ਗੜੇਮਾਰੀ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
ਸੰਦੌੜ, 23 ਜਨਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਲੰਘੀ ਰਾਤ ਕਸਬਾ ਸੰਦੌੜ ਦੇਰ ਰਾਤ ਕਰੀਬ ਡੇਢ ਘੰਟਾ ਹੋਈ ਗੜੇਮਾਰੀ ਕਾਰਣ ਸ਼ਿਮਲਾ ਮਨਾਲੀ ਦਾ ਭੁਲੇਖਾ ਪਾ ਰਿਹਾ ਸੀ।ਹਰ ਪਾਸੇ ਬਰਫ ਹੀ ਬਰਫ ਨਜਰ ਆ ਰਹੀ ਸੀ ਅਤੇ ਇਸ ਗੜੇਮਾਰੀ ਦੇ ਨਾਲ ਫਸਲਾਂ ਬੁਰੀ ਤਰਾਂ ਨੁਕਸਾਨੀਆਂ ਗਈਆਂ।ਖੇਤਾਂ ਵਿਚ ਬਰਫ ਦੇ ਨਾਲ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।ਸੰਦੌੜ, ਮਾਣਕੀ, ਪੰਜਗਰਾਈਆਂ, ਦੁਲਮਾਂ ਕਲਾਂ, ਬਾਪਲਾ ਵਿਖੇ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ।ਉਧਰ ਨਾਇਬ ਤਹਿਸੀਲਦਾਰ ਨਰਿੰਦਰਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਬਲਦੇਵ ਸਿੰਘ ਨੇ ਮੌਕੇ ਤੇ ਪੁੱਜ ਕੇ ਹਾਲਾਤ ਦਾ ਜਾਇਜਾ ਲਿਆ।ਭਾਰੀ ਮੀਂਹ ਕਾਰਣ ਨੀਵੇਂ ਘਰਾਂ ਅਤੇ ਖੇਤਾਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ।ਪਿੰਡ ਦੁਲਮਾਂ ਕਲਾਂ, ਸੰਦੌੜ, ਮਾਣਕੀ ਅਤੇ ਫਤਹਿਗੜ੍ਹ ਪੰਜਗਰਾਈਆਂ ਵਿਚ ਸੈਂਕੜੇ ਏਕੜ ਕਣਕ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ।ਪਿੰਡ ਦੁਲਮਾਂ ਕਲਾਂ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਮਕਸਦ ਅਤੇ ਖੇਤਾਂ ਵਿਚ ਖੜੇ ਪਾਣੀ ਨੂੰ ਕੱਢਣ ਦੇ ਲਈ ਕਸਬਾ ਸੰਦੌੜ ਵਿਖੇ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ‘ਤੇ ਸੜਕੀ ਆਵਾਜਾਈ ਜਾਮ ਕਰ ਦਿੱਤੀ।ਨਾਇਬ ਤਹਿਸੀਲਦਾਰ ਅਹਿਮਦਗੜ੍ਹ ਨਰਿੰਦਰਪਾਲ ਸਿੰਘ ਨੇ ਮੌਕੇ ‘ਤੇ ਪੁੱਜ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ।ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਗੜੇਮਾਰੀ ਅਤੇ ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …