Thursday, November 21, 2024

ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਮੰਗੀਆਂ 40 ਅਸਾਮੀਆਂ ਲਈ ਅਰਜੀਆਂ

16 ਪ੍ਰੋਫੈਸਰ, 16 ਐਸੋਸੀਏਟ ਪ੍ਰੋਫੈਸਰ ਅਤੇ 8 ਅਸਿਸਟੈਂਟ ਪ੍ਰੋਫੈਸਰ ਸ਼ਾਮਲ
ਚੰਡੀਗੜ, 19 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਿੱਧੇ ਕੋਟੇ ਦੀਆ 40 ਅਸਾਮੀਆਂ ਲਈ Punjab Govtਅਰਜੀਆ ਮੰਗੀਆਂ ਗਈਆਂ ਹਨ।ਇਹ ਭਰਤੀ ਪੰਜਾਬ ਡਾਕਟਰੀ ਸਿੱਖਿਆ (ਗਰੁੱਪ-ਏ) ਸਰਵਿਸ ਰੂਲ 2019 ਅਧੀਨ ਕੀਤੀ ਜਾਵੇਗੀ।
           ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਯਕੀਨੀ ਬਨਾਉਣ ਲਈ ਇਹ ਭਰਤੀ ਕੀਤੀ ਜਾ ਰਹੀ ਹੈ । ਬੁਲਾਰੇ ਨੇ ਦੱਸਿਆ ਕਿ ਇਸ ਭਰਤੀ ਸਬੰਧੀ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਨਾਂ ਅਸਾਮੀਆਂ ਲਈ ਬਿਨੇ ਕਰਨ ਦੇ ਇੱਛੁਕ ਬੇਨਤੀ ਪੱਤਰ ਵਿਭਾਗ ਦੀ ਵੈਬਸਾਇਟ <http://www.punjabmedicaleducation.org>„ ਤੋਂ ਡਾਊਨਲੋਡ ਕਰ ਕੇ ਭਰਨ ਉਪਰੰਤ ਬੈਂਕ ਡਰਾਫਟ ਸਮੇਤ ਡਾਇਰੈਕਟੋਰੇਟ ਡਾਕਟਰੀ ਸਿੱਖਿਆ ਅਤੇ ਖੋਜ ਪੰਜਾਬ ਨੂੰ ਭੇਜਣਗੇ।
         ਬੁਲਾਰੇ ਨੇ ਦੱਸਿਆ ਕਿ ਜਿਨਾ ਡਾਕਟਰੀ ਸਿੱਖਿਆ ਅਤੇ ਖੋਜ  ਦੇ ਵਿਭਾਗਾਂ ਵਿੱਚ ਅਸਾਮੀ ਭਰੀਆਂ ਜਾਣੀਆਂ ਹਨ ਉਨਾਂ ਵਿੱਚ ਨਿਊਕਲੀਅਰ ਮੈਡੀਸਨ ਵਿਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ ਅਰਜੀਆ ਮੰਗੀਆਂ ਗਈਆਂ ਹਨ। ਇਸੇ ਤਰਾਂ ਫਿਜੀਕਲ ਮੈਡੀਸਨ ਐਂਡ ਰੀਹਬਲਟੇਸ਼ਨ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਹੋਸਪਟਿਲ ਐਡਮਨਿਸਟ੍ਰੇਸ਼ਨ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਨਿਉਨੇਟਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਕਾਰਡੀਊਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਐਂਡੋਕ੍ਰੋਨੋਲਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਮੈਡੀਕਲ ਗੈਸਟ੍ਰੋਏਟ੍ਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਮੈਡੀਕਲ ਉਨਕੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਨੈਫਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਨਿਊਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਕਾਰਡੀਉ ਵਸਕੂਲਰ ਐਂਡ ਥਰੋਕਿਕ ਸਰਜਰੀ ਵਿਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ, ਯੂਰੂਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫੈਸਰ ਦੀ ਇਕ, ਨਿਊਰੋ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫੈਸਰ ਦੀ ਇਕ, ਪੈਡੇਆਟ੍ਰਿਕ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ, ਪਲਾਸਟਿਕ ਐਂਡ ਰੀਕੰਸਟਰਕਟਿਵ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਸਰਜੀਕਲ ਉਨਕੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਸਾਮੀ ਲਈ ਅਰਜੀਆ ਮੰਗੀਆਂ ਗਈਆ ਹਨ।
ਅਰਜੀਆਂ 2 ਸਤੰਬਰ 2019 ਨੂੰ ਸ਼ਾਮ ਪੰਜ ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ।   

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply