Saturday, September 21, 2024

ਫਿਲਮ “ਦਾਣਾ ਪਾਣੀ” ਪੰਜਾਬੀ ਸਿਨੇਮਾ ਦਾ ਪੱਧਰ ਚੁੱਕੇਗੀ ਉਚਾ – ਜਿੰਮੀ ਸ਼ੇਰਗਿੱਲ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – “ਦਾਣਾ ਪਾਣੀ” ਫਿਲਮ ਇਕ ਬਿਲਕੁੱਲ ਨਵੇਂ ਵਿਸ਼ੇ `ਤੇ ਬਣੀ ਨਿਰੋਲ ਪੰਜਾਬੀ ਫਿਲਮ ਹੈ, ਜੋ ਦਰਸ਼ਕਾਂ ਦਾ PPN0305201811ਮਨੋਰੰਜਨ ਹੀ  ਨਹੀਂ ਕਰੇਗੀ ਬਲਕਿ ਪੰਜਾਬੀ ਸੱਭਿਆਚਾਰ ਵੀ ਦਿਖਾਏਗੀ। ਨਾਨੋਕੀ ਸਟੂਡੀਓਜ਼ ਤੇ ਜੀ.ਕੇ ਐਂਟਰਟੇਨਮੈਂਟ ਤੇ ਕੈਮ ਆਰਟ ਫ਼ਿਲਮਜ਼ ਦੇ ਸਹਿਯੋਗ ਨਾਲ ਬਣੀ ਫਿਲਮ “ਦਾਣਾ ਪਾਣੀ” 4 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।ਰਣਬੀਰ ਸਿੰਘ ਗਰੇਵਾਲ, ਜੱਸ ਗਰੇਵਾਲ, ਗੁਰਪ੍ਰਤਾਪ ਸਿੰਘ ਗਿੱਲ, ਗਗਨਦੀਪ ਸਿੰਘ ਧਾਲੀਵਾਲ ਇਸ ਫਿਲਮ ਦੇ ਨਿਰਮਾਤਾ ਨੇ ਸਹਿ-ਨਿਰਮਾਤਾ ਪਰਵਿੰਦਰ ਸਿੰਘ ਚਾਹਲ ਹਨ।
ਪ੍ਰਚਾਰ ਲਈ ਪੁੱਜੀ ਫਿਲਮ ਦੀ ਟੀਮ `ਚ ਸ਼ਾਮਲ ਮੁੱਖ ਕਲਾਕਾਰ ਜਿੰਮੀ ਸ਼ੇਰਗਿੱਲ ਨੇ ਕਿਹਾ ਫਿਲਮ ਦੀ ਕਹਾਣੀ ਬਹੁਤ ਹੀ ਵਿਲੱਖਣ ਤੇ ਨਿਵੇਕਲੀ ਹੈ।ਲੀਡ ਐਕਟਰੈਸ, ਸਿਮੀ ਚਾਹਲ ਨੇ ਦੱਸਿਆ ਕੇ ਇਸ ਫਿਲਮ ਦੀ ਕਹਾਣੀ ਬਹੁਤ ਹੀ ਵਧੀਆ ਹੈ ।
“ਰੱਬ ਦਾ ਰੇਡੀਓ” ਵਾਲੇ ਤਰਨਵੀਰ ਸਿੰਘ ਜਗਪਾਲ ਫਿਲਮ ਦੇ ਨਿਰਦੇਸ਼ਕ ਹਨ।ਕਹਾਣੀ, ਸਕ੍ਰੀਨਪਲੇ ਤੇ ਡਾਏਲਾਗ ਫਿਲਮਫੇਅਰ ਐਵਾਰਡੀ ਜੱਸ ਗਰੇਵਾਲ ਨੇ ਲਿਖੇ ਹਨ।ਡਿਸਟ੍ਰੀਬਿਊਟਰ ਓਮ ਜੀ ਤੇ ਮੁਨੀਸ਼ ਸਾਹਨੀ ਹਨ।ਫਿਲਮ ਦੀਆਂ ਮੁੱਖ ਭੂਮਿਕਾਵਾਂ `ਚ ਬਾਲੀਵੁੱਡ ਤੇ ਪੋਲੀਵੁਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਪੋਲੀਵੁਡ ਦੀ ਹੀਰੋਇਨ ਸਿਮੀ ਚਾਹਲ ਦਿਖਣਗੇ, ਜਦਕਿ ਗੁਰਪ੍ਰੀਤ ਘੁੱਗੀ, ਨਿਰਮਲ ਰੀਸ਼ੀ, ਤਰਸੇਮ ਪੌਲ, ਮਹਾਬੀਰ ਭੁੱਲਰ, ਹਰਬਲਾਸ ਸਾਂਘਾ, ਮਲਕੀਤ ਰੌਣੀ, ਗੁਰਮੀਤ ਸਾਜਨ, ਕਨਿਕਾ ਮਾਨ, ਸ਼ਵੇਤਾ ਸ਼ਰਮਾ, ਚਾਰੂ ਕੁਮਾਰ, ਰੁਪਿੰਦਰ ਬਰਨਾਲਾ, ਰਾਜ ਧਾਲੀਵਾਲ, ਅਨੀਤਾ ਮੀਤ, ਸਿੱਧੀ ਰਾਠੌਰ ਤੇ ਦਿਲਨੁਰ ਕੌਰ ਵੀ ਆਪੋ ਆਪਣੀ ਕਲਾ ਦਾ ਜੌਹਰ ਦਿਖਾਉਣਗੇ।
ਫਿਲਮ `ਚ ਸੰਗੀਤ  ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਤੇ ਜੈਦੇਵ ਕੁਮਾਰ ਨੇ ਦਿੱਤਾ ਹੈ।ਵੀਤ ਬਲਜੀਤ ਤੇ ਬੀਰ ਸਿੰਘ ਦੇ ਲਿਖੇ ਗਾਣਿਆਂ ਨੂੰ ਆਪਣੀਆਂ ਸੁਰੀਲੀਆਂ ਅਵਾਜ਼ਾਂ `ਚ ਅਮਰਿੰਦਰ ਗਿੱਲ, ਹਰਭਜਨ ਮਾਨ, ਮਨਮੋਹਨ ਵਾਰਿਸ, ਸ਼ਿਪਰਾ ਗੋਇਲ, ਪ੍ਰਭ ਗਿੱਲ ਤੇ ਤਰਸੇਮ ਜੱਸੜ ਨੇ ਗਾਇਆ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply