Friday, September 20, 2024

ਸੁਸ਼ਮਾ ਸਵਰਾਜ ਤੋਂ ਬਾਅਦ ਅਰੁਣ ਜੇਤਲੀ ਦਾ ਚਲਾਣਾ ਭਾਜਪਾ ਲਈ ਵੱਡਾ ਘਾਟਾ

ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ ਬਿਊਰੋ) – ਅੱਜ ਚਲਾਣਾ ਕਰ ਗਏ ਸਾਬਕਾ ਕੇਂਦਰ ਵਿੱਤ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸ੍ਰੀ Arun Jatelyਅਰੁਣ ਜੇਤਲੀ (66) ਨੂੰ ਸਿਹਤ ਵਿਗੜ ਜਾਣ ਕਰ ਕੇ 9 ਅਗਸਤ ਨੂੰ ਨਵੀਂ ਦਿੱਲੀ ਸਥਿਤ ਏਮਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।ਇਥੇ ਚੱਲ ਰਹੇ ਇਲਾਜ ਦੌਰਾਨ ਉਨਾਂ ਦੀ ਸਿਹਤ ਵਿੱਚ ਸੁਧਾਰ ਹੋਣ ਦੀਆਂ ਖਬਰਾਂ ਆ ਰਹੀਆ ਸਨ।ਪਰ ਅੱਜ ਹਾਲਤ ਜਿਆਦਾ ਖਰਾਬ ਹੋ ਜਾਣ ਕਰ ਕੇ ਉਨਾਂ ਦੀ ਮੌਤ ਹੋ ਗਈ।ਏਮਜ਼ ਤੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਉਨਾਂ ਨੇ ਅੱਜ 12.07 ਵਜੇ ਹਸਪਤਾਲ ਵਿੱਚ ਆਖਰੀ ਸਾਹ ਲਿਆ।
    ਸ੍ਰੀ ਅਰੁਣ ਜੇਤਲੀ ਰਾਜ ਸਭਾ ਮੈਂਬਰ ਸਨ ਅਤੇ ਅੰਮ੍ਰਿਤਸਰ ਤੋਂ 2014 `ਚ ਲੋਕ ਸਭਾ ਦੀ ਚੋਣ ਲੜਣ ਸਮੇਂ ਉਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਰਾ ਦਿੱਤਾ ਸੀ।ਸਿਹਤ ਠੀਕ ਨਾ ਹੋਣ ਦੇ ਚੱਲਦਿਆਂ ਅਰੁਣ ਜੇਤਲੀ ਨੇ ਮੋਦੀ ਸਰਕਾਰ ਦੀ ਦੂਜੀ ਪਾਰੀ ਵਿੱਚ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
    ਇਸ ਤੋਂ ਪਹਿਲਾਂ ਇਸੇ ਮਹੀਨੇ ਉਘੀ ਭਾਜਪਾ ਨੇਤਾ ਤੇ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦਾ ਵੀ ਦਿਹਾਂਤ ਹੋ ਗਿਆ ਸੀ।ਇਸ ਤਰਾਂ ਭਾਜਪਾ ਨੂੰ ਦੋ ਅਹਿਮ ਆਗੂਆਂ ਦੇ ਤੁਰ ਜਾਣ ਨਾਲ ਵੱਡਾ ਘਾਟਾ ਪਿਆ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply