Saturday, September 21, 2024

ਸਿਹਤ ਮੰਤਰੀ ਸੋਨੀ ਨੇ ਮੀਜ਼ਲਸ-ਰੂਬੈਲਾ ਮੁਹਿੰਮ ਦੀ ਕੀਤੀ ਸ਼ੁਰੂਆਤ

PPN0105201808 ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਖਿਆ ਮੰਤਰੀ ਪੰਜਾਬ ੳਮ ਪ੍ਰਕਾਸ਼ ਸੋਨੀ ਵਲੋ ਸਥਾਨਕ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਟੜਾ ਸਫੇਦ ਜਿਲ੍ਹਾ ਵਖੇ ਖਸਰਾ ਅਤੇ ਰੁਬੈਲਾ ਮੁਹਿੰਮ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਤੇ ਉਨਾਂ ਨੇ ਦਸਿਆ ਕਿ ਖਸਰਾ ਅਤੇ ਰੁਬੈਲਾ ਦੌ ਅਜਿਹੀਆਂ ਬੀਮਾਰੀਆਂ ਹਨ, ਜਿਨਾ ਕਰ ਕੇ ਭਾਰਤ ਵਿੱਚ ਲਗਭੱਗ 50,000 ਬਚੇ ਹਰ ਸਾਲ ਮਰ ਜਾਂਦੇ ਹਨ।ਇਹ ਇਕ ਬਹੁਤ ਹੀ ਖਤਰਨਾਕ ਅਤੇ ਛੂਤ ਦਾ ਰੋਗ ਹੈ ਜੋ ਕਿ ਬੜੀ ਜਲਦੀ ਇਕ ਤੋ ਦੂਜੇ ਵਿਅਕਤੀ ਤਕ ਫੈਲ ਸਕਦਾ ਹੈ।ਇਸ ਲਈ ਭਾਰਤ ਸਰਕਾਰ ਵਲੋ ਯੂਨੀਸੈਫ  ਅਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋ ਮੀਜਲਸ-ਰੂਬੈਲਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਅਧੀਨ 9 ਮਹੀਨੇ  ਤੌ 15 ਸਾਲ ਤੱਕ ਦੇ ਬੱਚੇ ਨੂੰ ਖਸਰਾ ਅਤੇ ਰੁਬੈਲਾ ਟੀਕੇ ਦੀ ਕੇਵਲ ਇੱਕ ਡੋਜ਼ ਦਿੱਤੀ ਜਾਣੀ ਹੈ।ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ।
ਇਸ ਸਮੇਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਰੁਬੈਲਾ ਬੀਮਾਰੀ ਜੇਕਰ ਇੱਕ ਗਰਭਵਤੀ ਨੂੰ ਹੋ ਜਾਣ ਤਾਂ ਉਸ ਦਾ ਬੱਚਾਂ ਜਮਾਦਰੂ ਅਪੰਗ ਜਿਵੇ ਕਿ ਅੰਨਾ ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।ਇਹ ਟੀਕਾ ਪੂਰੀ ਤਰ੍ਹਾਂ ਸੁਰਖਿਅਤ ਹੈ।ਇਸ ਮੁਹਿੰਮ ਤਹਿਤ 9 ਮਹੀਨੇ ਤੋ 15 ਸਾਲ ਦੇ ਤਕਰੀਬਨ 6.50 ਲੱਖ ਬੱਚੇ ਕਵਰ ਕੀਤੇ ਜਾਣਗੇ।ਇਸ ਵਿੱਚ 1359 ਟੀਮਾ ਜੋ ਕਿ ਸਿਹਤ ਵਿਭਾਗ ਤੋ ਹਨ ਜੋ ਕਿ 27 ਲੱਖ ਦੀ ਅਬਾਦੀ ਨੂੰ ਕਵਰ ਕੀਤਾ ਜਾਵੇਗਾ।ਸਿਹਤ ਵਿਭਾਗ ਦੀ ਟੀਮ ਵਲੌ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਟੜਾ ਸਫੇਦ ਵਿਖੇ ਬਚਿਆ ਨੂੰ ਮੀਜਲਸ-ਰੂਬੈਲਾ ਦਾ ਟੀਕਾ ਲਗਾਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਇਸ ਮੁਹਿਮ ਦਾ ਆਗਾਜ਼ ਕੀਤਾ ਗਿਆ।ਇਸ ਦੇ ਨਾਲ ਹੀ ਗੁਰਿੰਦਰ ਮਕਣਾ ਦੀ ਟੀਮ ਵਲੋ ਖਸਰਾ ਅਤੇ ਰੁਬੈਲਾ ਸਬੰਧੀ ਨੁਕੜ ਨਾਟਕ ਪੇਸ਼ ਕੀਤਾ ਗਿਆ।PPN0105201809
ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਰਮੇਸ਼ ਪਾਲ ਸਿੰਘ, ਡਾ ਕੰਡਲ, ਡਾ. ਭਾਰਤੀ, ਅਮਰਦੀਪ ਸਿੰਘ, ਆਰੂਸ ਭੱਲਾ, ਆਸੀਫ, ਡਾ. ਪ੍ਰੀਤੀ, ਡੀ.ਈ.ਓ ਸਕੈਡਰੀ ਸੂਨੀਤਾ ਕਿਰਨ, ਡੀ.ਈ,ਓ ਐਲੀਮੈਟਰੀ ਸ਼ਿਸ਼ੂ ਪਾਲ, ਪਿ੍ਰੰਸੀਪਲ ਜੀਵਨ ਜੌਤੀ ਅਤੇ ਸਕੂਲ ਦਾ ਸਾਰਾ ਸਟਾਫ ਹਾਜਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply