Sunday, September 8, 2024

ਸਮੂਹ 7000 ਕੰਪਿਊਟਰ ਅਧਿਆਪਕਾਂ ਵਲੋਂ ਨਾਨ ਟੀਚਿੰਗ ਕੰਮਾਂ ਦਾ ਬਾਈਕਾਟ

PPN04091404ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰਜ ਯੂਨੀਅਨ ਅਮ੍ਰਿਤਸਰ ਦੇ ਪ੍ਰਧਾਨ ਅਮਨ ਕੁਮਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹੁਣ ਪੰਜਾਬ ਦੇ ਸਮੂਹ 7000 ਕੰਪਿਊਟਰ ਅਧਿਆਪਕ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਗੈਰ ਵਿੱਦਿਅਕ ਅਤੇ ਨਾਨ ਟੀਚਿੰਗ ਕੰਮ ਨਹੀਂ ਕਰਨਗੇ। ਉਹਨਾ ਦੱਸਿਆ ਕਿ ਬੀਤੇ ਦਿਨੀ 02/09/2014 ਨੂੰ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਜਥੇਬੰਦੀਆਂ ਕੰਪਿਊਟਰ ਟੀਚਰਜ ਯੂਨੀਅਨ, ਕੰਪਿਊਟਰ ਮਾਸਟਰ ਯੂਨੀਅਨ ਅਤੇ ਵੋਕੇਸ਼ਨਲ ਕੰਪਿਊਟਰ ਮਾਸਟਰ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਸਟੇਟ ਕਮੇਟੀ ਮੈਬਰਾਂ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਤਿੰਨਾਂ ਜਥੇਬੰਦੀਆਂ ਵੱਲੋਂ ਇੱਕੋ ਮੰਚ ਤੇ ਇਕੱਠੇ ਹੋ ਕੇ ਏਕਤਾ ਕਰਦੇ ਹੋਏ ਕੰਪਿਊਟਰ ਅਧਿਆਪਕ ਸਾਂਝਾ ਮੋਰਚਾ ਬਣਾਇਆ ਗਿਆ ਅਤੇ ਭਵਿੱਖ ਵਿੱਚ ਤਿੰਨਾਂ ਜਥੇਬੰਦੀਆਂ ਵੱਲੋਂ ਇੱਕ ਹੋ ਕੇ ਸਿੱਖਿਆ ਵਿਭਾਗ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਬੇਸਿੱਟਾਂ ਰਹਿਣ ਕਾਰਨ ਸਾਂਝੇ ਮੋਰਚੇ ਵੱਲੋਂ ਸਮੂਹ ਸਕੂਲਾਂ ਵਿੱਚ ਸਾਰੇ ਨਾਨ ਟੀਚਿੰਗ ਕੰਮਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਹਨਾ ਦੱਸਿਆ ਕਿ ਜਦੋਂ ਤੱਕ ਸਮੂਹ ਪੰਜਾਬ ਦੇ 7000 ਕੰਪਿਊਟਰ ਅਧਿਆਪਕਾਂ ਨੂੰ ਫੀਛਠਓਸ਼ ਸੁਸਾਇਟੀ ਵਿਚੋਂ ਬਦਲ ਕੇ ਸਿੱਖਿਆ ਵਿਭਾਗ ਵਿੱਚ ਨਹੀਂ ਲਿਆ ਜਾਂਦਾ, ਉਦੋਂ ਤੱਕ ਇਹ ਬਾਕੀਕਾਟ ਮੁਕੰਮਲ ਰੂਪ ਵਿੱਚ ਜਾਰੀ ਰਹੇਗਾ। ਅਤੇ ਕੰਪਿਊਟਰ ਅਧਿਆਪਕ ਸਕੂਲਾਂ ਵਿੱਚ ਪੜਾਉਣ ਤੋਂ ਇਲਾਵਾ ਹੋਰ ਕੋਈ ਨਾਨ ਟੀਚਿੰਗ ਕੰਮ ਨਹੀਂ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply