ਰਈਆ, 10 ਸਤੰਬਰ (ਬਲਵਿੰਦਰ ਸੰਧੂ) – ਇੰਡੀਅਨ ਐਕਸ ਸਰਵਿਸ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੀ ਮਹੀਨੇਵਾਰ ਹੰਗਾਮੀ ਮੀਟਿੰਗ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੇ ਵੈਲਫੇਅਰ ਲਈ ਚੱਲ ਰਹੀਆਂ ਅਤੇ ਆਉਣ ਵਾਲੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜਨਰਲ ਸੱਕਤਰ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸ਼ਹੀਦ ਜਵਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ੁਰੂ ਕੀਤੀ। ਮੀਟਿੰਗ ਵਿੱਚ ਸੂਬੇਦਾਰ ਤਰਲੋਕ ਸਿੰਘ ਮੀਤ ਪ੍ਰਧਾਨ, ਸਕੱਤਰ ਸੂਬੇਦਾਰ ਜਸਪਾਲ ਸਿੰਘ ਬੁੱਢਾਥੇਹ, ਕੈਪਟਨ ਨਸੀਬ ਸਿੰਘ ਭੋਲਾ, ਸੂਬੇਦਾਰ ਸੁਰਤਾ ਸਿੰਘ ਠੱਠੀਆਂ, ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ, ਬਲਾਕ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡ ਪੱਧਰ ਤੋਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ ਜਿਸ ਲਈ ਆਉਣ ਵਾਲੇ ਸਮੇਂ ਵਿੱਚ ਸੈਮੀਨਾਰ ਅਤੇ ਕੈਂਪ ਲਗਾ ਕੇ ਛੋਟੇ ਛੋਟੇ ਕੰਮ ਕਰਕੇ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਇਸ ਕੰਮ ਲਈ ਵਿਉਂਤਬੰਦੀ ਕੀਤੀ ਗਈ। ਨਾਲ ਹੀ ਇੱਕ ਰੈਂਕ ਇੱਕ ਪੈਨਸ਼ਨ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵੀਹ ਲੱਖ ਸਾਬਕਾ ਜਵਾਨਾ ਅਤੇ ਪਰਿਵਾਰਾਂ ਦੇ ਹੱਕ ਜਲਦ ਤੋਂ ਜਲਦ ਇਹਨਾਂ ਨੂੰ ਦੇ ਦਿੱਤੇ ਜਾਣ। ਜੇਕਰ ਸਰਕਾਰ ਇਸ ਤੇ ਵਿਚਾਰ ਨਹੀਂ ਕਰੇਗੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਹੱਦਾਂ ਦੇ ਦੁਸ਼ਮਣਾਂ ਨਾਲ ਲੜਨ ਵਾਲੇ ਇਹਨਾਂ ਵੀਰ ਜਵਾਨਾ ਨੂੰ ਆਪਣੇ ਹੱਕਾਂ ਦੀ ਲੜਾਈ ਸਰਕਾਰ ਨਾਲ ਲੜਨ ਲਈ ਮਜਬੂਰ ਹੋਣਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ 12 ਫਰਵਰੀ 2014 ਨੂੰ ਅਮ੍ਰਿਤਸਰ ਦੀ ਪਵਿੱਤਰ ਧਰਤੀ ਵਿਖੇ ਸਾਬਕਾ ਜਵਾਨਾਂ, ਪਰਿਵਾਰਾਂ ਅਤੇ ਐਨ.ਸੀ.ਸੀ. ਕੈਂਡੀਡੇਟਾਂ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਦਾ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਇਸ ਮੌਕੇ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਡੀ.ਜੀ.ਆਰ ਦਫਤਰ ਨਵੀਨ ਦਿੱਲੀ ਵੱਲੋਂ ਸਾਬਕਾ ਜਵਾਨਾ, ਵਿਧਵਾਵਾਂ ਅਤੇ ਅੰਗਹੀਣ ਜਵਾਨਾਂ ਲਈ ਤਿਆਰ ਕੀਤੀ ਨਵੀਆਂ ਸਕੀਮਾਂ ਬਿਆਸ ਹੈਡਕੁਆਟਰ ਦਫਤਰ ਵੱਲੋਂ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਰੈਲੀਆਂ ਬਾਰੇ ਜਾਣੂ ਕਰਵਾਇਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿਪਾਹੀ ਜੁਝਾਰ ਸਿੰਘ ਤਿੰਮੋਵਾਲ, ਨਾਇਕ ਸੂਬੇਦਾਰ ਹਰਿੰਦਰ ਸਿੰਘ ਅਨਾਇਤਪੁਰਾ, ਹੌਲਦਾਰ ਜਗੀਰ ਸਿੰਘ ਬਾਬਾ ਬਕਾਲਾ, ਹੌਲਦਾਰ ਜਸਵੰਤ ਸਿੰਘ ਲਿੱਧੜ ਖਜਾਨਚੀ, ਸੂਬੇਦਾਰ ਤਰਲੋਕ ਸਿੰਘ, ਹੌਲਦਾਰ ਜਸਮੇਲ ਸਿੰਘ ਦਨਿਆਲ, ਨਾਇਕ ਸੂਬੇਦਾਰ ਅਜੀਤ ਸਿੰਘ, ਰਸਾਲਦਾਰ ਗੁਰਦੇਵ ਸਿੰਘ, ਹੌਲਦਾਰ ਇੰਦਰ ਸਿੰਘ ਬਾਬਾ ਬਕਾਲਾ, ਬੀਬੀ ਬਲਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ (ਦੋਵੇਂ) ਮੀਤ ਪ੍ਰਧਾਨ ਮਹਿਲਾ ਵਿੰਗ ਰਈਆ, ਮਹਿੰਦਰ ਕੌਰ ਗੱਗੜਭਾਣਾ, ਸੁਬੇਦਾਰ ਨਸੀਬ ਚੰਦ, ਅਮਰਜੀਤ ਸਿੰਘ ਕਵੀਸ਼ਰ ਬਾਬਾ ਬਕਾਲਾ ਸਾਹਿਬ ਅਤੇ ਹੋਰ ਸਾਬਕਾ ਜਵਾਨ ਅਤੇ ਵਿਧਵਾਵਾਂ ਹਾਜਰ ਸਨ।