ਰਾਮਗੜ੍ਹੀਆ ਭਾਈਚਾਰੇ ਨੂੰ ਦਿੱਤੀਆਂ ਜਾਣ ਬੋਰਡਾਂ ਦੀਆਂ ਚੇਅਰਮੈਨੀਆਂ – ਘੁੰਮਣ, ਬਾਊ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਮਹਾਰਾਜਾ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਸਥਾਨਕ ਚਾਟੀਵਿੰਡ ਚੌਕ ਵਿਖੇ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਵੱਡੀ ਗਿਣਤੀ `ਚ ਇਕੱਤਰ ਰਾਮਗੜੀਆ ਭਾਈਚਾਰੇ ਦੇ ਆਗੁਆਂ ਨੇ ਗਿਲਾ ਕੀਤਾ ਗਿਆ ਕਿ ਨਗਰ ਨਿਗਮ ਅੰਮ੍ਰਿਤਸਰ ਵਿੱਚ ਭਾਵੇਂ ਵਾਰਡਾਂ ਦੀ ਗਿਣਤੀ 65 ਦੀ ਥਾਂ ਵਧਾ ਕੇ 85 ਕਰ ਦਿੱਤੀ ਗਈ ਹੈ, ਪਰ ਇਸ ਵਾਰ ਨਗਰ ਨਿਗਮ ਹਾਊਸ ਵਿੱਚ ਰਾਮਗੜੀਆ ਭਾਈਚਾਰੇ ਦਾ ਇਕ ਵੀ ਨੁਮਾਇੰਦਾ ਨਹੀਂ ਪੁੱਜਾ।
ਇਸ ਸਮੇਂ ਕਾਂਗਰਸ ਕਮੇਟੀ ਸ਼ਹਿਰੀ ਦੇ ਸਕੱਤਰ ਲਖਬੀਰ ਸਿੰਘ ਘੁੰਮਣ ਅਤੇ ਮੀਤ ਪ੍ਰਧਾਨ ਗਰਦੇਵ ਸਿੰਘ ਬਾਊ ਆਦਿ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਬਹੁਗਿਣਤੀ ਰਾਮਗੜ੍ਹੀਆ ਭਾਈਚਾਰੇ ਦੀ ਹੈ।ਲੇਕਿਨ ਇਸ ਬਰਾਦਰੀ ਨੂੰ ਟਿਕਟ ਨਾ ਦੇਣਾ ਭਾਈਚਾਰੇ ਨਾਲ ਬੇਇਨਸਾਫੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਣ ਨਗਰ ਨਿਗਮ ਚੋਣਾਂ ਵਿੱਚ ਇਹ ਕੁਤਾਹੀ ਰਹਿ ਗਈ ਹੈ ਤਾਂ ਇਸ ਨੂੰ ਸੁਧਾਰਣ ਲਈ ਹੁਣ ਕਾਂਗਰਸ ਪਾਰਟੀ ਵਲੋਂ ਪੰਜਾਬ ਵਿੱਚ ਜੋ ਬੋਰਡਾਂ ਦੀਆਂ ਚੇਅਰਮੈਨੀਆਂ ਦਿੱਤੀਆਂ ਜਾਣੀਆਂ ਹਨ।ਉਨ੍ਹਾਂ ਵਿੱਚ ਰਾਮਗੜ੍ਹੀਆ ਭਾਈਚਾਰੇ ਦੇ ਸਰਗਰਮ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਸ ਮੌਕੇ ਖੁਸ਼ਵਿੰਦਰ ਸਿੰਘ ਸੰਧੂ, ਪਿਆਰਾ ਸਿੰਘ ਮਠਾਰੂ ਪ੍ਰਧਾਨ ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ, ਹਰਜੀਤ ਸਿੰਘ ਨਾਮਧਾਰੀ, ਨਿਰਮਲ ਸਿੰਘ ਨਾਮਧਾਰੀ, ਠੇਕੇਦਾਰ ਜਗਜੀਤ ਸਿੰਘ, ਪ੍ਰਧਾਨ ਇਮਾਰਤੀ ਕਾਰਕੁੰਨ ਕਮੇਟੀ ਬਿਲਡਰਜ਼, ਸਰਦਾਰਾ ਸਿੰਘ, ਇਕਬਾਲ ਸਿੰਘ ਲਾਲੀ, ਗੁਰਮੀਤ ਸਿੰਘ ਵਿਰਦੀ, ਤਰਲੋਕ ਸਿੰਘ, ਭਗਵੰਤ ਸਿੰਘ, ਬਲਬੀਰ ਸਿੰਘ ਬੀਰਾ, ਪ੍ਰੀਤਮ ਸਿੰਘ ਭੁੱਲਰ, ਜਗਜੋਦ ਸਿੰਘ, ਗਿਆਨ ਸਿੰਘ ਬਮਰਾਹ, ਅਮਰ ਸਿੰਘ ਤੇ ਰਜਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।