Friday, November 22, 2024

ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਲਈ ਕੱਢੀ ਜਾਗੋ

PUNJ0208201901ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਮਾਤਾ ਕੱਲਰ ਵਾਲੀ ਧਰਮਸ਼ਾਲਾ ਕਮੇਟੀ ਬੁਢਲਾਡਾ ਵੱਲੋਂ ਤੀਆਂ ਦੇ ਮੇਲੇ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਂਸਾ ਦੇ ਸਹਿਯੋਗ ਨਾਲ ਬੱਚਿਆਂ ਦੇ ਅਧਿਕਾਰਾਂ ਨੂੰ ਸਮਰਪਿਤ ਜਾਗੋ ਕੱਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਝੰਡੀ ਦੇ ਕੇ ਰਵਾਂਾ ਕੀਤਾ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਸਮੱਸਿਆ ਆਊਂਦੀ ਹੈ ਤਾਂ ਉਹ 1098 ਚਾਈਲਡ ਹੈਲਪਲਾਈਨ ਨੰਬਰ ਤੇ ਇਸ ਦੀ ਸੂਚਨਾ ਦੇ ਸਕਦਾ ਹੈ।ਬਾਲ ਮਜ਼ਦੂਰੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਂਦਾਰ, ਫੈਕਟਰੀ ਮਾਲਕ ਜਾਂ ਹੋਟਲ ਢਾਬੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੰਮ ਕਰਵਾਉਂਦਾ ਹੈ ਤਾਂ ਇਹ ਬਾਲ ਮਜ਼ਦੂਰੀ ਐਕਟ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਵਿਆਹ ਲਈ ਲੜਕੀਆਂ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ, ਇਸ ਤੋਂ ਘੱਟ ਉਮਰ ਵਿਚ ਕੀਤਾ ਵਿਆਹ ਬਾਲ ਵਿਆਹ ਵਿਚ ਗਿਣਿਆ ਜਾਂਦਾ ਹੈ।  ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਇਹ ਤੀਆਂ ਦਾ ਮੇਲਾ 13 ਅਗਸਤ ਤੱਕ ਚੱਲੇਗਾ ਜਿਸ ਦਾ ਮੁੱਖ ਮੰਤਵ ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣਾ ਹੈ।ਉਨ੍ਹਾਂ ਸਟਰੀਟ ਚਿਲਡਰਨ (ਭੀਖ ਮੰਗਣ, ਕੂੜਾ ਚੁੱਕਣ ਵਾਲੇ ਬੱਚੇ) ਅਤੇ ਖਤਰੇ ਦੇ ਪੱਧਰ ਹੇਠ ਆਉਂਦੇ ਪਰਿਵਾਰਾਂ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਬੱਚਿਆਂ ਦੇ ਅਧਿਕਾਰ ਅਤੇ ਅਨਾਥ ਤੇ ਦੁਰਕਾਰੇ ਬੱਚਿਆਂ ਲਈ ਸਰਦੂਲਗੜ੍ਹ ਵਿਖੇ ਲਗਾਏ ਪੰਘੂੜੇ ਬਾਰੇ ਜਾਣਕਾਰੀ ਦਿੱਤੀ।   ਇਸ ਮੌਕੇ ਡਾ. ਅਜੈ ਤਾਇਲ, ਲਤੀਸ਼ਾ ਅੱਤਰੀ, ਰਾਜਿੰਦਰ ਕੁਮਾਰ, ਸਾਬਕਾ ਪ੍ਰਧਾਂ ਨਗਰ ਕੌਂਸਲ ਬੁਢਲਾਡਾ ਬਲਬੀਰ ਕੌਰ, ਸਰਬਜੀਤ ਕੌਰ, ਭੂਸ਼ਣ ਲਾਲ, ਹਰਦੀਪ ਕੁਮਾਰ, ਬੇਅੰਤ ਕੌਰ, ਪਰਮਜੀਤ ਕੌਰ ਪਵਨ ਕੱਕੜ, ਰਵਿੰਦਰ ਸਿੰਘ, ਹਰਮੇਲ ਸਿੰਘ, ਕਮਲਦੀਪ ਸਿੰਘ ਤੋਂ ਇਲਾਵਾ ਚਾਈਲਡ ਹੈਲਪਲਾਈਨ ਦੇ ਮੈਂਬਰ ਮੌਜੂਦ ਸਨ। 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply