ਅੰਨੂਮੁੱਲਾ ਦਵਿੰਦਰ ਤੇ ਅੰਦੇਸ਼ਵਰ ਪਾਂਡੇ ਨੇ ਸਾਂਝੇ ਤੌਰ ਤੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਚੰਗੇ ਸਬੰਧਾ ਦੀ ਕਾਮਨਾ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਤੇ ਸਾਡਾ ਮੰਤਵ ਜਿੱਤਣਾ ਹੀ ਨਹੀਂ ਸਗੋਂ ਬੇਹਤਰ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਕਸ਼ਦੀਗੀ ਭਰੇ ਮਾਹੌਲ ਦੇ ਵਿੱਚ ਮਿਠਾਸ ਘੋਲਣਾ ਹੈ।
 ਇਸ ਮੌਕੇ ਸਾਈਂ ਕੋਚ ਬਲਦੀਪ ਸਿੰਘ ਸੋਹੀ ਨੇ ਕਿਹਾ ਕਿ ਜਿਸ ਤਰ੍ਹਾਂ ਕਲਾਕਾਰਾਂ, ਸਾਹਿਤਕਾਰਾਂ, ਕਹਾਣੀਕਾਰਾਂ, ਪੱਤਰਕਾਰਾਂ ਤੇ ਬੁੱਧੀਜੀਵੀ ਵਰਗ ਦੇ ਕੋਲੋਂ ਦੋਵਾਂ ਦੇਸ਼ਾਂ ਦੇ ਚੰਗੇਰੇ ਤੇ ਮਜ਼ਬੂਤ ਸਬੰਧਾਂ ਵਿੱਚ ਅਹਿਮ ਭੂਮਿਕਾ ਦੀ ਆਸ ਕੀਤੀ ਜਾਂਦੀ ਹੈ ਠੀਕ ਉਸੇ ਤਰ੍ਹਾਂ ਖਿਡਾਰੀ ਵੀ ਆਪਣਾ ਬੇਮਿਸਾਲ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਦੋਵੇਂ ਟੀਮਾਂ ਦੇਸ਼ ਦੇ ਖੇਡ ਖੇਤਰ ਦਾ ਬੁਲੰਦ ਝੰਡਾ ਪਾਕਿਸਤਾਨ ਦੀ ਸਰ ਜ਼ਮੀਨ ਤੇ ਸਫਲਤਾ ਦੇ ਰੂਪ ਵਿੱਚ ਗੱਡ ਕੇ 16 ਮਾਰਚ ਨੂੰ ਵਾਪਿਸ ਪਰਤਣਗੇ। ਪਾਕਿ ਪੁੱਜੇ ਇੰਨ੍ਹਾਂ ਖਿਡਾਰੀਆਂ ਦਾ ਪਾਕਿ ਖੇਡ ਪ੍ਰੇਮੀਆਂ, ਖੇਡ ਪ੍ਰਮੋਟਰਾਂ ਤੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ 10 ਦਿਨਾਂ ਇਸ ਦੌਰੇ ਦੌਰਾਨ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਗਿਆ। ਪਾਕਿਸਤਾਨ ਕੌਮੀ ਹੈਂਡਬਾਲ ਐਸੋਸੀਏਸ਼ਨ ਪ੍ਰਬੰਧਕਾਂ ਦੇ ਵੱਲੋਂ ਜੀ ਆਇਆ ਨੂੰ ਆਖਦੇ ਹੋਏ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਪਾਕਿ ਸਰਕਾਰ ਦੇ ਵੱਲੋਂ ਭਾਰਤੀ ਖਿਡਾਰੀਆਂ ਤੇ ਪ੍ਰਬੰਧਕਾਂ ਦੇ ਇਸ ਦਲ ਨੂੰ ਸਿੰਗਲ ਐਂਟਰੀ ਵੀਜਾ ਹੀ ਮੁਹੱਈਆ ਕਰਵਾਇਆ ਗਿਆ ਹੈ। ਫੈਸਲਾਬਾਦ ਤੋਂ ਇਲਾਵਾ ਇਹ ਹੋਰ ਕਿਧਰੇ ਵੀ ਨਹੀਂ ਜਾ ਸਕਣਗੇ। ਜਿਸ ਦਾ ਇਹ 28 ਭਾਰਤੀਆਂ ਨੂੰ ਬਹੁਤ ਅਫਸੋਸ ਹੈ।
ਪਾਕਿ ਰਵਾਨਾ ਹੋਣ ਵਾਲੇ ਭਾਰਤੀ ਨਾਗਰਿਕਾਂ ਤੇ ਖਿਡਾਰੀਆਂ ਵਿੱਚ ਅੰਨੂਮੁੱਲਾ ਦਵਿੰਦਰ, ਅੰਦੇਸ਼ਵਰ ਪਾਂਡੇ, ਅਮਿਤ, ਜਸਮੀਤ ਸਿੰਘ, ਸਾਗਰ ਪ੍ਰਲਾਦਰੋ, ਲੋਕੇਸ਼ ਆਹਿਲਾਵੱਤ, ਦੀਪਿਕ, ਮਨੀਸ਼ ਕੁਮਾਰ, ਅਮਿਤ, ਸੁਮਿਤ, ਸੰਨੀ, ਅਮਨ ਮਲਕ, ਸ਼ਿਵਾਜ਼ੀ ਸਿੰਧੂ, ਸੁਮਿਤ, ਮਹਿੰਦਰਲਾਲ, ਲੱਕੀ, ਸੁਮਿਤ, ਨਵੀਨ ਸਿੰਘ, ਦਿਨੇਸ਼, ਮਨੀਸ਼, ਵਿਜੈ ਸਿੰਘ, ਸੁਮਿਤ, ਅੰਕਿਤ, ਕੀਰਤੀ, ਅਮਿਤ ਸ਼ਰਮਾ, ਸ਼ੁਭੰਮ ਕੁਮਾਰ, ਸ਼ਮਸ਼ੇਰ ਸਿੰਘ, ਪੁਸ਼ਪਿੰਦਰ ਤੇ ਮਿਤੁੱਲ ਦੇ ਨਾਮ ਸ਼ਾਮਿਲ ਹਨ।  ਫੋਟੋਕੈਪਸ਼ਨ:- ਪਾਕਿ ਰਵਾਨਾ ਹੋਣ ਤੋਂ ਪਹਿਲਾਂ ਯਾਦਗਾਰੀ ਤਸਵੀਰ ਦੌਰਾਨ ਖਿਡਾਰੀਆਂ ਨਾਲ ਅੰਨੂਮੁੱਲਾ ਦਵਿੰਦਰ, ਅੰਦੇਸ਼ਵਰ ਪਾਂਡੇ, ਬਲਦੀਪ ਸਿੰਘ ਸੋਹੀ, ਮੈਡਮ ਮੀਨੂੰ ਸ਼ਰਮਾ, ਪਰਮਜੀਤ ਸਿੰਘ ਰੰਧਾਵਾ ਤੇ ਹੋਰ। 

Check Also

ਤਿੰਨ ਰੋਜ਼ਾ ਬਾਲ ਮੇਲੇ ਦੇ ਪਹਿਲੇ ਦਿਨ 700 ਬੱਚਿਆਂ ਨੇ ਲਿਆ ਭਾਗ

ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵਲੋਂ 30ਵਾਂ ਰਜਿੰਦਰ ਸਿੰਘ …

Leave a Reply