ਨਵੀਂ ਦਿੱਲੀ, 14 ਮਈ (ਪੰਜਾਬ ਪੋਸਟ ਬਿਊਰੋ) – ਦੁਆਰਕਾ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਕਰਾਉਣ ਦੇ ਦਿੱਤੇ ਗਏ ਫੈਸਲੇ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਫੈਸਲੇ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਲੜੀ ਗਈ ਲੜਾਈ ਦੇ ਸਿਰ ਬੰਨਿਆ ਹੈ।ਜੀ.ਕੇ. ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੇਂਦਰ ਸਰਕਾਰ ’ਤੇ ਦਬਾਅ ਪਾ ਕੇ 1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਦੂਰਦਰਸ਼ੀ ਸੋਚ ਨਾਲ ਬਣਵਾਈ ਗਈ ਐਸ.ਆਈ.ਟੀ ਦੀ ਇਹ ਵੱਡੀ ਜਿੱਤ ਹੈ।ਦਿੱਲੀ ਕਮੇਟੀ ਨੇ ਕੌਮ ਨੂੰ ਇਨਸਾਫ਼ ਦਿਵਾਉਣ ਲਈ ਖੁਦ ਪਹਿਲਕਦਮੀ ਕਰਦੇ ਹੋਏ ਐਸ.ਆਈ.ਟੀ ਨੂੰ ਲਗਭਗ 250 ਕੇਸ ਦਿੱਤੇ ਸਨ।
ਜੀ.ਕੇ ਨੇ ਕਿਹਾ ਕਿ ਐਸ.ਆਈ.ਟੀ ਦੇ ਵਕੀਲਾਂ ਦੇ ਉਸਾਰੂ ਏਜੰਡੇ ਕਰਕੇ ਹੀ ਅੱਜ ਸਹੀ ਤਰੀਕੇ ਨਾਲ ਸੱਜਣ ਕੁਮਾਰ ਦੇ ਲਾਈ ਡਿਟੈਕਟਰ ਟੈਸਟ ਲਈ ਹਾਮੀ ਭਰਣ ਦਾ ਰਾਹ ਪੱਧਰਾ ਹੋਇਆ ਹੈ।ਇਸ ਕਰਕੇ ਸਾਨੂੰ ਪੂਰੀ ਆਸ ਹੈ ਕਿ ਉਕਤ ਟੈਸ਼ਟ ’ਚ ਸੱਜਣ ਕੁਮਾਰ ਕਈ ਖੁਲਾਸੇ ਕਰੇਗਾ।ਜੋ ਕਿ ਕੌਮ ਨੂੰ ਇਨਸਾਫ਼ ਦਿਵਾਉਣ ’ਚ ਸਹਾਈ ਹੋਣਗੇ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …