Friday, May 17, 2024

64ਵੀਆਂ ਸਕੂਲ ਖੇਡਾਂ `ਚ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਦੀ ਝੰਡੀ

ਅੰਡਰ-14 ਵਰਗ ਕਬੱਡੀ ਚੈਂਪੀਅਨਸ਼ਿਪ `ਚ ਜ਼ਿਲ੍ਹਾ ਮਾਨਸਾ ਮੋਹਰੀ
ਭੀਖੀ, 23 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਦੇ ਵੱਖ-ਵੱਖ ਹਿਸਿਆਂ `ਚ ਅਥਲੈਟਿਕਸ, ਬਾਕਸਿੰਗ, ਬਾਸਕਿਟਬਾਲ, ਕਬੱਡੀ, ਕੁਸ਼ਤੀ ਅਤੇ ਜੁਡੋ PUNJ2311201811ਖੇਡਾਂ ਦੀਆਂ 64ਵੀਆਂ ਸਕੂਲ ਸਟੇਟ ਚੈਂਪੀਅਨਸ਼ਿਪਾਂ ਦੌਰਾਨ ਜ਼ਿਲ੍ਹਾ ਮਾਨਸਾ ਦੇ 14 ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਤੋਂ ਇਲਾਵਾ ਹਰਿਆਣਾ `ਚ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵੀ ਜ਼ਿਲ੍ਹੇ ਦੇ ਖਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਅਕਤੂਬਰ ਮਹੀਨੇ ਤੋਂ ਲੈ ਕੇ ਨਵੰਬਰ ਤੱਕ ਦੇ ਅਰਸੇ ਦੌਰਾਨ ਵੱਖ-ਵੱਖ ਥਾਵਾਂ `ਤੇ ਕਰਵਾਈਆਂ ਗਈਆਂ।ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ 15 ਤੋਂ 19 ਨਵੰਬਰ ਤੱਕ ਹੋਈ 64ਵੀਂ ਸਕੂਲ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਅੰਡਰ-19 ਵਰਗ ਵਿੱਚ ਮਾਈ ਭਾਗੋ ਕਾਲਜ (ਲੜਕੀਆਂ), ਰੱਲਾ ਦੀ ਜਸਪ੍ਰੀਤ ਕੌਰ ਅਤੇ ਵਿੱਦਿਆ ਭਾਰਤੀ ਸਕੂਲ ਦੀ ਦਲਵਿੰਦਰ ਕੌਰ ਨੇ ਪਹਿਲਾ, ਮਾਈ ਭਾਗੋ ਕਾਲਜ (ਲੜਕੀਆਂ), ਰੱਲਾ ਦੇ ਸੰਦੀਪ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਦੇ ਜਸਪ੍ਰੀਤ ਸਿੰਘ ਨੇ ਦੂਸਰਾ ਅਤੇ ਮਾਈ ਭਾਗੋ ਕਾਲਜ (ਲੜਕੀਆਂ), ਰੱਲਾ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਜਦ ਕਿ ਅੰਡਰ-17 ਵਰਗ ਵਿੱਚ ਕਮਲਜੀਤ ਕੌਰ ਨੇ ਪਹਿਲਾ ਡੀ.ਏ.ਵੀ. ਸੀ.ਸੈ.ਸਕੂਲ, ਮਾਨਸਾ ਦੇ ਅਕਸ ਗਰਗ ਨੇ ਦੂਸਰਾ ਅਤੇ ਨਰਾਇਣ ਵਿੱਦਿਆ ਭਾਰਤੀ ਸਕੂਲ, ਮਾਨਸਾ ਦੀ ਨਵਦੀਪ ਕੌਰ, ਆਰੀਆ ਸਕੂਲ, ਮਾਨਸਾ ਦੇ ਅਮਨਦੀਪ ਸਿੰਘ ਅਤੇ ਖ਼ਾਲਸਾ ਹਾਈ ਸਕੂਲ, ਮਾਨਸਾ ਦੇ ਜਸਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਬਾਕਸਿੰਗ ਕੋਚ ਦੀਦਾਰ ਸਿੰਘ ਦੇ ਉਕਤ ਖਿਡਾਰੀ ਬਾਕਸਿੰਗ ਕੋਚਿੰਗ ਸੈਂਟਰ ਖ਼ਾਲਸਾ ਹਾਈ ਸਕੂਲ, ਮਾਨਸਾ ਨਾਲ ਸਬੰਧਤ ਹਨ।
ਮੋਹਾਲੀ ਵਿਖੇ 17 ਤੋਂ 19 ਨਵੰਬਰ ਤੱਕ ਹੋਈ 64ਵੀਂ ਸਕੂਲ ਸਟੇਟ ਕਬੱਡੀ ਚੈਂਪੀਅਨਸ਼ਿਪ ਦੇ ਅੰਡਰ-14 ਵਰਗ ਵਿੱਚ ਜ਼ਿਲ੍ਹਾ ਮਾਨਸਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਟੀਮ ਦੇ ਸਾਰੇ ਖਿਡਾਰੀ ਕਬੱਡੀ ਕੋਚਿੰਗ ਸੈਂਟਰ ਢੈਪਈ ਵਿਖੇ ਅਨਿਲ ਕੁਮਾਰ (ਕਬੱਡੀ ਕੋਚ) ਤੋਂ ਸਿਖਲਾਈ ਲੈ ਰਹੇ ਹਨ।
ਖੇਡ ਅਫ਼ਸਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ 10 ਤੋਂ 14 ਨਵੰਬਰ ਤੱਕ ਹੋਈ 64ਵੀਂ ਸਕੂਲ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦੌਰਾਨ ਅੰਡਰ-19 ਵਿੱਚ ਸੀਨੀਅਰ ਸੈਕੰਡਰੀ ਸਕੂਲ, ਸਰਦੂਲਗੜ੍ਹ ਦੀ ਟੀਮ ਨੇ ਦੂਸਰਾ ਸਥਾਨ ਮਲਿਆ ਹੈ।ਇਸ ਟੀਮ ਦੇ ਸਾਰੇ ਖਿਡਾਰੀ ਬਾਸਕਟਬਾਲ ਕੋਚਿੰਗ ਸੈਂਟਰ ਸਰਦੂਲਗੜ੍ਹ ਨਾਲ ਸਬੰਧਤ ਹਨ ਅਤੇ ਬਾਸਕਟਬਾਲ ਕੋਚ ਕੈਪ. ਗੁਲਜਾਰ ਸਿੰਘ ਤੋਂ ਮੁਹਾਰਤ ਹਾਸਲ ਕਰ ਰਹੇ ਹਨ।
ੱਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ 10 ਤੋਂ 14 ਨਵੰਬਰ ਹੋਈ 64ਵੀਂ ਸਕੂਲ ਸਟੇਟ ਕੁਸ਼ਤੀ ਚੈਂਪੀਅਨਸ਼ਿਪ (ਲੜਕੇ) ਦੇ ਅੰਡਰ-17 ਵਰਗ ਵਿੱਚ ਸਮਰ ਫ਼ੀਲਡ ਸਕੂਲ, ਮਾਨਸਾ ਦੇ ਅਭੀਜੀਤ, ਸਾਹਿਲ ਤੇ ਜਸਵੀਰ ਨੇ ਪਹਿਲਾ ਸਥਾਨ ਲਿਆ ਜਦ ਕਿ ਇਸੇ ਸਕੂਲ ਦੇ ਅਰਵਿੰਦ ਅਤੇ ਅਸ਼ੀਸ ਨੇ ਅੰਡਰ-14 ਵਰਗ ਵਿੱਚ ਪਹਿਲਾ ਅਤੇ ਰਿਸ਼ਵ ਨੇ ਤੀਸਰਾ ਸਥਾਨ ਮੱਲਿਆ।ਇਹ ਖਿਡਾਰੀ ਦਸਮੇਸ਼ ਕੁਸ਼ਤੀ ਕੋਚਿੰਗ ਸੈਂਟਰ, ਰਾਮਦਿੱਤੇਵਾਲਾ ਨਾਲ ਸਬੰਧਤ ਹਨ ਅਤੇ ਕੁਸ਼ਤੀ ਕੋਚ ਸ਼ਾਹਬਾਜ ਸਿੰਘ ਤੋਂ ਕੁਸ਼ਤੀ ਦੇ ਕਰਤਬ ਸਿੱਖ ਰਹੇ ਹਨ।
ਇਸੇ ਤਰ੍ਹਾਂ ਲੁਧਿਆਣਾ ਵਿਖੇ 22 ਤੋਂ 26 ਅਕਤੂਬਰ ਵਿਖੇ ਹੋਈ 64ਵੀਂ ਸਕੂਲ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਜ਼ਿਲ੍ਹਾ ਮਾਨਸਾ ਦੇ 6 ਖਿਡਾਰੀਆਂ ਨੇ ਤਮਗ਼ੇ ਜਿੱਤੇ, ਜਿਨ੍ਹਾਂ ਵਿੱਚ ਸਨਾਵਰ ਸਮਾਰਟ ਸਕੂਲ, ਭੋਪਾਲ (ਮਾਨਸਾ) ਦੀ ਸੁਨੀਤਾ ਨੇ ਅੰਡਰ-19 ਵਰਗ ਵਿੱਚ ਸ਼ਾਰਟ-ਪੁੱਟ ਤੇ ਡਿਸਕਸ ਥਰੋਅ ਖੇਡ ਵਿੱਚ ਪਹਿਲਾ ਜਦਕਿ ਚੇਤਨ ਵਿਦਿਆ ਭਾਰਤੀ ਸਕੂਲ, ਮਾਨਸਾ ਦੀ ਸੁਖਮਨਦੀਪ ਕੌਰ ਨੇ ਹੈਮਰ ਥਰੋਅ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-14 ਵਿੱਚ ਸ੍ਰੀ ਚੇਤਨ ਵਿੱਦਿਆ ਭਾਰਤੀ ਸਕੂਲ, ਮਾਨਸਾ ਦੇ ਲਵਪ੍ਰੀਤ ਸਿੰਘ ਨੇ 200 ਮੀਟਰ ਵਿੱਚ ਪਹਿਲਾ ਅਤੇ 100 ਮੀਟਰ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਵਿੱਦਿਆ ਭਾਰਤੀ ਸਕੂਲ, ਮਾਨਸਾ ਦੇ ਖੁਸ਼ਮਨਪ੍ਰੀਤ ਸਿੰਘ ਨੇ 400 ਮੀਟਰ ਵਿੱਚ ਪਹਿਲਾ ਅਤੇ 4100 ਮੀਟਰ ਰਿਲੇਅ ਵਿੱਚ ਲਵਪ੍ਰੀਤ ਸਿੰਘ, ਖੁਸ਼ਮਨਪ੍ਰੀਤ ਸਿੰਘ, ਸਾਗਰ ਖੰਨਾ ਤੇ ਅਮਨਦੀਪ ਸਿੰਘ ਦੂਸਰਾ ਸਥਾਨ ਮੱਲਿਆ।ਇਹ ਸਾਰੇ ਖਿਡਾਰੀ ਕੋਚਿੰਗ ਸੈਂਟਰ ਐਥਲੇਟਿਕਸ, ਮਲਟੀਪਰਪਜ਼ ਸਪੋਰਟਸ ਸਟੇਡੀਅਮ  ਮਾਨਸਾ ਨਾਲ ਸਬੰਧਤ ਹਨ ਅਤੇ ਅਥਲੈਟਿਕਸ ਕੋਚ ਮਲਕੀਅਤ ਸਿੰਘ ਤੋਂ ਕੋਚਿੰਗ ਲੈ ਰਹੇ ਹਨ।
ਗੁਰਦਾਸਪੁਰ ਵਿਖੇ 8 ਤੋਂ 12 ਅਕਤੂਬਰ ਤੱਕ ਹੋਈ 64ਵੀਂ ਸਕੂਲ ਸਟੇਟ ਜੂਡੋ ਚੈਂਪੀਅਨਸ਼ਿਪ (ਲੜਕੀਆਂ) ਦੇ ਅੰਡਰ-17 ਵਰਗ ਵਿੱਚ ਜੂਡੋ ਕੋਚਿੰਗ ਸੈਂਟਰ, ਭੀਖੀ/ਮਾਨਸਾ ਨਾਲ ਸਬੰਧਤ ਖਿਡਾਰਨਾਂ ਨੇ ਬਾਜ਼ੀ ਮਾਰੀ ਹੈ।ਇਸ ਚੈਂਪੀਅਨਸ਼ਿਪ ਵਿੱਚ ਵਿੱਦਿਆ ਭਾਰਤੀ ਸਕੂਲ, ਮਾਨਸਾ ਦੀ ਜੀਵਨਜੋਤ ਕੌਰ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਨਸਾ ਦੀ ਮਨਿੰਦਰ ਕੌਰ ਨੇ ਤੀਸਰਾ ਸਥਾਨ ਲਿਆ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਭਿਵਾਨੀ ਵਿਖੇ 14 ਤੋਂ 18 ਨਵੰਬਰ ਤੱਕ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਐਨਲਾਈਟੈਂਡ ਗਰੁੱਪ ਆਫ਼ ਕਾਲਜਿਜ਼, ਝੁਨੀਰ ਦੇ ਵਿਨਿਤ ਨੇ ਤੀਸਰਾ ਸਥਾਨ ਲਿਆ। ਇਹ ਖਿਡਾਰੀ ਦਸਮੇਸ਼ ਕੁਸ਼ਤੀ ਕੋਚਿੰਗ ਸੈਂਟਰ, ਰਾਮਦਿੱਤੇਵਾਲਾ ਵਿਖੇ ਸ਼ਾਹਬਾਜ ਸਿੰਘ (ਕੁਸ਼ਤੀ ਕੋਚ) ਤੋਂ ਸਿਖਲਾਈ ਲੈ ਰਿਹਾ ਹੈ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply