Tuesday, May 21, 2024

ਡਾਕ ਵਿਭਾਗ ਅੰਮਿ੍ਰਤਸਰ ਮੰਡਲ ਵਲੋਂ ਫਿਲਾਟੇਲੀ ਸਮਾਰੋਹ

PPN3007201820ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਡਾਕ ਵਿਭਾਗ ਅੰਮਿ੍ਰਤਸਰ ਨੇ ਅੱਜ ਫਿਲਾਟੇਲੀ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿੱਚ ਅਮਰ ਜੋਤੀ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਅੰਮਿ੍ਰਤਸਰ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸੈਮੀਨਾਰ ਦੌਰਾਨ ਵਰੁਣ ਅਗਰਵਾਲ ਨੇ ਸਕੂਲੀ ਬੱਚਿਆਂ ਨੂੰ ਡਾਕ ਟਿਕਟਾਂ ਬਾਰੇ ਜਾਣਕਾਰੀ ਦਿੱਤੀ।
     ਅਗਰਵਾਲ ਨੇ ਫਿਲਾਟੇਲੀ ਡਿਪੋਜਿਟ ਅਕਾਉਂਟ, ਮਾਈ ਸਟੈਂਪ, ਦੀਨ ਦਿਆਲ ਸਪਰਸ਼ ਸਕਾਲਰਸ਼ਿਪ ਯੋਜਨਾ, ਢਾਈ ਅੱਖਰ ਪੱਤਰ ਲੇਖਨ ਮੁਕਾਬਲੇ -ਮੇਰੇ ਦੇਸ਼ ਦੇ ਨਾਮ ਪੱਤਰ ਅਤੇ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਹੋਰ ਵੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਕੁਇਜ ਮੁਕਾਬਲੇ ਵੀ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ 10 ਬੱਚੇ ਜੇਤੂ ਰਹੇ।ਸੀਨੀਅਰ ਪੋਸਟਮਾਸਟਰ ਸ੍ਰੀ ਰਮੇਸ਼ ਕੁਮਾਰ ਗੁਪਤਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ।ਇਸ ਮੌਕੇ ਕੋਮਲ ਅਗਰਵਾਲ, ਅਨਿਲ ਸੈਣੀ, ਅਸ਼ੋਕ ਮਹਾਜਨ, ਅਜੈ ਕੰਵਰ, ਸ੍ਰੀਮਤੀ ਰੇਨੂ, ਰਾਜੇਸ਼ ਕੁਮਾਰ ਵੀ ਹਾਜ਼ਰ ਸਨ।
    
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply