ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਕਾਂਗਰਸ ਨੇ ਬਾਜ਼ੀ ਮਾਰੀ ਹੈ।ਸੁਬੇ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ ਨੇ 8 ਸੀਟਾਂ ਜਿੱਤ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਝੋਲੀ ਪਾਈਆਂ ਹਨ।ਮੋਦੀ ਦੀ ਸੁਨਾਮੀ ਵਿੱਚ ਬੇਸ਼ੱਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਆਮੇਠੀ ਸੀਟ ਬਚਾਉਣ ਵਿੱਚ ਸਫਲ ਨਹੀ ਹੋ ਸਕੇ।ਪਰ ਪੰਜਾਬ ਵਿੱਚ 8 ਸੀਟਾਂ ਮਿਲਣ ਨਾਲ ਪਾਰਟੀ ਨੂੰ ਕੁੱਝ ਢਾਰਸ ਮਿਲੀ ਹੈ।ਪੰਜਾਬ ਵਿੱਚ ਕਾਂਗਰਸ ਦੀ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਵਿੱਚ ਕੱਦ ਉਚਾ ਕੀਤਾ ਹੈ।
ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿਥੇ ਅੰਮ੍ਰਿਤਸਰ ਤੋਂ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਕਰਾਰੀ ਦੇ ਕੇ ਦੂਜੀ ਵਾਰ ਜੇਤੂ ਰਹੇ ਹਨ, ਉਥੇ ਖਡੂਰ ਸਾਹਿਬ ਦੀ ਪੰਥਕ ਸੀਟ `ਤੇ ਜਸਬੀਰ ਸਿੰਘ ਡਿੰਪਾ ਨੇ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ ਹਰਾ ਕੇ ਦਹਾਕਿਆਂ ਬਾਅਦ ਸੀ `ਤੇ ਕਬਜ਼ਾ ਕੀਤਾ ਹੈ।ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਹਰਾ ਕੇ ਦੁਜੀ ਵਾਰ ਜਿੱਤ ਬਰਕਰਾਰ ਰੱਖੀ ਹੈ।ਜਲੰਧਰ ਤੋਂ ਸੰਤੋਖ ਚੌਧਰੀ ਭਰਵੇਂ ਵਿਰੋਧ ਦੇ ਬਾਵਜ਼ੂਦ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾ ਕੇ ਸਫਲ ਹੋਏ ਹਨ।ਫਰੀਦਕੋਟ ਦੀ ਸੀਟ ਕਾਂਗਰਸ ਦੇ ਵਿਧਾਇਕ ਮੁਹੰਮਦ ਸਦੀਕ ਗੁਲਜ਼ਾਰ ਸਿੰਘ ਰਣੀਕੇ ਨੂੰ ਹਰਾ ਕੇ ਅਕਾਲੀਆਂ ਕੋਲੋਂ ਖੋਹਣ `ਚ ਕਾਮਯਾਬ ਹੋਏ ਹਨ।ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਸੁਰਜੀਤ ਸਿੰਘ ਰੱਖੜਾ ਨੂੰ ਹਰਾ ਕੇ ਦੂਜੀ ਵਾਰ ਜੇਤੂ ਰਹੀ ਹੈ।ਸ੍ਰੀ ਫਤਹਿਗੜ ਸਾਹਿਬ ਦੀ ਸੀਟ ਵੀ ਕਾਂਗਰਸ ਦੇ ਅਮਰ ਸਿੰਘ ਨੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਜਿੱਤੀ ਹੈ।ਇਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ `ਤੇ ਵੀ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤ ਪ੍ਰਾਪਤ ਕੇ ਅਕਾਲੀ ਦਲ ਦੇ ਪ੍ਰ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਹਰਾਇਆ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …