Saturday, September 21, 2024

ਸਮਾਜ ਸੇਵਾ ਅਤੇ ਧਾਰਮਿਕ ਖਿਆਲਾਂ ਨੂੰ ਸਮਰਪਿਤ ਸਨ ਮਾਤਾ ਬੇਨਤੀ ਦੇਵੀ

PPN0205201805ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਬੀਤੇ ਦਿਨੀ ਇਸ ਦੁਨੀਆਂ ਤੋਂ ਕੂਚ ਕਰ ਗਈ ਕਸਬੇ ਦੇ ਸਮਾਜ ਸੇਵੀ ਅਤੇ ਧਾਰਮਿਕ ਕਾਰਜ਼ਾਂ ਨੂੰ ਸਮਰਪਿਤ ਪਰਿਵਾਰ ਬਾਬੂ ਕੇਸ਼ੋ ਰਾਮ ਦੀ ਧਰਮ ਪਤਨੀ ਮਾਤਾ ਬੇਨਤੀ ਦੇਵੀ ਨੇ ਆਪਣਾ ਸਮੁੱਚਾ ਜੀਵਨ ‘ਚ ਜਿੱਥੇ ਆਪਣੀਆਂ ਤਿੰਨ ਧੀਆਂ ਅਤੇ ਦੋ ਪੁੱਤਰਾਂ ਨੂੰ ਸਮਾਜ ਸੇਵੀ ਅਤੇ ਧਾਰਮਿਕ ਭਾਵਨਾ ਦਾ ਧਾਰਨੀ ਬਣਾਉਣ ਵਿੱਚ ਲਗਾਇਆ, ਉੱਥੇ ਉਹ ਖੁੱਦ ਹਮੇਸ਼ਾਂ ਸਮਾਜ਼ ਸੇਵਾ ਲਈ ਤੱਤਪਰ ਰਹਿੰਦੇ ਸਨ।ਉਨ੍ਹਾਂ ਨੇ ਆਪਣੀ 82 ਸਾਲ ਦੀ ਜਿੰਦਗੀ ਵਿੱਚ ਸਥਾਨਕ ਹਨੂੰਮਾਨ ਮੰਦਿਰ, ਸ਼ਿਵ ਮੰਦਿਰ, ਸ਼ਨੀਦੇਵ ਮੰਦਿਰ ਤੋਂ ਇਲਾਵਾ ਗਊਸ਼ਾਲਾ ਸੇਵਾ ਲਈ ਸਮਰਪਿਤ ਹੋ ਕੇ ਕਾਰਜ਼ ਕੀਤਾ।ਉਨ੍ਹਾਂ ਦੇ ਦਿੱਤੇ ਸੰਸਕਾਰਾਂ ਦਾ ਹੀ ਪ੍ਰਭਾਵ ਹੈ ਕਿ ਉਨ੍ਹਾਂ ਦੇ ਵੱਡਾ ਪੁੱਤਰ ਹਰਬੰਸ ਲਾਲ ਸ੍ਰੀ ਸਨਾਤਨ ਧਰਮ ਭਾਰਤੀਆ ਮਹਾਵੀਰ ਦਲ ਹਨੂਮਾਨ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਛੋਟਾ ਪੁੱਤਰ ਮੱਖਣ ਲਾਲ ਸ੍ਰੀ ਸ਼ਨੀ ਦੇਵ ਮੰਦਿਰ ਕਮੇਟੀ ਦੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਹਨ।ਮਾਤਾ ਬੇਨਤੀ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪਾਠ ਦੇ ਭੋਗ 3 ਮਈ ਨੂੰ ਸ੍ਰੀ ਹਨੂੰਮਾਨ ਮੰਦਿਰ ਭੀਖੀ ਵਿਖੇ ਪਏਗਾ। 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply