Tuesday, May 21, 2024

ਸ਼ਨੀਵਾਰ ਸ਼੍ਰਮਦਾਨ ਮਿਸ਼ਨ’ ਦੇ ਤੀਸਰੇ ਹਫ਼ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੀਤੀ ਸਫ਼ਾਈ

ਭੀਖੀ, 6 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲਾ ਪ੍ਰਸ਼ਾਸ਼ਨ ਵਲੋਂ  ਚਲਾਏ ਗਏ ‘ਸ਼ਨੀਵਾਰ ਸ਼੍ਰਮਦਾਨ ਮਿਸ਼ਨ’ ਦੇ ਤੀਸਰੇ ਹਫ਼ਤੇ ਡਿਪਟੀ ਕਮਿਸ਼ਨਰ PUNJ0604201912ਮਾਨਸਾ ਮਿਸ ਅਪਨੀਤ ਰਿਆਤ ਦੇ ਨਿਰਦੇਸ਼ ਅਧੀਨ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਤੇ ਕਰਮਚਾਰੀਆਂ ਨੇ ਸ਼ਹਿਰ ਦੀ ਸਫਾਈ ਵਿਚ ਹਿੱਸਾ ਪਾਇਆ।
     ਸਹਾਇਕ ਕਮਿਸ਼ਨਰ (ਜ) ਨੇ ਕਿਹਾ ਕਿ 6 ਹਫ਼ਤਿਆਂ ਲਈ ਚਲਾਈ ਗਈ ਇਹ ਸਫਾਈ ਮੁਹਿੰਮ ਲੋਕਾਂ ਵਿਚ ਸ਼ਹਿਰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਨਾਸ੍ਰੋਤ ਹੈ।ਉਨਾਂ ਕਿਹਾ ਕਿ ਹਰ ਆਮ ਅਤੇ ਖਾਸ ਨੂੰ ਬੇਝਿਜਕ ਵਾਤਾਵਰਣ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ।ਉਨਾਂ ਕਿਹਾ ਕਿ ਹਰ ਨਾਗਰਿਕ ਨੂੰ ਕੂੜਾ ਖੁੱਲੇਆਮ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
     ਤੜਕਸਾਰ ਹੀ ਜ਼ਿਲਾ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੇ ਸਰਕਾਰੀ ਕਰਮਚਾਰੀਆਂ ਨਾਲ ਮਿਲ ਕੇ ਸ਼੍ਰਮਦਾਨ ਮਿਸ਼ਨ ਦੇ ਤੀਸਰੇ ਸ਼ਨੀਵਾਰ ਸਫ਼ਾਈ ਮੁਹਿੰਮ ਜਾਰੀ ਰੱਖੀ।ਜਿਸ ਵਿਚ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਬੱਸ ਸਟੈਂਡ ਤੋਂ ਲੈ ਕੇ ਨਹਿਰ ਦੇ ਪੁੱਲ ਤੱਕ, ਤਹਿਸੀਲਦਾਰ ਓਮ ਪ੍ਰਕਾਸ਼ ਨੇ ਮੇਨ ਰੋਡ ਤੋਂ ਗਊਸ਼ਾਲਾ ਤੱਕ ਅਤੇ ਇਸ ਤੋਂ ਇਲਾਵਾ ਕਾਨੂਗੋ ਰਾਜ ਕੁਮਾਰ, ਰਵੀ ਕੁਮਾਰ (ਈ.ਓ), ਸੁਮਿਤ ਕੁਮਾਰ ਐਸ.ਡੀ.ਓ (ਪੀ.ਡਬਲਿਯੂ) ਤੇ ਬਾਕੀ ਅਧਿਕਾਰੀਆਂ ਨੇ ਵੀ ਇਲਾਕਿਆਂ ਦੀ ਵੰਡ ਅਨੁਸਾਰ ਬਰਨਾਲਾ ਰੋਡ ਤੇ ਥਾਣਾ ਰੋਡ ਦੀ ਸਫਾਈ ਕੀਤੀ।ਕੂੜਾ ਇਕੱਠਾ ਕਰਨ ਲਈ ਬੈਗ, ਝਾੜੂ, ਰੇਹੜੀਆਂ, ਟਰਾਲੀਆਂ ਅਤੇ ਹੋਰ ਲੋੜੀਂਦਾ ਸਮਾਨ ਨਗਰ ਪੰਚਾਇਤ ਭੀਖੀ ਵੱਲੋਂ ਮੁਹੱਈਆ ਕਰਵਾਇਆ ਗਿਆ।
        ਸ਼੍ਰਮਦਾਨ ਮਿਸ਼ਨ ਵਿਚ ਸਹਾਇਕ ਕਮਿਸ਼ਨਰ ਨਵਦੀਪ ਕੁਮਾਰ, ਤਹਿਸੀਲਦਾਰ ਓਮ ਪ੍ਰਕਾਸ਼, ਕਾਨੂਗੋ ਰਾਜ ਕੁਮਾਰ, ਸ਼ਗਨ ਜਿੰਦਲ ਪਟਵਾਰੀ ਸਮਾਓ, ਰਵੀ ਕੁਮਾਰ (ਈ.ਓ), ਰਾਮ ਕੁਮਾਰ, ਏ.ਐਸ.ਆਈ ਰਜਿੰਦਰ ਕੁਮਾਰ ਅਤੇ ਸਮੂਹ ਸਟਾਫ ਥਾਣਾ ਭੀਖੀ ਤੋਂ ਇਲਾਵਾ ਹੋਰ ਨਗਰ ਪੰਚਾਇਤ ਭੀਖੀ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply