Friday, November 22, 2024

ਜਕਾਰਤਾ ਏਸ਼ਿਆਈ ਖੇਡਾਂ `ਚ ਹਾਕੀ ਤੇ ਅਥਲੈਟਿਕਸ ਵਿੱਚ ਤਮਗੇ ਦੀ ਆਸ ਜਗਾਉਣਗੇ ਅੰਮ੍ਰਿਤਸਰ ਦੇ ਖਿਡਾਰੀ

ਡਿਪਟੀ ਕਮਿਸ਼ਨਰ ਸੰਘਾ ਨੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਦਿੱਤੀ ਸ਼ੁਭਕਾਮਨਾਵਾਂ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਕਾਰਤਾ (ਇੰਡੋਨੇਸ਼ੀਆ) ਵਿਖੇ 18 ਅਗਸਤ ਤੋਂ ਸ਼ੁਰੂ ਹੋ ਰਹੀਆਂ 18ਵੀਆਂ ਏਸ਼ਿਆਈ Sports1ਖੇਡਾਂ ਵਿੱਚ ਜਿੱਥੇ ਭਾਰਤੀ ਖੇਡ ਦਲ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਦਲ ਜਾ ਰਿਹਾ ਹੈ, ਉਥੇ ਹਾਕੀ ਤੇ ਅਥਲੈਟਿਕਸ ਟੀਮਾਂ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਵੱਡੀ ਗਿਣਤੀ `ਚ ਸ਼ਾਮਲ ਹਨ।
ਪੁਰਸ਼ ਹਾਕੀ ਟੀਮ ਵਿੱਚ ਅੰਮ੍ਰਿਤਸਰ ਦੇ ਤਿੰਨ ਖਿਡਾਰੀ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਹਨ ਜਦੋਂ ਕਿ ਟੀਮ ਦਾ ਸਹਾਇਕ ਕੋਚ (ਪੈਨਲਟੀ ਕਾਰਨਰ ਮਾਹਿਰ) ਜੁਗਰਾਜ ਸਿੰਘ ਵੀ ਅੰਮ੍ਰਿਤਸਰ ਜ਼ਿਲੇ ਦਾ ਹੈ।ਇਕ ਹੋਰ ਖਿਡਾਰੀ ਅਕਾਸ਼ਦੀਪ ਸਿੰਘ ਗੁਆਂਢੀ ਜ਼ਿਲੇ ਤਰਨ ਤਾਰਨ ਦਾ ਹੈ।ਇਸੇ ਤਰ੍ਹਾਂ ਮਹਿਲਾ ਹਾਕੀ ਵਿੱਚ ਅੰਮ੍ਰਿਤਰ ਦੀ ਗੁਰਜੀਤ ਕੌਰ ਹੈ ਜਦੋਂ ਕਿ ਅਥਲੈਟਿਕਸ ਟੀਮ ਵਿੱਚ ਅੰਮ੍ਰਿਤਸਰ ਜ਼ਿਲੇ ਦੇ ਦੋ ਅਥਲੀਟ ਅਰਪਿੰਦਰ ਸਿੰਘ ਤੇ ਖੁਸ਼ਬੀਰ ਕੌਰ ਹਨ। ਹਾਕੀ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਤਮਗਾ ਜਿੱਤਣ ਦੀਆਂ ਵੱਡੇ ਦਾਅਵੇਦਾਰ ਹਨ, ਜਦੋਂ ਕਿ ਅਥਲੈਟਿਕਸ ਖਿਡਾਰੀਆਂ ਦੇ ਪਿਛਲੇ ਪ੍ਰਦਰਸ਼ਨ ’ਤੇ ਝਾਤੀ ਮਾਰੀਏ ਤਾਂ ਉਨ੍ਹਾਂ ਕੋਲੋਂ ਵੀ ਵੱਡੀਆਂ ਆਸਾਂ ਹਨ।
    ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੌਜੂਦਾ ਏਸ਼ੀਅਨ ਚੈਂਪੀਅਨ ਅਤੇ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਜਕਾਰਤਾ ਵਿਖੇ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ ਹੋਵੇਗੀ।ਇਸ ਟੀਮ ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਵਿੱਚੋਂ ਹਰਮਨਪ੍ਰੀਤ ਸਿੰਘ ਡਰੈਗ ਫਲਿੱਕਰ ਹੈ, ਜੋ ਪੈਨਲਟੀ ਕਾਰਨਰ ਮਾਹਿਰ ਵਜੋਂ ਭਾਰਤੀ ਟੀਮ ਦੀ ਜਿੰਦ ਜਾਨ ਹੈ।ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਹਰਮਨਪ੍ਰੀਤ ਸਿੰਘ ਦੋ ਵਾਰ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗਾ ਅਤੇ ਪਿਛਲੇ ਏਸ਼ੀਆ ਕੱਪ ਵਿੱਚ ਸੋਨ ਤਮਗਾ ਜਿੱਤ ਚੁੱਕਾ ਹੈ।ਇਸੇ ਤਰ੍ਹਾਂ ਦਿਲਪ੍ਰੀਤ ਸਿੰਘ ਵੀ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗਾ ਜੇਤੂ ਟੀਮ ਦਾ ਹਿੱਸਾ ਰਿਹਾ ਹੈ। ਸਿਮਰਨਜੀਤ ਸਿੰਘ ਭਾਰਤੀ ਹਾਕੀ ਦਾ ਉਭਰਦਾ ਸਿਤਾਰਾ ਹੈ। ਟੀਮ ਦਾ ਸਹਾਇਕ ਕੋਚ ਜੁਗਰਾਜ ਸਿੰਘ ਖੁਦ ਆਪਣੇ ਵੇਲੇ ਦਾ ਪ੍ਰਸਿੱਧ ਪੈਨਲਟੀ ਕਾਰਨਰ ਮਾਹਿਰ ਖਿਡਾਰੀ ਰਿਹਾ ਜੋ 2001 ਵਿੱਚ ਜੂਨੀਅਰ ਵਿਸ਼ਵ ਕੱਪ ਦੀ ਜੇਤੂ ਟੀਮ ਅਤੇ 2002 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਟੀਮ ਦਾ ਮੈਂਬਰ ਸੀ।ਮਹਿਲਾ ਹਾਕੀ ਵਿੱਚ ਭਾਰਤ ਦੀ ਮਜ਼ਬੂਤ ਡਿਫੈਂਡਰ ਅਤੇ ਡਰੈਗ ਫਲਿੱਕਰ ਗੁਰਜੀਤ ਸਿੰਘ ਵੀ ਅੰਮ੍ਰਿਤਸਰ ਜ਼ਿਲੇ ਦੀ ਹੈ।ਗੁਰਜੀਤ ਕੌਰ ਪਿਛਲੇ ਸਾਲ ਏਸ਼ੀਆ ਕੱਪ ਜੇਤੂ ਟੀਮ ਦਾ ਹਿੱਸਾ ਸੀ ਅਤੇ ਅਹਿਮ ਮੌਕਿਆਂ ’ਤੇ ਭਾਰਤ ਲਈ ਪੈਨਲਟੀ ਕਾਰਨਰ ਮੌਕੇ ਗੋਲ ਕਰਦੀ ਹੈ।ਹਾਕੀ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਤਮਗੇ ਜਿੱਤਣ ਦੀਆਂ ਮਜ਼ਬੂਤ ਦਾਅਵੇਦਾਰ ਹਨ।
    ਅਥਲੈਟਿਕਸ ਵਿੱਚ ਹਿੱਸਾ ਲੈਣ ਜਾ ਰਹੇ ਅੰਮਿ੍ਰਤਸਰ ਜ਼ਿਲੇ ਦੇ ਦੋ ਅਥਲੀਟਾਂ ਅਰਪਿੰਦਰ ਸਿੰਘ ਤੇ ਖੁਸ਼ਬੀਰ ਕੌਰ ਦੇ ਪੁਰਾਣੇ ਰਿਕਾਰਡ ਨੂੰ ਦੇਖਦਿਆਂ ਉਨ੍ਹਾਂ ਤੋਂ ਵੀ ਤਮਗੇ ਦੀ ਆਸ ਹੈ।ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ 2014 ਵਿੱਚ ਗਲਾਸਗੋ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਜਦੋਂ ਕਿ 20 ਕਿਲੋ ਮੀਟਰ ਪੈਦਲ ਤੋਰ ਦੀ ਅਥਲੀਟ ਖੁਸ਼ਬੀਰ ਕੌਰ ਨੇ 2014 ਵਿੱਚ ਹੀ ਇੰਚੇਓਨ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਦੋਵੇਂ ਅਥਲੀਟਾਂ ਨੇ ਇਸ ਵਰ੍ਹੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚੰਗਾ ਮੁਕਾਬਲਾ ਕੀਤਾ ਸੀ, ਪ੍ਰੰਤੂੂਦੋਵੇਂ ਹੀ ਚੌਥੇ ਸਥਾਨ ’ਤੇ ਰਹਿਣ ਕਾਰਨ ਤਮਗੇ ਤੋਂ ਇਕ ਕਦਮ ਦੂਰ ਰਹਿ ਗਏ ਸਨ, ਜੋ ਇਸ ਵਾਰ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਗੇ।
    ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਜ਼ਿਲੇ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਹਾਕੀ ਤੇ ਅਥਲੈਟਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਉਦੇ ਹੋਏ ਤਮਗੇ ਜਿੱਤਣਗੇ ਅਤੇ ਜ਼ਿਲੇ ਦੇ ਨਾਲ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply