ਦੌੜ ਸਮਾਪਤ ਕਰਨ ਵਾਲੇ ਹਰੇਕ ਦੌੜਾਕ ਨੂੰ ਦਿੱਤਾ ਜਾਵੇਗਾ ਮੈਡਲ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਧਾਰਮਿਕ ਸ਼ਹਿਰ ਅੰਮਿ੍ਰਤਸਰ ਦੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਬੂਥ ਉਤੇ ਜਾ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਹੁਣ ਜਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਪੰਜਾਬ ਵੱਲੋਂ 31 ਮਾਰਚ ਨੂੰ ਮਿੰਨੀ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ, ਜੋ ਕਿ ਪਾਈਟੈਕਸ ਮੇਲਾ ਗਰਾੳੂਂਡ, ਰਣਜੀਤ ਐਵੀਨਿੳੂ ਤੋਂ ਸ਼ੁਰੂ ਕੇ ਇੱਥੇ ਹੀ ਸਮਾਪਤ ਹੋਵੇਗੀ।5 ਕਿਲੋਮੀਟਰ ਤੇ 10 ਕਿਲੋਮੀਟਰ ਦੂਰੀ ਦੀਆਂ ਇਨਾਂ ਦੌੜਾਂ ਵਿਚ ਭਾਗ ਲੈਣ ਵਾਲੇ ਹਰੇਕ ਉਸ ਅਥਲੀਟ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜੋ ਕਿ ਇਹ ਦੌੜ ਪੂਰੀ ਕਰੇਗਾ। ਇਹ ਜਾਣਕਾਰੀ ਦਿੰਦੇ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ 10 ਕਿਲੋਮੀਟਰ ਦੇ ਜੇਤੂ ਨੂੰ ਮਰਦ ਤੇ ਔਰਤ ਸ੍ਰੇਣੀ ਵਿਚ ਪਹਿਲਾ ਇਨਾਮ 21 ਹਜ਼ਾਰ ਰੁਪਏ, ਦੂਸਰਾ ਇਨਾਮ 11 ਹਜ਼ਾਰ ਰੁਪਏ ਅਤੇ ਤੀਸਰਾ ਇਨਾਮ 5 ਹਜ਼ਾਰ ਰੁਪਏ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸੇ ਤਰਾਂ 5 ਕਿਲੋਮੀਟਰ ਦੇ ਜੇਤੂ ਮਰਦ ਜਾਂ ਔਰਤ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ, ਦੂਸਰਾ ਇਨਾਮ 5 ਹਜ਼ਾਰ ਰੁਪਏ ਅਤੇ ਤੀਸਰਾ ਇਨਾਮ 3 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਵਿਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ, ਫੌਜ, ਬੀ ਐਸ ਐਫ, ਖੇਡ ਵਿਭਾਗ ਅਤੇ ਹੋਰ ਵਿਭਾਗਾਂ ਤੋਂ ਅਥੀਲਟ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਹੁਣ ਤੱਕ 2500 ਦੇ ਕਰੀਬ ਲੋਕਾਂ ਨੇ ਆਪਣਾ ਨਾਮ ਇਸ ਦੌੜ ਲਈ ਦਰਜ ਕਰਵਾ ਦਿੱਤਾ ਹੈ।ਸਾਨੂੰ ਆਸ ਹੈ ਕਿ ਤਿੰਨ ਹਜ਼ਾਰ ਤੋ ਵੱਧ ਲੋਕ ਇਸ ਦੌੜ ਵਿਚ ਸ਼ਾਮਿਲ ਹੋ ਕੇ ਜਿੱਥੇ ਤੰਦਰੁਸਤ ਜੀਵਨ ਜਿਉਣ ਦਾ ਸੱਦਾ ਦੇਣਗੇ, ਉਥੇ ਵੋਟਰ ਜਾਗਰੂਕਤਾ ਦਾ ਸੰਦੇਸ਼ ਫੈਲਾਉਣਗੇ। ਉਨਾਂ ਇਸ ਦੌੜ ਦੀ ਤਿਆਰੀ ਲਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਦੀਆਂ ਡਿੳੂਟੀਆਂ ਲਗਾਉਂਦੇ ਹੋਏ ਜਰੂਰੀ ਨਿਰਦੇਸ਼ ਵੀ ਦਿੱਤੇ।ਸ਼ਿਵਦੁਲਾਰ ਸਿੰਘ ਢਿਲੋਂ ਨੇ ਦੌੜ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਤੌਰ ਉਤੇ ਡਿਜਾਇਨ ਕੀਤਾ ਪੋਸਟਰ ਵੀ ਜਾਰੀ ਕੀਤਾ।
ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਨੇ ਦੱਸਿਆ ਕਿ ਇਸ ਦੌੜ ਵਿਚ ਭਾਗ ਲੈਣ ਲਈ ਤੁਸੀਂ ਘਰ ਬੈਠੇ ਹੀ 8264321584 `ਤੇ ਫੋਨ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ।ਉਨਾਂ ਦੱਸਿਆ ਕਿ ਹਰੇਕ ਭਾਗ ਲੈਣ ਵਾਲੇ ਨੂੰ ਮੁਫਤ ਟੀ-ਸ਼ਰਟ ਦਿੱਤੀ ਜਾਵੇਗੀ ਅਤੇ ਦੌੜ ਪੂਰੀ ਕਰਨ ਵਾਲੇ ਹਰੇਕ ਅਥਲੀਟ ਨੂੰ ਮੈਡਲ ਦਿੱਤਾ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਸੱਦਾ ਦਿੱਤਾ ਕਿ ਜੋ ਵੀ ਜਾਗਰੂਕ ਸ਼ਹਿਰੀ ਆਪਣੇ ਸਰੀਰ ਅਤੇ ਦੇਸ਼ ਨੂੰ ਤੰਦਰਹੁਸਤ ਵੇਖਣਾ ਚਾਹੁੰਦਾ ਹੈ ਉਹ ਇਸ ਦੌੜ ਦਾ ਹਿੱਸਾ ਜਰੂਰ ਬਣੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ, ਸਮਾਰਟ ਸਿਟੀ ਦੇ ਮੀਡੀਆ ਮੈਨੇਜਰ ਸ੍ਰੀਮਤੀ ਰਮਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …