Tuesday, May 21, 2024

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ‘ਚੇਤਨਾ ਪਰਖ-ਪ੍ਰੀਖਿਆ’ 14 ਜੁਲਾਈ ਨੂੰ

ਸਮਰਾਲਾ, 12 ਜੁਲਾਈ (ਪੰਜਾਬ ਪੋਸਟ- ਕੰਗ) – ਲੋਕਾਈ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਸੁਹਿਰਦ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਵਲੋਂ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫਨ ਹਾਕਿੰਗ ਅਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ‘ਚੇਤਨਾ ਪਰਖ-ਪ੍ਰੀਖਿਆ’ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਾਈ ਕੋਹਾੜਾ ਦੇ ਮੀਡੀਆ ਅਤੇ ਪ੍ਰਕਾਸ਼ਨ ਵਿਭਾਗ ਦੇ ਮੁਖੀ ਦੀਪ ਦਿਲਬਰ ਨੇ ਦੱਸਿਆ ਕਿ 14 ਜੁਲਾਈ ਦਿਨ ਸ਼ਨੀਵਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਸਵੇਰੇ 9:30 ਵਜੇ ਲਈ ਜਾ ਰਹੀ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਪ੍ਰੀਖਿਆ ਵਿੱਚ ਕਰੀਬ ਪੰਦਰਾਂ ਸਕੂਲਾਂ ਦੇ ਲਗਭਗ 160 ਦੇ ਕਰੀਬ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਰਹੇ ਹਨ।
 ਇਸ ਪ੍ਰੀਖਿਆ ਲਈ ਹੈਡਮਾਸਟਰ ਮੇਘਦਾਸ ਜਵੰਦਾ (ਨੈਸ਼ਨਲ ਅਵਾਰਡੀ) ਸੁਪਰਡੈਂਟ, ਪ੍ਰੋ. ਸੁੰਦਰਜੀਤ ਸਿੰਘ ਡਿਪਟੀ ਸੁਪਰਡੈਂਟ ਨਿਯੁੱਕਤ ਕੀਤੇ ਹਨ।ਇਨ੍ਹਾਂ ਤੋਂ ਇਲਾਵਾ ਮਾ. ਪੁਖਰਾਜ ਸਿੰਘ ਘੁਲਾਲ, ਮਨਜੀਤ ਸਿੰਘ ਮੁਤਿਓਂ, ਜਗਦੇਵ ਮਕਸੂਦੜਾ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਕੋਟਾਲਾ, ਬਲਬੀਰ ਸਿੰਘ ਬੱਬੀ, ਸੂਬੇਦਾਰ ਮੁਖਤਿਆਰ ਸਿੰਘ, ਪਲਵਿੰਦਰ ਸਿੰਘ ਘਣਗਸ ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ।ਸਮੁੱਚੀ ਪ੍ਰੀਖਿਆ ਦੀ ਨਿਗਰਾਨੀ ਮਾ. ਤਰਲੋਚਨ ਸਮਰਾਲਾ, ਮੁਖੀ ਸੱਭਿਆਚਾਰ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ, ਪ੍ਰਿੰਸੀਪਲ ਗੁਰਦੀਪ ਸਿੰਘ ਰਾਏ (ਸਟੇਟ ਅਵਾਰਡੀ), ਬਿਹਾਰੀ ਲਾਲ ਸੱਦੀ (ਪ੍ਰਧਾਨ ਪੰਜਾਬੀ ਸਾਹਿਤ ਸਭਾ ਸਮਰਾਲਾ), ਦਰਸ਼ਨ ਸਿੰਘ ਕੰਗ (ਅਧਿਆਪਕ ਚੇਤਨਾ ਮੰਚ ਸਮਰਾਲਾ), ਕਮਾਂਡੈਂਟ ਰਸ਼ਪਾਲ ਸਿੰਘ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਸੁਖਵਿੰਦਰ ਸਿੰਘ ਜਥੇਬੰਧਕ ਮੁਖੀ ਇਕਾਈ ਮਾਛੀਵਾੜਾ, ਜਾਦੂਗਰ ਕੁਲਦੀਪ ਬੌਂਦਲੀ, ਦੀਪ ਦਿਲਬਰ, ਮਾ. ਦਲੀਪ ਸਿੰਘ ਸਮਰਾਲਾ, ਮਾ. ਅਮਰੀਕ ਸਿੰਘ ਅਤੇ ਮਨਜੀਤ ਘਣਗਸ ਕਰਨਗੇ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply