Friday, November 22, 2024

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) –
     ਮਾਮਲਾ ਸੀ.ਬੀਆਈ ਤੋਂ ਬੇਅਦਬੀ ਕੇਸ ਵਾਪਸ ਲੈਣ ਦਾ – ਹਾਈਕੋਰਟ `ਚ ਸੀ.ਬੀ.ਆਈ ਨੇ ਪੇਸ਼ ਕੀਤੀ ਜਾਂਚ ਡਾਇਰੀ, ਪੰਜਾਬ ਸਰਕਾਰ 20 ਦਸੰਬਰ ਨੂੰ ਰੱਖੇਗੀ ਪੱਖ।
    ਬੇਅਦਬੀ ਸੀ.ਬੀ.ਆਈ  ਜਾਂਚ ਦਾ ਸਮਾਂ ਨਿਰਧਾਰਿਤ ਹੁੰਦਾ ਤਾਂ ਕਿਸੇ ਹੋਰ ਕਮਿਸ਼ਨ ਦੀ ਲੋੜ ਨਾ ਪੈਂਦੀ- ਪੰਜਾਬ ਤੇ ਹਰਿਆਣਾ ਹਾਈਕੋਰਟ।
    ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ – ਰਾਫੇਲ ਡੀਲ ਭਾਜਪਾ ਦਾ ਸਭ ਤੋਂ ਵੱਡਾ ਘਪਲਾ।
    ਲੜਕੀ ਦੇ ਚੱਕਰ `ਚ ਗੈਰ ਕਨੂੰਨੀ ਤੌਰ `ਤੇ ਸਰੱਹਦ ਪਾਰ ਕਰਦਿਆਂ ਪਾਕਿਸਤਾਨ `ਚ ਗ੍ਰਿਫਤਾਰ ਕੀਤਾ ਗਿਆ ਹਾਮਿਦ ਅੰਸਾਰੀ  ਸਜ਼ਾ ਪੂਰੀ ਹੋਣ ਉਪਰੰਤ 6 ਸਾਲ ਬਾਅਦ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਪਰਤਿਆ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ੍ਰੀ ਕਰਤਾਰਪੁਾਰ ਸਾਹਿਬ ਕਰਵਾਈ ਜਾਣ ਵਾਲੀ ਐਸ.ਐਫ.ਜੇ ਕਨਵੈਨਸ਼ਨ ਰੋਕਣ ਲਈ ਕਿਹਾ।
    ਸਾਂਝਾ ਅਧਿਆਪਕ ਮੋਰਚਾ ਆਗੂਆਂ ਨੇ ਚੰਡੀਗੜ `ਚ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਹੋਈ ਮੀਟਿੰਗ ਨੂੰ ਦੱਸਿਆ ਤਸੱਲੀਬਖਸ਼।
    ਸਜ਼ਾ ਯਾਫਤਾ ਸੱਜਣ ਕੁਮਾਰ ਨੇ ਕਾਂਗਰਸ ਪਾਰਟੀ ਤੋਂ ਦਿਤਾ ਅਸਤੀਫਾ।
    ਧਮਕੀਆਂ ਦੇਣ ਦੇ ਮਾਮਲੇ `ਚ ਰਾਧੇ ਮਾਂ ਖਿਲਾਫ ਐਸ.ਆਈ.ਟੀ ਕਰੇਗੀ ਜਾਂਚ।
    ਅਸਾਮ ਸਰਕਾਰ ਵਲੋਂ ਕਿਸਾਨੀ ਕਰਜ਼ਾ ਮਾਫ ਕਰਨ ਲਈ 600 ਕਰੋੜ ਮਨਜੂਰ।
    ਬਰਗਾੜੀ ਮੋਰਚਾ ਜਾਰੀ ਰੱਖਣ ਦਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ ਐਲ਼ਾਨ।
    8 ਜਨਵਰੀ 2019 ਨੂੰ ਰਣਸ਼ੀਂਹ ਕਲਾਂ `ਚ ਵੱਡੀ ਕਨਵੈਨਸ਼ਨ ਲ਼ਿਆ ਜਾਵੇਗਾ ਵੱਡਾ ਫੈਸਲਾ- ਦਾਦੂਵਾਲ।
    ਸ਼ੱਜਣ ਕੁਮਾਰ ਨੂੰ ਸਜ਼ਾ ਤੇ ਬੋਲੇ ਪ੍ਰਧਾਨ ਮੰਤਰੀ ਮੋਦੀ- ਕਿਸੇ ਨੂੰ ਆਸ ਨਹੀਂ ਸੀ ਕਿ ਕਾਂਗਰਸੀ ਆਗੂ ਨੂੰ ਮਿਲੇਗੀ ਸਜ਼ਾ।
    ਚੰਡੀਗੜ- ਵਿਜੀਲੈਂਸ ਵਲੋਂ 10000 ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ।
    ਪੰਜਾਬ ਵਿਧਾਨ ਨੇ ਵਲੋਂ ਵਿਧਾਇਕਾਂ ਦੀ ਤਨਖਾਹ ਤੇ ਭੱਤਿਆਂ `ਚ ਵਾਧੇ ਦੀ ਖਬਰ ਤੋਂ ਕੀਤਾ ਇਨਕਾਰ।
    ਸੱਜਣ ਕੁਮਾਰ ਨੂੰ ਸਜ਼ਾ ਮਿਲਣ `ਤੇ ਸ਼ੁਕਰਾਨਾ ਕਰਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਆਪ ਆਗੂ ਤੇ ਐਡਵੋਕੇਟ ਐਚ.ਐਸ ਫੂਲਕਾ।
    ਸੱਜਣ ਕੁਮਾਰ ਨੂਂ ਉਮਰ ਕੈਦ ਦੀ ਸਜ਼ਾ ਅਜੇ ਸ਼ੁਰੂਆਤ, ਅੱਗੋਂ ਵੀ ਜੰਗ ਜਾਰੀ ਰਹੇਗੀ – ਫੁਲਕਾ।
    ਦੇਸ਼ ਤੇ ਪੰਜਾਬ ਦੇ ਹਿੱਤ `ਚ ਹੈ ਸੱਜਣ ਕੁਮਾਰ ਨੂੰ ਮਿਲੀ ਸਜ਼ਾ- ਵੱਧ ਰਹੇ ਭੀੜ ਤੰਤਰ ਨੂੰ ਰੋਕਣ `ਚ ਵੀ ਮਿਲੇਗੀ ਮਦਦ- ਸਪੀਕਰ ਰਾਣਾ ਕੇ.ਪੀ।
    ਆਸ ਹੈ ਕਿ ਗੁਜਰਾਤ ਦੇ 2002  ਦੰਗਿਆਂ ਦੇ ਦੋਸ਼ੀਆਂ ਨੂੰ ਵੀ ਸੱਜ਼ਣ ਕੁਮਾਰ ਵਾਂਗ ਮਿਲੇਗੀ ਸਜ਼ਾ- ਕੇਜ਼ਰੀਵਾਲ।
    ਸੰਸਦ ਭਵਾਨ `ਚ ਲੱਗੇਗੀ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟੱਲ ਬਿਹਾਰੀ ਵਾਜਪਾਈ ਦੀ ਆਦਮ ਕੱਦ ਤਸਵੀਰ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply