ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਰਾਸ਼ਟਰੀ ਹਵਾਈ ਅੱਡੇ ਤੋਂ 5 ਮਈ 2018 (ਸ਼ਨੀਵਾਰ) ਤੋਂ ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ (ਏ ਆਈ 117/ ਏ ਆਈ 118 ਉਡਾਣ ਹਫਤੇ ਵਿੱਚ ਦੋ ਤੋਂ ਤਿੰਨ ਦਿਨ ਕਰਨ ਅਤੇ ਅੰਮ੍ਰਿਤਸਰ-ਨੰਦੇੜ-ਅੰਮ੍ਰਿਤਸਰ (ਏ ਆਈ 815/ ਏ ਆਈ 816 ਉਡਾਣ ਹਰ ਬੁੱਧਾਵਾਰ ਵਧਾ ਕੇ ਹਫਤੇ ਵਿੱਚ ਤਿੰਨ ਦਿਨ ਕਰਨ `ਤੇ ਸਿਵਲ ਏਵੀਏਸ਼ਨ ਮੰਤਰਾਲੇ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਏਅਰ ਪੋਰਟ ਅਥਾਰਟੀ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਧੰਨਵਾਦ ਕੀਤਾ ਹੈ, ਜਿੰਨਾਂ ਨੇ ਇਸ ਸਬੰਧੀ ਕੋਸ਼ਿਸ਼ਾਂ ਕੀਤੀਆਂ ਹਨ।ਉਨਾਂ ਕਿਹਾ ਉਡਾਣਾ ਵਧਣ ਨਾਲ ਜਿਥੇ ਹਵਾਈ ਅੱਡਾ ਆਰਥਿਕ ਤੌਰ `ਤੇ ਮਜ਼ਬੂਤ ਹੋਵੇਗਾ ਉਥੇ ਸ਼ਹਿਰ ਦਾ ਵਪਾਰ ਵੀ ਵਧੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …