Thursday, September 19, 2024

ਰਾਮ ਜੇਠਮਲਾਨੀ ਨੇ ਮੁਸ਼ਕਲ ਸਮੇਂ ਸਿੱਖਾਂ ਦੀ ਕੀਤੀ ਸੀ ਮਦਦ – ਜੀ.ਕੇ

ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਸੀਨੀਅਰ ਵਕੀਲ ਰਾਮ ਜੇਠਮਲਾਨੀ ਵਲੋਂ ਸਿੱਖਾਂ ਲਈ ਕੀਤੇ ਗਏ ਕੰਮਾਂ ਨੂੰ ਸਿੱਖ ਕਦੇ ਵੀ Manjit Singh GKਨਜ਼ਰਅੰਦਾਜ਼ ਨਹੀਂ ਕਰ ਸਕਦੇ।ਜੇਠਮਲਾਨੀ ਨੇ 1984 ਵਿੱਚ ਉਸ ਸਮੇਂ ਸਿੱਖਾਂ ਦੀ ਬਾਂਹ ਫੜੀ ਸੀ, ਜਦੋਂ ਸਿੱਖਾਂ ਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ ਸੀ।ਖ਼ਾਸਕਰ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਜਾਂ ਅੱਤਵਾਦੀ ਕਹਿ ਕੇ ਪ੍ਰਚਾਰਨ ਦੀ ਜਦੋਂ ਹੋੜ ਲੱਗੀ ਹੋਈ ਸੀ।ਤਦ ਇੰਦਰਾ ਗਾਂਧੀ ਦੇ ਕਤਲ ਦੇ ਆਰੋਪੀ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਅਦਾਲਤ ਵਿੱਚ ਜੇਠਮਲਾਨੀ ਨੇ ਪੈਰਵਾਈ ਕਰ ਕੇ ਸਿੱਖਾਂ ਨੂੰ ਨਵਾਂ ਆਤਮ ਬਲ ਪ੍ਰਦਾਨ ਕੀਤਾ ਸੀ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ  ਜੀ.ਕੇ ਨੇ ਅੱਜ ਜੇਠਮਲਾਨੀ ਦੀ ਮੌਤ ਦੇ ਬਾਅਦ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਜੇਠਮਲਾਨੀ ਪੱਛਮੀ ਪੰਜਾਬ ਨਾਲ ਸੰਬੰਧ ਰੱਖਦੇ ਸਨ।ਇਸ ਲਈ ਉਨ੍ਹਾਂ ਦੇ ਮਨ ਵਿੱਚ ਸਿੱਖਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਸੀ।1984 ਦੇ ਬਾਅਦ ਜੇਲਾਂ ਵਿੱਚ ਬੰਦ ਸਿੱਖਾਂ ਦੇ ਕੇਸ ਲੜ ਕੇ ਜੇਠਮਲਾਨੀ ਨੇ ਸਾਬਿਤ ਕੀਤਾ ਸੀ ਕਿ ਉਨ੍ਹਾਂ ਦੇ ਲਈ ਵਕਾਲਤ ਦਾ ਪੇਸ਼ਾ, ਨਕਾਰੇ ਜਾਣ ਦੀ ਹਾਲਾਤ ਵਿੱਚ ਖੜੇ ਉਦਾਸੀਨ ਇਨਸਾਨ ਨੂੰ ਨਿਆਂ ਦਿਵਾਉਣ ਦਾ ਪ੍ਰਤੀਕ ਸੀ।

               13 ਸਾਲ ਦੀ ਉਮਰ ਵਿੱਚ ਮੈਟ੍ਰਿਕ ਪਾਸ ਕਰਨ ਵਾਲੇ ਜੇਠਮਲਾਨੀ ਨੇ 17 ਸਾਲ ਦੀ ਉਮਰ ਵਿੱਚ ਵਕਾਲਤ ਦੀ ਡਿਗਰੀ ਲੈ ਲਈ ਸੀ।  ਕਰਾਚੀ ਦੇ ਐਸ.ਸੀ ਸਾਹਨੀ ਲਾਅ ਕਾਲਜ ਤੋਂ ਕਾਨੂੰਨ ਵਿੱਚ ਮਾਸਟਰ ਡਿਗਰੀ ਲੈਣ ਦੇ ਬਾਅਦ ਜੇਠਮਲਾਨੀ 1947 ਵਿੱਚ ਦੇਸ਼ ਵੰਡ ਦੇ ਬਾਅਦ ਭਾਰਤ ਆ ਗਏ ਸਨ।ਨਾਲ ਹੀ ਜੇਠਮਲਾਨੀ ਨੇ ਭਾਈ ਦੇਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਦੀ  ਵੀ ਪੈਰਵੀ ਕੀਤੀ ਸੀ।ਜੀ.ਕੇ ਨੇ ਜਾਣਕਾਰੀ ਦਿੱਤੀ ਕਿ ਕਮੇਟੀ ਪ੍ਰਧਾਨ ਰਹਿੰਦੇ ਉਨ੍ਹਾਂ ਦੇ ਵਲੋਂ ਸਿੱਖਾਂ ਦੇ ਖ਼ਿਲਾਫ਼ ਬਣਾਏ ਜਾਂਦੇ ਚੁਟਕਲਿਆਂ `ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਵਿੱਚ ਕਮੇਟੀ ਵਲੋਂ ਪਾਈ ਗਈ ਪਟੀਸ਼ਨ ਤੋਂ ਪਹਿਲਾਂ ਵੀ ਜੇਠਮਲਾਨੀ ਤੋਂ ਕਾਨੂੰਨੀ ਨੁਕਤਿਆਂ `ਤੇ ਸਲਾਹ ਲਈ ਗਈ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply