ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਥਾਣਾ ਮੋਹਕਪੁਰਾ ਦੇ ਇਲਾਕਾ ਨਿਵਾਸੀਆਂ ਅਤੇ ਸਬੰਧਤ ਵਾਰਡ ਕੌਸਲਰਾਂ ਦੇ ਸਹਿਯੋਗ ਨਾਲ ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੀ ਅਗਵਾਈ `ਚ ਨਸ਼ਿਆਂ ਦੇ ਖਿਲਾਫ਼ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਮੌਜੂਦ ਹਾਜ਼ਰੀਨ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਲਈ ਪ੍ਰਣ ਲਿਆ ਅਤੇ ਕਿਹਾ ਕਿ ਉਹ ਸਾਰੇ ਪੁਲਿਸ ਪ੍ਰਸਾਸ਼ਨ ਦੇ ਨਾਲ ਹਨ ਅਤੇ ਹਰ ਪੱਖੋ ਪੁਲਿਸ ਦਾ ਸਾਥ ਦੇਣਗੇ।ਲੋਕਾਂ ਨੇ ਕਿਹਾ ਕਿ ਉਹ ਨਸ਼ੇ ਦੇ ਆਦੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਉਂਣਗੇ।
ਕਮਿਸ਼ਨਰ ਪੁਲਿਸ ਐਸ.ਐਸ.ਸ਼੍ਰੀਵਾਸਤਵ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਹਰ ਸਮੇਂ ਲੋਕਾਂ ਦੇ ਨਾਲ ਹੈ।ਨਸ਼ਾ ਵੇਚਣ ਵਾਲੇ ਦੀ ਸੂਚਨਾਂ ਬਿਨਾਂ ਕਿਸੇ ਡਰ ਦਿੱਤੀ ਜਾਵੇ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗ।ਨਸ਼ੇ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ, ਅਗਰ ਆਮ ਪਬਲਿਕ ਵੀ ਪੁਲਿਸ ਦਾ ਸਾਥ ਦੇਵੇ। ਮੀਟਿੰਗ ਵਿੱਚ ਹਰਜੀਤ ਸਿੰਘ ਧਾਰੀਵਾਰ ਏ.ਡੀ.ਸੀ.ਪੀ ਕਰਾਇਮ, ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ ਵੈਸਟ, ਪਲਵਿੰਦਰ ਸਿੰਘ ਏ.ਸੀ.ਪੀ ਕਰਾਇਮ, ਐਸ.ਆਈ ਅਵਤਾਰ ਸਿੰਘ ਮੁੱਖ ਥਾਣਾ ਮੋਹਕਪਮੁਰਾ ਤੇ ਇਲਾਵਾ ਕੌਸਲਰ ਦਮਨਜੀਤ ਸਿੰਘ, ਜਸਵਿੰਦਰ ਸਿੰਘ ਪਹਿਲਵਾਨ, ਰਾਜਿੰਦਰ ਸੈਣੀ ਅਤੇ ਅਸ਼ੋਕ ਕੁਮਾਰ ਤੋਂ ਇਲਾਵਾ ਕਰੀਬ ਭਾਰੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਡੀ.ਸੀ.ਪੀ ਅਮਰੀਕ ਸਿੰਘ ਪਵਾਰ ਵਲੋਂ ਫੈਜਪੁਰਾ ਦੇ ਇਲਾਕਾ ਨਿਵਾਸੀਆਂ ਨਾਲ ਮੈਂਟਲ ਹਸਪਤਾਲ ਨੇੜੇ ਟ੍ਰਿਲੀਅਮ ਮਾਲ ਵਿਖੇ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣ ਸਬੰਧੀ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸੁਰਿੰਦਰ ਕੁਾਮਰ ਭਾਸਲ ਏ.ਸੀ.ਪੀ ਉੱਤਰੀ, ਐਸ.ਆਈ ਪ੍ਰੇਮ ਪਾਲ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਅਤੇ ਫੈਜਪੁਰਾ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਹਿੱਸਾ ਲਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …