Monday, December 23, 2024

ਆਸਟ੍ਰੇਲੀਆ ਦੀ ਸੰਗਤ ਵਲੋਂ ਰਾਣਾ ਸਨਮਾਨਿਤ

rana-paramjit-singhਨਵੀਂ ਦਿੱਲੀ, 14 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਊਸਬਰਗ, ਮੈਲਬੋਰਨ ਵਿਖੇ ਸਨਮਾਨਿਤ ਕੀਤਾ ਗਿਆ।ਆਸਟ੍ਰੇਲੀਆ ਦੇ ਨਿੱਜੀ ਦੌਰੇ ’ਤੇ ਗਏ ਰਾਣਾ ਨੂੰ ਸਿੱਖ ਸੰਗਤਾਂ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਕਰਕੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ।ਰਾਣਾ ਨੇ ਸਿੱਖ ਪ੍ਰਚਾਰਕਾਂ ਨੂੰ ਬੋਲਣ ਵੇਲੇ ਸਯਮ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੰਗਤਾਂ ਦੇ ਭਰੋਸੇ ਅਤੇ ਵਿਸ਼ਵਾਸ ਦੇ ਖਿਲਾਫ਼ ਤਰਕ ਦੇਣ ਤੋਂ ਪ੍ਰਚਾਰਕਾ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।ਰਾਣਾ ਨੇ ਸਾਫ਼ ਕੀਤਾ ਕਿ ਤਰਕ ਜੇਕਰ ਸਬੂਤਾਂ ਦੀ ਰੌਸ਼ਨੀ ’ਚ ਹੋਵੇ ਤਾਂ ਹੀ ਦੇਣਾ ਚਾਹੀਦਾ ਹੈ।ਬੀਤੇ ਕੁੱਝ ਦਿਨਾਂ ਤੋਂ ਪ੍ਰਚਾਰਕਾਂ ਨਾਲ ਕਈ ਥਾਵਾਂ ’ਤੇ ਸੰਗਤਾਂ ਵਿੱਚਕਾਰ ਹੋਏ ਵਾਦ-ਵਿਵਾਦ ਨੂੰ ਰਾਣਾ ਨੇ ਗੈਰਜਰੂਰੀ ਦੱਸਿਆ। ਰਾਣਾ ਨੂੰ ਸਮੁੱਚੀ ਕੌਮ ਨੂੰ ਇੱਕਮੁੱਠ ਇੱਕਜੁੱਟ ਹੋ ਕੇ ਪੰਥ ਦੀ ਚੜ੍ਹਦੀਕਲਾ ਲਈ ਕਾਰਜ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਅਤੇ ਉਘੇ ਕੀਰਤਨੀਏ ਭਾਈ ਗੁਰਦੇਵ ਸਿੰਘ ਆਸਟੇ੍ਰਲੀਆ ਵੀ ਮੌਜੂਦ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply