Sunday, September 8, 2024

ਸਫ਼ਰ ਮੇਰੀ ਜ਼ਿੰਦਗੀ ਦਾ’ ਕਾਵਿ ਪੁਸਤਕ ਲੋਕ ਅਰਪਨ ਸਮਾਰੋਹ

PPN01091411

ਅੰਮ੍ਰਿਤਸਰ, 1ਸਤੰਬਰ (ਦੀਪ ਦਵਿੰਦਰ)- ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਉਭਰਦੇ ਸ਼ਾਇਰ ਲਖਬੀਰ ਸਿੰਘ ਕੋਹਾਲੀ ਦਾ ਪਲੇਠਾ ਕਾਵਿ ਸੰਗ੍ਰਹਿ ”ਸਫ਼ਰ ਮੇਰੀ ਜ਼ਿੰਦਗੀ ਦਾ” ਦੀ ਲੋਕ ਅਰਪਤ ਰਸਮ ਸਥਾਨਕ ਵਿਰਸਾ ਵਿਹਾਰ ਦੇ ਭਾਜੀ ਗੁਰਸ਼ਰਨ ਸਿੰਘ ਹਾਲ ਵਿਖੇ ਕੀਤੀ ਗਈ। ਸੰਖੇਪ ਪਰ ਪ੍ਰਭਾਵਸ਼ਾਲੀ ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਸ਼ਾਇਰ ਨਿਰਮਲ ਅਰਪਨ ਨੇ ਸਾਂਝੇ ਤੌਰ ਤੇ ਕੀਤੀ। ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਕਰਦਿਆਂ ਚਰਚਾ ਅਧੀਨ ਪੁਸਤਕ ਅਤੇ ਲੇਖਕ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ‘ਸਫਰ ਮੇਰੀ ਜਿੰਦਗੀ ਦਾ’ ਦੀਆਂ ਸਮੁੱਚੀਆਂ ਕਵਿਤਾਵਾਂ ਮਨੁੱਖੀ ਜਿੰਦਗੀ ਦੇ ਅੰਗ ਸੰਗ ਹੋ ਕੇ ਗੁਜਰਦੀਆਂ ਹਨ। ਗੁਰਬਾਜ ਸਿੰਘ ਤੋਲਾ ਨੰਗਲ ਨੇ ਕਿਤਾਬ ਬਾਰੇ ਗੰਭੀਰ ਚਰਚਾ ਛੇੜੀ। ਇਸ ਸਮੇਂ ਹਾਜ਼ਰ ਸ਼ਾਇਰ ਜਿੰਨ੍ਹਾਂ ਵਿੱਚ ਸ੍ਰੀ ਮਲਵਿੰਦਰ, ਅਜੀਤ ਸਿੰਘ ਨਬੀਪੁਰ, ਸਤਨਾਮ ਸਿੱਧੂ ਫਰੀਦਕੋਟੀ, ਅਜੇ ਔਲਖ, ਗਿਆਨੀ ਪਿਆਰਾ ਸਿੰਘ ਜਾਚਕ, ਚਰਨਜੀਤ ਅਜਨਾਲਾ, ਸਰਬਜੀਤ ਸਿੰਘ ਸੰਧੂ, ਜਗਤਾਰ ਗਿੱਲ ਅਤੇ ਸੰਤੋਖ ਸਿੰਘ ਰਾਹੀ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ ਬਾਸਰਕੇ, ਹਜ਼ਾਰੀ ਲਾਲ ਹਜ਼ਾਰਾ, ਗਿਆਨ ਸਿੰਘ ਗਹਿਰੀ, ਰਾਜਪਾਲ ਸ਼ਰਮਾ, ਹਰਭਜਨ ਖੇਮਕਰਨੀ, ਡਾ. ਹਜ਼ਾਰਾ ਸਿੰਘ ਚੀਮਾ, ਗੁਰਜਿੰਦਰ ਸਿੰਘ ਬਘਿਆੜੀ, ਕੁਲਦੀਪ ਸਿੰਘ ਛੇਹਰਟਾ, ਜਸਵੰਤ ਸਿੰਘ ਔਲਖ, ਇਤਿਹਾਸਕਾਰ ਏ.ਐਸ.ਦਲੇਰ, ਮਾਸਟਰ ਚਰਨਜੀਤ ਸਿੰਘ ਸੁਲਤਾਨਵਿੰਡ, ਦਿਲਬਾਗ ਸਿੰਘ ਗਿੱਲ, ਗੁਰਦੇਵ ਸਿੰਘ ਮਹਿਲਾਂਵਾਲਾ, ਹਰਜੱਸ ਦਿਲਬਰ, ਭੁਪਿੰਦਰ ਸਿੰਘ ਸੰਧੂ, ਅਮਰੀਕ ਸਿੰਘ ਸ਼ੇਰਗਿੱਲ, ਅਮਨਪ੍ਰੀਤ ਸਿੰਘ ਗੱਗੋਮਾਹਲ, ਪ੍ਰਿੰ: ਰਣਜੀਤ ਕੌਰ, ਹਰਮੀਤ ਆਰਟਿਸਟ, ਡਾ. ਸੁਖਦੇਵ ਸਿੰਘ ਪਾਂਧੀ, ਜਸਵਿੰਦਰ ਸਿੰਘ ਬੋਪਾਰਾਏ, ਰਜੇਸ਼ ਮਹਿਤਾ, ਪ੍ਰੇਮ ਕੁਮਾਰ ਵਰਮਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply