Friday, November 22, 2024

ਖ਼ਾਲਸਾ ਇੰਜ. ਕਾਲਜ ਵਿਖੇ ‘ਰੇਨ ਵਾਟਰ ਹਾਰਵੈਸਟਿੰਗ ਸਿਸਟਮ’ ਬਾਰੇੇ ਵਰਕਸ਼ਾਪ

ਪਾਣੀ ਅਤੇ ਕੁਦਰਤੀ ਵਸੀਲਿਆਂ ਨੂੰ ਸੰਭਾਲਣਾ ਜ਼ਰੂਰੀ – ਡਾ. ਜੋਸ਼ੀ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਭੂ-ਵਿਗਿਆਨੀ ਅਤੇ ਕੁਦਰਤੀ ਵਸੀਲ੍ਹਿਆਂ ਦੇ ਮਾਹਿਰ PUNJ2107201914ਡਾ. ਅਮਰ ਜੋਸ਼ੀ ਨੇ ਅੱਜ ਬਰਸਾਤੀ ਪਾਣੀ ਨੂੰ ਬਚਾਉਣ ਦੇ ਤਰੀਕਿਆਂ ਅਤੇ ਨਵੀਆਂ ਵਿਧੀਆਂ ਸਬੰਧੀ ਜਾਣਕਾਰੀ ਹਾਸਲ ਕਰਵਾਉਂਦਿਆਂ ਸਰਕਾਰ ਅਤੇ ਸਮਾਜ ਨੂੰ ਇਸ ਸਬੰਧੀ ਠੋਸ ਫੈਸਲੇ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤੀ ਸਰੋਤਾਂ ਵਿੱਚੋਂ ਸਭ ਤੋਂ ਕੀਮਤੀ ਸਰੋਤ ਹੈ ਅਤੇ ਪਾਣੀ ਦੀ ਇਕ-ਇਕ ਬੂੰਦ ਨੂੰ ਬਚਾਉਣ ਦੀ ਲੋੜ ਹੈ ਤਾਂ ਜੋ ਦੇਸ਼ ’ਚ ਉਤਪਤ ਹੋਣ ਵਾਲੇ ਜਲ-ਸੰਕਟ ਤੋਂ ਬਚਿਆ ਜਾ ਸਕੇ।
ਅੱਜ ਖਾਲਸਾ ਕਾਲਜ਼ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਰਣਜੀਤ ਐਵੀਨਿਊ ਵਿਖੇ ਉਕਤ ਵਿਸ਼ੇ ’ਤੇ ਕਰਵਾਏ ਰਾਸ਼ਟਰੀ ਸੈਮੀਨਾਰ ਦੌਰਾਨ ਬੋਲਦਿਆਂ ਡਾ. ਜੋਸ਼ੀ ਨੇ ਕਿਹਾ ਕਿ ਮੌਨਸੂਨ ਦੌਰਾਨ ਮੀਂਹ ਦੇ ਪਾਣੀ ਨੂੰ ਬਚਾਉਣ ਦੀ ਅਤਿਅੰਤ ਜਰੂਰਤ ਹੈ।ਉਨ੍ਹਾਂ ਨੇ ਪ੍ਰਭਾਵਸ਼ਾਲੀ ਢੰਗਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਪਾਣੀ ਦੀ ਸਥਿਤੀ ਦੇਸ਼ ’ਚ ਚਿੰਤਾਜਨਕ ਮੋੜ ਲੈ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ’ਚ ਬਹੁਤ ਮੀਂਹ ਪੈਂਦਾ ਹੈ ਪਰ ਅਸੀਂ ਮਾਨਸੂਨ ਦੌਰਾਨ ਮੀਂਹ ਦੇ ਪਾਣੀ ਨੂੰ ਬਚਾਉਣ ’ਚ ਸੰਜੀਦਾ ਨਹੀਂ ਹਾਂ।
    ਉਨ੍ਹਾਂ ਨੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਮਕਾਨਾਂ ਦੇ ਡਿਜ਼ਾਇਨ, ਪਾਣੀ ਨੂੰ ਬਚਾਉਣ ਲਈ ਬਣਾਏ ਜਾਂਦੇ ਭੰਡਾਰ, ਪਾਣੀ ਦੀ ਮਿਕਦਾਰ, ਡਲੀਵਰੀ ਪ੍ਰਣਾਲੀ ਅਤੇ ਪਾਣੀ ਨੂੰ ਇਕੱਠਾ ਕਰਨ ਲਈ ਸਟੋਰੇਜ਼ ਆਦਿ ਸਬੰਧੀ ਤਕਨੀਕਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਥਾਨਕ ਸਰਕਾਰਾਂ ਜਿਵੇਂ ਕਿ ਮਿਊਂਸੀਪਲ ਕਾਰਪੋਰੇਸ਼ਨ ਅਤੇ ਪੰਚਾਇਤਾਂ ਬਰਸਾਤੀ ਪਾਣੀ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
    ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼ਿਵਦੁਲਰ ਸਿੰਘ ਢਿਲੋਂ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਬਹੁਤ ਸਾਰੇ ਉਚਿੱਤ ਕਦਮ ਉਠਾਏ ਗਏ ਹਨ ਅਤੇ ਹੋਰ ਵੀ ਫ਼ੈਸਲੇ ਲੈਣ ਦੀ ਲੋੜ ਹੈ।ਸੈਮੀਨਾਰ ਦਾ ਆਯੋਜਨ ਕਾਲਜ ਵਲੋਂ ਦਿਲਬੀਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ’ਚ ਡਾਇਰੈਕਟਰ ਡਾ. ਮੰਜੂ ਬਾਲਾ ਨੇ ਅਹਿਮ ਯੋਗਦਾਨ ਪ੍ਰਦਾਨ ਕੀਤਾ।
    ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਤ ਸਕੱਤਰ ਅਤੇ ਦਿਲਬੀਰ ਫਾਊਂਡੇਸ਼ਨ ਦੇ ਮੁਖੀ ਗੁਨਬੀਰ ਸਿੰਘ, ਜਿਨ੍ਹਾਂ ਨੇ ਪਹਿਲਾਂ ਡਾ. ਜੋਸ਼ੀ ਦਾ ਸਵਾਗਤ ਕੀਤਾ ਸੀ, ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੰਨੇ-ਪ੍ਰਮੰਨ੍ਹੇ ਕੁਦਰਤੀ ਵਸੀਲ੍ਹਿਆਂ ਨੂੰ ਬਚਾਉਣ ਦੇ ਸਾਧਨਾਂ ਦੇ ਮਾਹਿਰ ਦੱਸਿਆ ਅਤੇ ਕਿਹਾ ਕਿ ਦੇਸ਼ ਤੇ ਖਾਸ ਕਰਕੇ ਪੰਜਾਬ ਨੂੰ ਆਉਣ ਵਾਲੇ ਸਮੇਂ ’ਚ ਪਾਣੀ ਦੀ ਕਮੀ ਵਰਗੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਾਨੂੰ ਇਸ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ।
    ਉਨ੍ਹਾਂ ਕਿਹਾ ਕਿ ‘ਸਰਕਾਰ ਅਤੇ ਸਮਾਜਿਕ ਪੱਧਰ ’ਤੇ ਠੋਸ ਫ਼ੈਸਲੇ ਲੈਣ ਦੀ ਜਰੂਰਤ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮਾਂ ਵਿੱਢਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਹਰ ਘਰ ’ਚ ਲੱਗੇ ਆਰ.ਓ ਸਿਸਟਮ, 70 ਫ਼ੀਸਦੀ ਪਾਣੀ ਬਰਬਾਦ ਕਰ ਦਿੰਦੇ ਹਨ, ਜਿਸ ਸਬੰਧੀ ਵੀ ਸਾਨੂੰ ਜਾਗਰੂਕ ਰਹਿਣ ਦੀ ਲੋੜ ਹੈ। ਇਸ ਮੌਕੇ ਬਿਕਰਮਜੀਤ ਸਿੰਘ, ਡਾ. ਰਵੇਲ ਸਿੰਘ ਸਹਾਇਕ ਪ੍ਰੋਫੈਸਰ, ਆਰਕੀਟੈਕਚਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਬਿਰੰਦਰ ਸਿੰਘ, ਵਾਤਾਵਰਨ ਇੰਜੀਨੀਅਰ, ਡੈਨਮਾਰਕ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply