Friday, October 18, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮਨਾਇਆ ਅਧਿਆਪਕ ਦਿਵਸ

PPN05091419ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸੰਬੰਧ ਵਿੱਚ ਸਕੂਲ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਸਮਾਜ ਸੇਵਕਾ, ਬਾਲ ਮਨੋਵਿਗਿਆਨੀ ਅਤੇ ਲੇਖਕਾ ਡਾ: ਹਰਸ਼ਿੰਦਰ ਕੌਰ ਨੇ ਮੁਖ ਮਹਿਮਾਨ ਵਜੋਂ ਸ਼ਿਕਰਤ ਕੀਤੀ।ਉਹ ਇਸ ਵੇਲੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਬਤੌਰ ਡਿਪਟੀ ਮੈਡੀਕਲ ਸੁਪਰੀਟੈਂਡੈਂਟ ਤੈਨਾਤ ਹਨ । ਸਮਾਰੋਹ ਦਾ ਆਰੰਭ ਮੁੱਖ ਮਹਿਮਾਨ ਡਾ: ਹਰਸ਼ਿੰਦਰ ਕੌਰ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ, ਸਥਾਨਕ ਪ੍ਰਧਾਨ ਸz. ਨਿਰਮਲ ਸਿੰਘ, ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਸz. ਨਵਪ੍ਰੀਤ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਵੱਲੋਂ ਗੀਤ ‘ਆਏ ਹੈਂ ਹਮ ਸਵਾਗਤ ਕਰਨੇ’ ਰਾਹੀਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਨੇ ਆਏ ਹੋਏ ਪਤਵੰਤੇ ਸਜੱਣਾ ਨੂੰ ‘ਜੀ ਆਇਆਂ’ ਆਖਿਆ ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਹਾਜ਼ਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸਕੂਲ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਉਹਨਾਂ ਨੇ ਅਧਿਆਪਕ ਸਾਹਿਬਾਨ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕ ਉਹ ਸ਼ਿਲਪਕਾਰ ਹਨ ਜਿਹਨਾਂ ਦੇ ਹੱਥਾਂ ਵਿੱਚ ਆ ਕੇ ਕੱਚੀ ਮਿੱਟੀ ਵਰਗੇ ਵਿਦਿਆਰਥੀ ਸੁੰਦਰ ਕਲਾਕ੍ਰਿਤੀਆਂ ਵਿੱਚ ਬਦਲ ਜਾਂਦੇ ਹਨ । ਉਨ੍ਹਾ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੀ ਮਹੱਤਵਪੂਰਨ ਜ਼ਿੰਮੇਵਾਰੀ ਅਧਿਆਪਕਾਂ ਦੇ ਸਿਰ ਹੁੰਦੀ ਹੈ ਇਸਲਈ ਸਾਨੂੰ ਸ਼ਭ ਨੂੰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।ਵਿਦਿਆਰਥੀਆਂ ਵੱਲੋਂ ਸੂਫੀ ਗੀਤ, ਪੰਜਾਬੀ ਗੀਤ ਅਤੇ ਪੰਜਾਬੀ ਗਿੱਧੇ ਨਾਲ ਚੰਗਾ ਰੰਗ ਬੰਨ੍ਹਿਆ ਗਿਆ।ਹਰਮੀਤ ਸਾਂਘੀ ਵੱਲੋਂ ਔਰਤ ਦੇ ਮੌਜੂਦਾ ਹਾਲਾਤ ਅਤੇ ਬਦਲ ਰਹੀ ਸਿਥਤੀ ਤੇ ਪੇਸ਼ ਨਾਟਕ ‘ਕਥਾ ਬਦਲੇਗੀ’ ਸਭ ਨੂੰ ਕੀਲ ਗਿਆ।ਅਧਿਆਪਕ ਦਿਵਸ ਦੇ ਮੌਕੇ ਤੇ ਜੀ. ਟੀ. ਰੋਡ ਸਕੂਲ ਵਿੱਚ 18 ਵਰੇ ਤੋਂ ਵੱਧ ਸੇਵਾ ਨਿਭਾਉਣ ਲਈ ਚਾਰ ਅਧਿਆਪਕਾਂ ਸ਼੍ਰੀਮਤੀ ਅਰਵਿੰਦਰ ਵਾਲੀਆ, ਸ਼੍ਰੀਮਤੀ ਜਗਮੀਤ ਕੌਰ, ਸ਼੍ਰੀਮਤੀ ਪ੍ਰੀਤੀ ਮਲਹੋਤਰਾ ਅਤੇ ਸ਼੍ਰੀਮਤੀ ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ ।  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਵੱਖ-ਵੱਖ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 40 ਅਧਿਆਪਕਾਂ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਲਈ ਮੁੱਖ ਮਹਿਮਾਨ ਡਾ: ਹਰਸ਼ਿੰਦਰ ਕੌਰ ਅਤੇ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ‘ਸੀ.ਕੇ.ਡੀ. ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ।ਜੀ. ਟੀ. ਰੋਡ ਸਕੂਲ ਦਾ ਇਹ ਐਵਾਰਡ ਸ਼੍ਰੀਮਤੀ ਬਲਜਿੰਦਰ ਕੌਰ ਨੂੰ ਦਿੱਤਾ ਗਿਆ । ਅੱਜ ਦੇ ਸਮਾਰੋਹ ਵਿੱਚ ਸਕੂਲ ਤੋਂ ਸੇਵਾ ਮੁਕਤ ਹੋਏ ਮੁੱਖ ਅਧਿਆਪਕਾ ਸ਼੍ਰੀਮਤੀ ਰਾਜਦਵਿੰਦਰ ਕੌਰ ਨੂੰ ਵੀ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਡਾ: ਹਰਸ਼ਿੰਦਰ ਕੌਰ ਨੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਪਣੀ ਭੂਮਿਕਾ ਦੇ ਮਹੱਤਵ ਨੂੰ ਸਮਝਣ ਅਤੇ ਇਸਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ।ਸਮਾਰੋਹ ਵਿੱਚ ਡਾ: ਗੁਰਪਾਲ ਸਿੰਘ ਜੀ (ਪਟਿਆਲਾ), ਸz. ਨੌਨਿਹਾਲ ਸਿੰਘ (ਚੰਡੀਗੜ੍ਹ), ਸ਼੍ਰੀਮਤੀ ਨਵਨੀਤ (ਚੰਡੀਗੜ੍ਹ), ਸz. ਨਵਤੇਜ ਸਿੰਘ (ਚੰਡੀਗੜ੍ਹ), ਸz. ਸੰਤੋਖ ਸਿੰਘ ਸੇਠੀ, ਸz. ਪ੍ਰਿਤਪਾਲ ਸਿੰਘ ਸੇਠੀ, ਸz. ਗੁਰਿੰਦਰ ਸਿੰਘ ਚਾਵਲਾ, ਸz. ਮਨਮੋਹਨ ਸਿੰਘ ਸੇਠੀ, ਸz. ਸੁਰਿੰਦਰਪਾਲ ਸਿੰਘ ਵਾਲੀਆ, ਇੰਜੀ ਜਸਪਾਲ ਸਿੰਘ, ਸz. ਸੁਰਜੀਤ ਸਿੰਘ, ਸz. ਮਨਮੋਹਨ ਸਿੰਘ ਸਹਿੰਸਰਾ, ਸ਼੍ਰੀ ਦਮਿੰਦਰ ਸ਼ਰਮਾ, ਸz. ਲਖਬੀਰ ਸਿੰਘ ਖਿਆਲਾ ਸ਼ਾਮਲ ਸਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply