Friday, November 22, 2024

ਕਮਾਂਡੈਂਟ ਧਾਲੀਵਾਲ ਵੱਲੋਂ ਅਮਨ ਕਾਨੂੰਨ ਤੇ ਹੋਮ ਗਾਰਡਜ਼ ਜਵਾਨਾਂ ਦੀ ਭਲਾਈ ਸਬੰਧੀ ਸਾਂਝੀ ਮੀਟਿੰਗ

ਧੂਰੀ, 27 ਅਗਸਤ (ਪੰਜਾਬ ਪੋਸਟ- ਪਰਵੀਨ ਗਰਗ) – ਏ.ਡੀ.ਜੀ.ਪੀ ਬੀ.ਕੇ ਬਾਵਾ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਾਂਡੈਂਟ ਰਾਏ ਸਿੰਘ ਧਾਲੀਵਾਲ PPN2708201809ਵੱਲੋਂ ਸਬ-ਡਵੀਜ਼ਨ ਧੂਰੀ ਦੇ ਥਾਣਾ ਸਦਰ ਧੂਰੀ ਵਿਖੇ ਅਮਨ ਕਾਨੂੰਨ ਅਤੇ ਹੋਮ ਗਾਰਡਜ਼ ਜਵਾਨਾਂ ਦੇ ਵੈਲਫੇਅਰ ਸਬੰਧੀ ਪੁਲਿਸ ਅਤੇ ਹੋਮਗਾਰਡਜ਼ ਦੀ ਸਾਂਝੀ ਮੀਟਿੰਗ ਕੀਤੀ ਗਈ।ਉਨ੍ਹਾਂ ਵੱਲੋਂ ਜਵਾਨਾਂ ਨੂੰ ਆਪਣੀ ਡਿਊਟੀ ਅਨੁਸ਼ਾਸ਼ਨ ਅਤੇ ਸਹੀ ਸਮੇਂ ਮੁਤਾਬਿਕ ਕੰਮ ਕਰਨ ਲਈ ਹਦਾਇਤ ਕੀਤੀ ਅਤੇ ਮੁੱਖ ਅਫ਼ਸਰ ਤੇ ਥਾਣਾ ਮੁਨਸ਼ੀ ਨੂੰ ਵਿਸ਼ੇਸ਼ ਤੌਰ `ਤੇ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਡਿਊਟੀ ਦੌਰਾਨ ਕਿਸੇ ਵੀ ਜਵਾਨ ਵਲੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਆਦਿ ਨਾ ਕੀਤਾ ਹੋਵੇ, ਬਲਕਿ ਡਿਊਟੀ ਭੇਜਣ ਤੋਂ ਪਹਿਲਾਂ ਇਹ ਸਭ ਚੈਕ ਜਰੂਰ ਕਰ ਲਿਆ ਜਾਵੇ।ਜਵਾਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਨਸ਼ੇ ਤਸ਼ਕਰਾਂ/ਗਲਤ ਅਨਸਰਾਂ ਜਿਹੜੇ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਬਣਦੇ ਜਾ ਰਹੇ ਹਨ ਅਤੇ ਨਸ਼ੇ ਦੇ ਰੂਪ ਵਿੱਚ ਜ਼ਹਿਰ ਆਦਿ ਸਪਲਾਈ ਕਰਦੇ ਹਨ, `ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ ਅਤੇ ਪਤਾ ਲੱਗਣ ਤੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।
 ਇਸ ਮੌਕੇ ਤੇ ਮੁੱਖ ਅਫ਼ਸਰ ਨੇ ਭਰੋਸਾ ਦਿਵਾਇਆ ਗਿਆ ਕਿ ਉਹ ਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਗੇ ਅਤੇ ਉਨ੍ਹਾਂ ਦੀ ਮੱਦਦ ਲਈ ਹਰ ਸੰਭਵ ਯਤਨ ਕਰਨਗੇ। ਹਰ ਇੱਕ ਨਾਗਰਿਕ ਨਾਲ ਵਧੀਆ ਵਤੀਰਾ ਕੀਤਾ ਜਾਵੇ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਿਆ ਜਾਵੇ।ਕਿਸੇ ਵੀ ਕਿਸਮ ਦੀ ਅਨੁਸ਼ਾਸ਼ਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਕਿ ਜ਼ਿੰਮੇਵਾਰੀ ਨਿਰਧਾਰਿਤ ਕਰਦੇ ਹੋਏ ਸ਼ਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੁੱਖ ਅਫ਼ਸਰ ਇੰਸਪੈਕਟਰ ਪੁਸ਼ਪਿੰਦਰ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਅਤੇ ਨਰਾਇਣ ਸ਼ਰਮਾ ਸਬ-ਇੰਸਪੈਕਟਰ, ਮਨਿੰਦਰ ਅੱਤਰੀ ਸਬ-ਇੰਸਪੈਕਟਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply