Sunday, December 22, 2024

ਲੱਖਾਂ ਲੋਕਾਂ ਦੀ ਸੈਰਗਾਹ ਬਣਿਆ 44 ਏਕੜ ਰਕਬੇ `ਚ ਫੈਲਿਆ ਕੁਦਰਤੀ 40 ਖੂਹਾਂ ਦਾ ਪਾਰਕ

ਕਿਸੇ ਸਮੇਂ ਸ਼ਹਿਰ ਵਿਚ ਪਾਣੀ ਦੀ ਪੂਰਤੀ ਕਰਦੇ ਸ਼ਾਨਦਾਰ ਪਾਰਕ ਬਣੇ ‘ਚਾਲੀ ਖੂਹ’
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਵਿਚ ਪਾਣੀ ਦੀ ਸਪਲਾਈ ਪਾਇਪਾਂ ਜ਼ਰੀਏ ਪੁੱਜਦਾ ਕਰਨ Chali Khoo1ਲਈ ਜੌੜਾ ਫਾਟਕ ਨੇੜੇ ਪੁੱਟੇ ਗਏ 40 ਖੂਹ, ਜਿੰਨਾ ਦਾ ਨਾਮ ’ਤੇ ਇਸ ਇਲਾਕੇ ਦਾ ਨਾਮ 40 ਖੂਹਾਂ ਪੈ ਗਿਆ ਹੈ, ਨੂੰ ਸਰਕਾਰ ਨੇ ਸ਼ਾਨਦਾਰ ਕੁਦਰਤੀ ਪਾਰਕ ਵਜੋਂ ਵਿਕਸਤ ਕਰ ਦਿੱਤਾ ਹੈ, ਜੋ ਕਿ ਹੁਣ ਪਾਣੀ ਦੀ ਥਾਂ ਸ਼ਹਿਰੀਆਂ ਨੂੰ ਤਾਜ਼ੀ ਹਵਾ ਤੇ ਸੋਹਣਾ ਵਾਤਾਵਰਣ ਪ੍ਰਦਾਨ ਕਰ ਰਿਹਾ ਹੈ। ਖੂਹਾਂ ਦੀ ਵਰਤੋਂ ਬੰਦ ਹੋਣ ਤੋਂ ਬਾਅਦ ਇਹ ਕਰੀਬ 44 ਏਕੜ ਦਾ ਇਲਾਕਾ ਜੰਗਲ ਦਾ ਰੂਪ ਧਾਰਨ ਕਰ ਗਿਆ ਸੀ, ਪਰ ਸਰਕਾਰ ਵੱਲੋਂ ਕੀਤੀ ਕੋਸ਼ਿਸ਼ ਸਦਕਾ ਹੁਣ ਸ਼ਹਿਰ ਵਾਸੀਆਂ ਲਈ ਚੰਗੀ ਸੈਰਗਾਹ ਬਣ ਚੁੱਕਾ ਹੈ।
                 Chali Khooਇਸ ਬਾਰੇ ਜਾਣਕਾਰੀ ਦਿੰਦੇ ਕਾਰਪੋਰੇਸ਼ਨ ਦੇ ਐਕਸੀਅਨ ਸੰਜੇ ਕੁੰਵਰ ਨੇ ਦੱਸਿਆ ਕਿ ਇਸ ਵਿਚ ਮੌਜੂਦ ਕਰੀਬ 2300 ਤੋਂ ਵੱਧ ਪੁਰਾਤਨ ਰੁੱਖ, ਜਿੰਨਾਂ ਵਿਚ ਸਫੈਦਾ, ਜਾਮੁਨ, ਅੰਬ, ਅਮਲਤਾਸ, ਅਸ਼ੋਕਾ, ਬੋਤਲ ਬੁਰਸ਼, ਮੌਲਸਰੀ, ਚਕਰੇਸੀਆ, ਭੇਲ, ਟਾਹਲੀ ਆਦਿ ਸ਼ਾਮਿਲ ਹਨ, ਦੇ ਨਾਲ-ਨਾਲ ਨਵੇਂ ਬੂਟੇ ਅਤੇ ਘਾਹ ਲਗਾ ਕੇ ਪਾਰਕ ਦੀ ਸ਼ਾਨ ਵਿਚ ਵਾਧਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜੋ ਕਿ ਖ਼ੁਦ ਕੁਦਰਤ ਪ੍ਰੇਮੀ ਹਨ, ਦੇ ਯਤਨਾਂ ਸਦਕਾ ਇਹ ਸਥਾਨ ਹੁਣ ਸਥਾਨਕ ਵਾਸੀਆਂ ਦੀ ਸੈਰ ਦੇ ਨਾਲ-ਨਾਲ ਬਾਹਰੋਂ ਆਉਂਦੇ ਸੈਲਾਨੀਆਂ ਲਈ ਵੇਖਣ ਵਾਲੀ ਪਾਰਕ ਬਣੀ ਹੈ।
           ਕੁੰਵਰ ਨੇ ਦੱਸਿਆ ਕਿ ਇਸ ’ਤੇ ਕਰੀਬ 5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ।ਇਥੇ ਅੰਗਰੇਜ਼ਾਂ ਵੱਲੋਂ ਪੁਟਾਏ ਗਏ 40 ਖੂਹ ਅਤੇ ਪੁਰਤਾਨ ਸ਼ਹਿਰ ਵਿਚ ਪਾਣੀ ਦੀ ਸਪਲਾਈ ਕਰਨ ਲਈ ਲਗਾਇਆ ਗਿਆ ਪੰਪ, ਜੋ ਕਿ 125 ਹਾਰਸ ਪਾਵਰ ਦੇ ਇੰਜਣ ਨਾਲ ਚੱਲਦਾ ਸੀ, ਦੀ ਸਾਂਭ-ਸੰਭਾਲ ਵੀ ਕੀਤੀ ਗਈ ਹੈ।ਇਸ ਤੋਂ ਇਲਾਵਾ ਕਰੀਬ ਦੋ ਕਿਲੋਮੀਟਰ ਦਾ ਫੁੱਟਪਾਥ, ਸਵਾ ਕਿਲੋਮੀਟਰ ਲੰਮਾ ਜੋਗਿੰਗ ਟਰੈਕ ਬਣਾ ਕੇ ਪਾਰਕਾਂ ਵਿਚ ਹਰਾ-ਭਰਾ ਘਾਹ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਬੱਚਿਆਂ ਅਤੇ ਨੌਜਵਾਨਾਂ ਲਈ ਪਾਰਕਾਂ ਵਿਚ ਤਿੰਨ ਜਿੰਮ ਲਗਾਏ ਗਏ ਹਨ। ਉਨਾਂ ਦੱਸਿਆ ਕਿ ਪਾਰਕ ਦੇ ਫੁੱਟਪਾਥ ਅਤੇ ਜੋਗਿੰਗ ਟਰੈਕ ’ਤੇ ਰਾਤ ਦੇ ਸਮੇਂ ਰੌਸਨੀ ਯਕੀਨੀ ਬਨਾਉਣ ਲਈ 136 ਸਟਰੀਟ ਲਾਇਟਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਪਾਰਕਾਂ ਦੇ ਕੋਨੇ-ਕੋਨੇ ਵਿਚ ਰੌਸ਼ਨੀ ਪਹੁੰਚਾਉਣ ਲਈ 6 ਵੱਡੀਆਂ ਲਾਇਟਾਂ (ਹਾਈ ਮਾਸਟ) ਲਗ ਚੁੱਕੀਆਂ ਹਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply