Tuesday, May 21, 2024

ਅੰਤਰਰਾਸ਼ਟਰੀ ਮੱਛੀ ਪਾਲਣ ਦਿਵਸ ਮੌਕੇ ਝੀਂਗਾ ਫਾਰਮਿੰਗ ਸਬੰਧੀ ਵਿਸ਼ੇਸ ਸੈਮੀਨਾਰ

ਭੀਖੀ, 23 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਅੰਤਰਰਾਸ਼ਟਰੀ ਮੱਛੀ ਪਾਲਣ ਦਿਵਸ ਮੌਕੇ ਜ਼ਿਲ੍ਹੇ ਵਿੱਚ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ PUNJ2311201810ਵਿਚ ਜ਼ਿਲ੍ਹੇ ਦੇ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ।ਇਸ ਦੌਰਾਨ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਸੁਖਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੀਂਗਾ ਮੱਛੀ ਦੇ ਕਲਚਰ ਦੀਆਂ ਬਹੁਤ ਜਿਆਦਾ ਸੰਭਾਵਨਾਵਾ ਹਨ, ਕਿਉਂਕਿ ਝੁਨੀਰ ਬਲਾਕ ਅਤੇ ਬੁਢਲਾਡਾ ਬਲਾਕ ਦਾ ਬਹੁਤ ਜਿਆਦਾ ਰਕਬਾ ਖਾਰਾ ਪਾਣੀ ਹੋਣ ਕਰਕੇ ਖੇਤੀਬਾੜੀ ਦੇ ਯੋਗ ਨਹੀਂ ਹੈ।ਜਮੀਨ ਵਿਚਲੇ ਪਾਣੀ ਦੀ ਖੇਤੀ ਲਈ ਵਰਤੋ ਨਾ ਹੋਣ ਕਰਕੇ ਪਾਣੀ ਦੀ ਪੱਧਰ ਉੱਚਾ ਹੋ ਜਾਂਦਾ ਹੈ ਅਤੇ ਇਲਾਕੇ ਦੀ ਜ਼ਮੀਨ ਸੇਮ ਨਾਲ ਪ੍ਰਭਾਵਿਤ ਹੋਣੀ ਸੁਰੂ ਹੋ ਜਾਂਦੀ ਹੈ। ਸੋ ਇਸ ਜਮੀਨ ਵਿੱਚ ਝੀਂਗਾ ਫਾਰਮਿੰਗ ਦੁਆਰਾ ਇਸ ਸਮੱਸਿਆਂ ਦਾ ਹੱਲ ਸੰਭਵ ਹੈ।ਧਰਤੀ ਵਿਚਲਾ ਪਾਣੀ ਝੀਂਗਾ ਫਾਰਮਿੰਗ ਲਈ ਵਰਤੋ ਵਿੱੱਚ ਲਿਆਂਦਾ ਜਾ ਸਕਦਾ ਹੈ।
    ਇੱਕ ਹੈਕਟਰ ਦੇ ਰਕਬੇ ਵਿੱਚ 10 ਤੋ 12 ਟਨ ਝੀਂਗਾਂ ਮੱਛੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ।ਝੀਂਗਾ ਮੱਛੀ ਇਸ ਸਮੇਂ ਮਾਰਕੀਟ ਵਿੱਚ 330 ਤੋ 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਪੰਜਾਬ ਵਿੱਚ ਝੀਂਗਾ ਮੱਛੀ ਦੀਆਂ ਦੋ ਫਸਲਾਂ ਫਰਵਰੀ ਤੋ ਮਈ ਅਤੇ ਜੂਨ ਤੋ ਅਕਤੂਬਰ ਤੱਕ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਮਾਨਸਾ ਜ਼ਿਲ੍ਹੇ ਵਿੱਚ ਇਸ ਸਾਲ 24 ਏਕੜ ਰਕਬੇ `ਚ ਕਿਸਾਨਾਂ ਨੇ ਝੀਂਗਾ ਫਾਰਮਿੰਗ ਕੀਤੀ ਅਤੇ 10-12 ਟਨ ਪ੍ਰਤੀ ਹੈਕਟਰ ਝੀਂਗਾ ਦਾ ਉਤਪਾਦਨ ਕੀਤਾ ਗਿਆ।ਇਸ ਦੌਰਾਨ ਸੀਨੀਅਰ ਮੱਛੀ ਪਾਲਣ ਅਫ਼ਸਰ ਹਰਵਿੰਦਰ ਸਿੰਘ, ਮੱਛੀ ਪ੍ਰਸਾਰ ਅਫ਼ਸਰ ਰਵੀ ਸਿੰਗਲਾ ਤੋਂ ਇਲਾਵਾ ਕਈ ਕਿਸਾਨ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply