ਜੇਤੂ ਟੀਮ ਨੂੰ 4 ਲੱਖ ਤੇ ਰਨਰਅੱਪ ਟੀਮ ਨੂੰ 2 ਲੱਖ ਤੇ ਮੈਨ ਆਫ਼ ਦੀ ਸੀਰੀਜ਼ ਨੂੰ 51,000/- ਦਾ ਇਨਾਮ
ਅੰਮ੍ਰਿਤਸਰ, 2 ਅੇਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਆਖਰ ਆਪਣੇ ਅੰਜ਼ਾਮ ‘ਤੇ ਵੀ ਸਫ਼ਲਤਾਪੂਰਵਕ ਪਹੁੰਚੀ।ਜਿਸ ਦੇ ਗਵਾਹ ਬਣੇ ਓ.ਐਨ.ਜੀ.ਸੀ ਦੇ ਸਪੋਰਟਸ ਡਾਇਰੈਕਟਰ ਜੇ.ਐਸ.ਵੜੈਚ, ਜੋਕਿ ਖਾਸ ਤੌਰ ‘ਤੇ ਇਹ ਫਾਈਨਲ ਮੁਕਾਬਲੇ `ਚ ਸ਼ਾਮਲ ਹੋਏ।
ਫਾਈਨਲਮੈਚ ਜੋਕਿ ਮੇਜ਼ਬਾਨ ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਅਤੇ ਹਰਿਆਣਾ ਕ੍ਰਿਕੇਟ ਅਕੈਡਮੀ (ਐਚ.ਸੀ.ਏ) ਦਰਮਿਆਨ ਖੇਡਿਆ ਗਿਆ, ‘ਚ ਏ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਐਚ.ਸੀ.ਏ ਨੂੰ ਗੇਂਦਬਾਜ਼ੀ ਦੀ ਜਿਮੇਦਾਰੀ ਸੌੰਪੀ ਏ.ਸੀ.ਏ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋੲ ੇ20 ਓਵਰਾਂ ‘ਚ 6 ਵਿਕਟਾਂ ਗਵਾ ਕੇ 179 ਦਾ ਵਿਸ਼ਾਲ ਸਕੋਰ ਬਣਾਇਆਜਿਸ ‘ਚ ਕਪਤਾਨ ਮਨੀਸ਼ ਸ਼ਰਮਾ ਦੇ 25 ਗੇਂਦਾਂ ‘ਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਬਣਾਏ31 ਰਨ, ਅੰਕਿਤ ਡਬਾਸ ਦੇ 30 ਗੇਂਦਾਂ ‘ਤੇ 3 ਚੌਕਿਆਂ ਦੀ ਮਦਦ ਨਾਲ ਬਣਾਏ 29 ਰਨ, ਲਲਿਤ ਯਾਦਵ ਦੇ 22 ਗੇਂਦਾਂ ‘ਤੇ 5 ਚੌਕਿਆਂ ਦੀ ਮਦਦ ਨਾਲ ਬਣਾਏ ਨਾਬਾਦ 36 ਰਨ ਅਤੇ ਸਭ ਤੋਂ ਵਧੀਆ ਕੁੰਵਰ ਪਾਠਕ ਦੇ 33 ਗੇਂਦਾਂ ‘ਤੇ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਬਣਾਏ 53 ਰਨ ਸ਼ਾਮਲ ਹਨ ।ਐਚ.ਸੀ.ਏ ਦੇ ਵਿਜ਼ਨ ਪੰਚਾਲ ਨੇ 2 ਵਿਕਟਾਂ, ਸੰਜੇ ਪਹਿਲ, ਰੌਣਕ ਡਬਾਸ, ਹਰਸ਼ਿਤ ਕੌਸ਼ਿਕ ਅਤੇ ਹਿਤੇਸ਼ ਜੇਮਿਨੀ ਨੇ 1-1 ਵਿਕਟ ਲਈ ।180 ਰਨਾਂ ਦਾ ਪਿੱਛਾ ਕਰਨ ਉਤਰੀ ਐਚ.ਸੀ.ਏ ਦੀ ਟੀਮ ਸ਼ੁਰੂ ਤੋਂ ਹੀ ਮਾਨਸਿਕ ਦਬਾਅ ‘ਚ ਦਿਸੀ ਅਤੇ ਸਾਰੀ ਟੀਮਪੂਰਾ ਜ਼ੋਰ ਲਗਾ ਕੇ ਵੀ20 ਓਵਰਾਂ ‘ਚ 9 ਵਿਕਟਾਂ ਗਵਾ ਕੇ ਸਿਰਫ਼ 137 ਰਨ ਹੀ ਬਣਾ ਸਕੀਜਿਸ ‘ਚ ਮੋਹਿਤ ਕਲਿਆਣ ਨੇ 20 ਰਨਾਂ, ਜਤਿਨ ਗਹਿਲੋਤ ਨੇ 34 ਰਨਾਂ, ਮੋਹਿਤ ਐਹਿਲਾਵਤ ਨੇ 29 ਦੌੜਾਂ ਦਾ ਯੋਗਦਾਨ ਪਾਇਆ।ਏ.ਸੀ.ਏ ਦੇ ਕਿਸ਼ਨੀ ਨੇ 4 ਓਵਰਾਂ ‘ਚ 13 ਰਨ ਦੇ ਕੇ 4 ਵਿਕਟਾਂ, ਰੋਹਿਤ ਗੁਲਾਟੀ ਨੇ 4 ਓਵਰਾਂ ‘ਚ 17 ਰਨ ਦੇ ਕੇ 2 ਵਿਕਟਾਂ, ਬਲਤੇਜ ਸਿੰਘ ਨੇ 4 ਓਵਰਾਂ ‘ਚ 28 ਰਨ ਦੇ ਕੇ 2 ਵਿਕਟਾਂ ਅਤੇ ਮਨਪ੍ਰੀਤ ਗੋਨੀ ਨੇ 4 ਓਵਰਾਂ ‘ਚ 39 ਰਨ ਦੇ ਕੇ 1 ਵਿਕਟ ਲਈ।ਇਸ ਤਰ੍ਹਾਂ ਇਹ ਫ਼ਾਈਨਲ ਮੈਚ ਏ.ਸੀ.ਏ ਨੇ 42 ਰਨਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ।ਏ.ਸੀ.ਏ ਦੇ ਕੁੰਵਰ ਪਾਠਕ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।ਜਿਸ ਨੇ 33 ਗੇਂਦਾਂ ‘ਤੇ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਦਾ ਮੁੱਢ੍ਹ ਬੰਨ੍ਹਿਆ ।
ਇਥੇ ਇਹ ਵਰਣਨਯੋਗ ਹੈ ਕਿ ਏ.ਸੀ.ਏ ਵਲੋਂ ਪਿਛਲੇ ਲਗਾਤਾਰ 4 ਸਾਲਾਂ ਤੋਂ ਹੀ ਇਹ ਟੂਰਨਾਮੈਂਟ ਜਿੱਤਣ ਲਈ ਸਿਰ ਤੋੜ ਯਤਨ ਕਰ ਰਹੀ ਸੀ, ਪਰ ਸਫ਼ਲ ਨਹੀਂ ਹੋ ਰਹੀ ਸੀ।ਇਸ ਵਾਰ ਏ.ਸੀ.ਏ ਦੀ ਮਿਹਨਤ ਰੰਗ ਲਿਆਈ ਅਤੇ ਪਹਿਲੀ ਵਾਰ ਟ੍ਰਾਫੀ ਨੂੰ ਚੁੰਮਣ ਦਾ ਮੌਕਾ ਮਿਲਿਆ।ਜੇਤੂ ਟੀਮ ਨੂੰ ਟ੍ਰਾਫ਼ੀ ਦੇ ਨਾਲ-ਨਾਲ 4 ਲੱਖ ਅਤੇ ਰਨਰ-ਅੱਪ ਟੀਮ ਨੂੰ 2 ਲੱਖ ਦਾ ਨਕਦ ਇਨਾਮ ਦਿੱਤਾ ਗਿਆ ਜਦਕਿ ਮੈਨ ਆਫ਼ ਦੀ ਸੀਰੀਜ਼ ਲਲਿਤ ਯਾਦਵ ਨੂੰ ਟ੍ਰਾਫ਼ੀ ਅਤੇ 51,000/-ਰੁਪਏ ਨਕਦ ਦਿੱਤੇ ਗਏ ।
ਇਸ ਮੈਚ ਨੂੰ ਦੇਖਣ ਲਈ ਸੰਦੀਪ ਖੋਸਲਾ ਪ੍ਰਧਾਨ ਬੱਲ ਕਲਾਂ ਇੰਡਸਟਰੀ ਐਸੋਸਿਏਸ਼ਨ, ਅੰਮ੍ਰਿਤਸਰ ਅਤੇ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀ ਵੈੱਲਫੇਅਰ ਐਸੋਸੀਏਸ਼ਨ ਖਾਸ ਮਹਿਮਾਨ ਵਜੋਂ ਪੁੱਜੇ ਜਦਕਿ ਇਸ ਮੌਕੇ ਦਿਲਜੀਤ ਸਿੰਘ, ਜਤਿੰਦਰ ਸਿੰਘ, ਡਾ. ਅਵਤਾਰ ਸਿੰਘ, ਡਾ. ਰਵੀ ਮਹਾਜਨ, ਡਾ. ਅਮਨਦੀਪ ਕੌਰ, ਡਾ. ਯਾਦਵਿੰਦਰ ਸਿੰਘ,ਡਾ. ਕੰਵਰਜੀਤ ਸਿੰਘ, ਡਾ. ਪਰਮਜੀਤ ਸਿੰਘ ਕਾਹਲੋਂ, ਅਮਿਤ ਸ਼ਰਮਾ, ਐਮ.ਡੀ. ਕਮ-ਸੀ.ਈ.ਓ. ਏ.ਸੀ.ਈ.ਟੀ, ਡਾ. ਅਜੈ ਬਧਵਾਰ, ਡਾ. ਸ਼ਹਿਬਾਜ਼ ਸਿੰਘ, ਡਾ. ਅਨੂੰਪ੍ਰੀਤ ਕੌਰ, ਡਾ. ਕੇ.ਕੇ ਸਿੰਘ, ਡਾ. ਏ.ਏ ਮਹਿਰਾ, ਅਭਿਸ਼ੇਕ ਅਰੋੜਾਪ੍ਰਸਿੱਧ ਸਮਾਜ ਸੇਵਕ ਫਿਰੋਜ਼ਪੁਰ, ਡਾ. ਆਰ.ਪੀ ਸਿੰਘ, ਜਤਿੰਦਰ ਸਿੰਘ ਭੱਲਾ, ਹਰਵਿੰਦਰ ਸਿੰਘ ਹੈਰੂ, ਲਵਲੀ ਅਰੋੜਾ, ਸਚਿਨ ਚੱਢਾ ਵੀ ਹਾਜ਼ਰ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …