Tuesday, May 21, 2024

ਸਰਕਾਰੀ ਕੰਨਿਆਂ ਸਕੂਲ ਮਾਲ ਰੋਡ ਵਿਖੇ ਗਣਿਤ ਮੇਲੇ ਦਾ ਆਯੋਜਨ

PPN3007201822ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ.ਕੰ.ਸ.ਸ.ਸਕੂਲ,ਮਾਲ ਰੋਡ ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੁਆਰਾ ਬੜੀ ਮਿਹਨਤ ਨਾਲ ਗਣਿਤ ਦੇ ਮਾਡਲ ਤਿਆਰ ਕੀਤੇ ਗਏ।ਮੇਲੇ ਵਿਚ ਵਿਦਿਆਰਥਣਾਂ ਵਲੋਂ  ਗਣਿਤ ਬਾਰੇ ਜਾਗੋ ਕੱਢੀ ਗਈ ਅਤੇ ਗਣਿਤ ਵਿਸ਼ੇ ਨਾਲ ਸਬੰਧਤ ਬੋਲੀਆਂ ਪੇਸ਼ ਕੀਤੀਆਂ ਗਈਆਂ।ਮੇਲੇ ਦੀ ਸ਼ਾਨ ਵਧਾਉਣ ਲਈ ਗਣਿਤ ਵਿਸ਼ੇ ਦੇ ਅੰਮ੍ਰਿਤਸਰ ਦੇ ਡੀ.ਐਮ ਅਰਵਿੰਦਰਜੀਤ ਸਿੰਘ ਅਤੇ ਬੀ.ਐਮ ਰਮਨ ਕੁਮਾਰ ਨੇ ਸ਼ਿਰਕਤ ਕੀਤੀ।ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੁਆਰਾ ਗਣਿਤ ਵਿਚ ਬਣਾਏ ਮਾਡਲਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਾਰੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨੂੰ ਸਮਝਣ ਲਈ ਇਹਨਾਂ ਮਾਡਲ ਦੀਆਂ ਸਹਾਇਤਾ ਲੈਣ ਲਈ ਕਿਹਾ।ਉਹਨਾ ਕਿਹਾ ਕਿ ਗਣਿਤ ਮੇਲੇ ਦੀ ਸਫਲਤਾ ਦਾ ਸਾਰਾ ਸਿਹਰਾ ਇਸ ਸਕੂਲ ਦੇ ਗਣਿਤ ਅਧਿਆਪਕਾਂ ਰਾਜਵਿੰਦਰ ਸਿੰਘ, ਸ੍ਰੀਮਤੀ ਡਿੰਪਲ ਜੋਸ਼ੀ, ਨਵਦੀਪ ਕੌਰ, ਪਰਮਿੰਦਰਜੀਤ ਕੌਰ, ਜਸਕਿਰਨ ਕੌਰ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਨੀਤੀ ਧਵਨ ਅਤੇ ਮਿਸ ਇਤੀ ਦਾ ਅਹਿਮ ਯੌਗਦਾਨ ਰਿਹਾ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply