Friday, November 22, 2024

ਖ਼ਾਲਸਾ ਕਾਲਜ ਦੀ ਖਿਡਾਰਣ ਨੇ ਸ੍ਰੀਲੰਕਾ ਵਿਖੇ ਡਿਸਕਸ ਥਰੋ ’ਚ ਜਿੱਤਿਆ ਸੋਨੇ ਦਾ ਤਮਗਾ

ਜਾਪਾਨ ਤੇ ਫ਼ਿਨਲੈਂਡ ’ਚ ਅਰਪਨਦੀਪ ਕਰੇਗੀ ਬਿਹਤਰੀਨ ਪ੍ਰਦਰਸ਼ਨ – ਡਾ. ਮਹਿਲ ਸਿੰਘ
ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਖਿਡਾਰਣ ਅਰਪਨਦੀਪ ਕੌਰ ਵੱਲੋਂ ਸ੍ਰੀਲੰਕਾ ਵਿਖੇ ਹੋਈ ‘ਜੂਨੀਅਰ ਸੈਫ PPN1505201801ਐਥਲੈਟਿਕ ਮੀਟ ਅੰਡਰ-20 ਡਿਸਕਸ ਥ੍ਰੋ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਹਾਸਲ ਕਰਕੇ ਕਾਲਜ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਅੱਜ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਉਸ ਨੂੰ ਮੁਬਾਰਕਬਾਦ ਦਿੱਤੀ।
     ਛੀਨਾ ਨੇ ਉਕਤ ਵਿਦਿਆਰਥਣ ਦੀ ਫ਼ੀਸ ਮੁਆਫ਼ ਅਤੇ ਮੁਫ਼ਤ ਹੋਸਟਲ ਤੇ ਖੁਰਾਕ ਦੇਣ ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵਿੱਦਿਆ ਦੇ ਨਾਲ ਖੇਡਾਂ ਆਦਿ ਸਰਗਰਮੀਆਂ ’ਚ ਸ਼ਾਨਦਾਰ ਉਪਲਬੱਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕਾਬਲੀਅਤ ਦਾ ਆਦਰ-ਸਤਿਕਾਰ ਕਰਦਾ ਹੈ ਅਤੇ ਅਜਿਹੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਬਣਦੀ ਜਾਇਜ਼ ਸਹੂਲਤ ਦੇਣ ਲਈ ਯਤਨਸ਼ੀਲ ਰਹਿੰਦਾ ਹੈ।ਉਨ੍ਹਾਂ ਡਾ. ਮਹਿਲ ਸਿੰਘ ਵੱਲੋਂ ਨਿਭਾਈ ਜਾ ਰਹੀ ਕਾਲਜ ਪ੍ਰਿੰਸੀਪਲ ਦੀ ਸ਼ਾਨਦਾਰ ਸੇਵਾ ਅਤੇ ਖੇਡ ਮੁੱਖੀ ਡਾ. ਦਲਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਸ਼ਲਾਘਾ ਕੀਤੀ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ 48.60 ਮੀਟਰ ਦੀ ਦੂਰੀ ਦਾ ਮਾਅਰਕਾ ਲਗਾਉਂਦਿਆਂ ਡਿਸਕਸ ਥਰੋਅ ’ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਅਰਪਨਦੀਪ ਕੌਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਉਹ ਜਾਪਾਨ ਵਿਖੇ 7 ਤੋਂ 10 ਜੂਨ ਤੱਕ ਜੂਨੀਅਰ ਏਸ਼ੀਆ ਐਥਲੈਟਿਕ ਮੀਟ ਤੇ ਜੁਲਾਈ ਮਹੀਨੇ ਫ਼ਿਨਲੈਂਡ ਵਿਖੇ ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਆਪਣੇ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰੇਗੀ ।
    ਇਸ ਮੌਕੇ ਡਾ. ਮਹਿਲ ਸਿੰਘ ਨੇ ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਉਨ੍ਹਾਂ ਉਕਤ ਵਿਦਿਆਰਥਣ ਨੂੰ ਅਗਾਂਹ ਖੇਡੇ ਜਾ ਰਹੇ ਮੁਕਾਬਲੇ ਲਈ ਉਤਸ਼ਾਹਿਤ ਕਰਦਿਆਂ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਬਚਨਪਾਲ ਸਿੰਘ ਤੇ ਪ੍ਰੋ: ਅਮਨਦੀਪ ਕੌਰ ਆਦਿ ਹਾਜ਼ਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply