Friday, September 20, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਮਨਾਇਆ ‘ਅਧਿਆਪਕ ਦਿਵਸ’

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ PUNJ1509201902ਗੁਪਤਾ ਦੀ ਪ੍ਰਧਾਨਗੀ ਹੇਠ ‘ਅਧਿਆਪਕ ਦਿਵਸ’ ਸਮਾਗਮ ਦਾ ਆਯੋਜਨ ਕੀਤਾ ਗਿਆ।ਡਾ. ਰਾਮੇਸ਼ ਕੁਮਾਰ ਆਰੀਆ (ਵਾਈਸ ਪੈ੍ਰਜ਼ੀਡੈਂਟ ਡੀ.ਏ.ਵੀ, ਸੀ.ਐਮ.ਸੀ ਨਵੀਂ ਦਿੱਲੀ) ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਜੇ.ਪੀ ਸ਼ੂਰ (ਨਿਰਦੇਸ਼ਕ ਪੀ.ਐਸ-1 ਅਤੇ ਏਡਡ ਸਕੂਲਜ਼ ਡੀ.ਏ.ਵੀ ਸੀ.ਐਮ.ਸੀ ਅਤੇ ਪ੍ਰੈਜ਼ੀਡੈਂਟ ਏ.ਪੀ.ਪੀ ਉਪ-ਸਭਾ ਪੰਜਾਬ) ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਇੰਦਰਪਾਲ ਆਰੀਆ ਵੀ ਮੌਜੂਦ ਰਹੇ।ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਦਾ ਪ੍ਰਤੀਕ ‘ਪਵਿੱਤਰ ਜੋਤ’ ਜਗਾ ਕੇ ਕੀਤੀ ਗਈ।ਮਹਾਨ ਸਿੱਖਿਅਕ ਅਤੇ ਸਾਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਡਾ. ਅੰਜਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ । ਪ੍ਰਿੰ: ਡਾ. ਅੰਜਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਦੇ ਸੁਆਗਤ ਵਿੱਚ ਸੰਬੋਧਨ ਕਰਦਿਆਂ ‘ਅਧਿਆਪਕ ਦਿਵਸ’ ਦੀ ਵਧਾਈ ਦਿੱਤੀ।ਉਨ੍ਹਾਂ ਆਖਿਆ ਕਿ ਅੱਜ ਉਹ ਅਧਿਆਪਕ ਬੜੇ ਹੀ ਖੁਸ਼ਕਿਸਮਤ ਹੋਣਗੇ ਜਿਹੜੇ ਡਾ. ਰਾਮੇਸ਼ ਆਰੀਆ ਹੱਥੋਂ ਸਨਮਾਨ ਹਾਸਲ ਕਰਨਗੇ। ਉਹਨਾਂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਆਦਰਸ਼ ਅਧਿਆਪਕ ਉਹ ਹੀ ਜੋ ਵਿਦਿਆਰਥੀਆਂ ਨੂੰ ਸਿਖਾਉਣ ਦੇ ਨਾਲ-ਨਾਲ ਆਪ ਵੀ ਨਿਰੰਤਰ ਕੁੱਝ ਨਾ ਕੁੱਝ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ।ਉਹਨਾਂ ਇਹ ਵੀ ਆਖਿਆ ਕਿ ਕਿਸੇ ਵੀ ਦੇਸ਼, ਸਮਾਜ ਅਤੇ ਸਕੂਲ ਦੀ ਉਨਤੀ ਦਾ ਸਿਹਰਾ ਅਧਿਆਪਕਾਂ ਨੂੰ ਹੀ ਜਾਂਦਾ ਹੈ ।       
          PUNJ1509201901  ਸਕੂਲ ਦੇ ਵਿਦਿਆਰਥੀਆਂ ਵੱਲੋ ਡੀ.ਏ.ਵੀ ਗਾਣ ਪੇਸ਼ ਕੀਤਾ ਗਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਨੂੰ ‘ਆਡੀਓ-ਵੀਡੀਓ’ ਰਾਹੀਂ ਬਹੁਤ ਹੀ ਸੁਚੱਜੇ ਢੰਗ ਨਾਲ ਦਰਸਾਇਆ ਗਿਆ।ਅਧਿਆਪਕਾਂ ਦੁਆਰਾ ਭਜਨ ਗਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਦੁਆਰਾ ਅਧਿਆਪਕ ਦੀ ਮਹੱਤਤਾ ਪ੍ਰਗਟਾਉਂਦਿਆਂ ਹੋਇਆਂ ਮਨ-ਮੋਹ ਲੈਣ ਵਾਲੀ ਕਵਾਲੀ ਪੇਸ਼ ਕੀਤੀ ਗਈ।ਵਿਦਿਆਰਥੀਆਂ ਨੇ ਮਹਾਨ ਅਧਿਆਪਕਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਮਹਾਤਮਾ ਹੰਸ ਰਾਜ, ਡਾ. ਏ.ਪੀ.ਜੇ ਅਬਦੁਲ ਕਲਾਮ, ਡਾ. ਰਾਮੇਸ਼ ਆਰੀਆ ਅਤੇ ਡਾ. ਜੇ.ਪੀ ਸ਼਼ੂਰ ਦੇ ਜੀਵਨ `ਤੇ ਅਧਾਰਿਤ ਲਘੂ ਨਾਟਕ ਪੇਸ਼ ਕੀਤਾ।ਇਸ ਤੋਂ ਇਲਾਵਾ ਰੂਹ ਨੂੰ ਕੀਲ ਦੇਣ ਵਾਲੇ ਲੋਕ-ਗੀਤਾਂ ਰਾਹੀਂ ਵਿਦਿਆਰਥੀਆਂ ਨੇ ਸਭ ਦਾ ਭਰਪੂਰ ਮਨੋਰੰਜਨ ਕੀਤਾ ।
           ਡਾ. ਜੇ.ਪੀ ਸ਼਼ੂਰ ਨੇ ਸਾਰਿਆਂ ਨੂੰ ‘ਅਧਿਆਪਕ ਦਿਵਸ’ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸੋ੍ਰਤ ਹੈ।ਇਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਨੌਜੁਆਨਾਂ ਦੇ ਮਨ ਵਿੱਚ ਅਧਿਆਪਕ ਬਣਨ ਦੀ ਰੁਚੀ ਪੈਦਾ ਹੰੁਦੀ ਹੈ।ਉਨ੍ਹਾਂ ਨੇ ਡੀ.ਏ.ਵੀ ਸਕੂਲ ਦੀਆਂ ਉਪਲਬਧੀਆਂ ਦਾ ਵੇਰਵਾ ਦਿੰਦਿਆ ਹੋਇਆ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੂੰ ਵਧਾਈ ਦਿੱਤੀ ਕਿ ਉਹ ਬਹੁਤ ਖੁਸ਼ਕਿਸਮਤ ਹਨ ਜੋ ਉਨ੍ਹਾਂ ਕੋਲ ਏਨੇ ਮਿਹਨਤੀ ਤੇ ਪ੍ਰਤਿਭਾਵਾਨ ਅਧਿਆਪਕ ਕੰਮ ਕਰ ਰਹੇ  ਹਨ।
           ਮੁੱਖ-ਮਹਿਮਾਨ ਡਾ. ਰਾਮੇਸ਼ ਆਰੀਆ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਆਪਣੇ ਗੁਰੂ ‘ਡਾ. ਵੀ.ਪੀ ਲਖਨਪਾਲ’ ਦੇ ਚਰਨ ਛੂਹ ਕੇ ਸਿਰ ਝੁਕਾਇਆ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਤੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਇਆ ਇਹ ਮਾਣ ਮਹਿਸੂਸ ਕੀਤਾ ਕਿ ਅੱਜ ਡੀ.ਏ.ਵੀ ਸੰਸਥਾਵਾਂ ਅਧੀਨ ਲਗਭਗ 1000 ਸਕੂਲ, 300 ਦੇ ਕਰੀਬ ਕਾਲਜ, ਯੂਨੀਵਰਸਟੀ ਹੈ ਜਿਨ੍ਹਾਂ ਵਿੱਚ ਲਗਭਗ 34 ਲੱਖ ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ ਤੇ ਤਕਰੀਬਨ ਤਿੰਨ ਲੱਖ ਅਧਿਆਪਕ ਪੜ੍ਹਾ ਰਹੇ ਹਨ।ਡਾ. ਨੀਲਮ ਕਾਮਰਾ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਸਿੱਖਿਆ ਕੋਈ ਵਪਾਰ ਨਹੀਂ ਸਗੋਂ ਇੱਕ ਪਵਿੱਤਰ ਜਿੰਮੇਦਾਰੀ ਹੈ।ਚੇਅਰਮੈਨ ਡਾ. ਵੀ.ਪੀ ਲਖਨਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
      ਸਕੂਲ ਵਿੱਚ ਪਿਛਲੇ ਦਸ ਸਾਲਾਂ ਤੋਂ ਕੰਮ ਕਰਨ ਵਾਲੇ ਤਜ਼ਰਬਾਕਾਰ, ਪ੍ਰਤਿਭਾਵਾਨ ਅਧਿਆਪਕਾਂ ਅਤੇ ਗੈਰ-ਸਿੱਖਿਅਕ ਵਰਗ, ਕੋ-ਆਰਕੀਨੇਟਰਾਂ ਅਤੇ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਵਧੀਆ ਨਤੀਜਾ ਦੇਣ ਵਾਲੇ ਅਧਿਆਪਕਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸਕੂਲ ਦੇ ਸੁਵਰਗੀ ਅਧਿਆਪਕ (ਸ੍ਰੀਮਤੀ ਵਨੀਤਾ ਨਾਰੰਗ, ਸ੍ਰੀਮਤੀ ਰੀਮਾ ਕੁਮਾਰੀ ਅਤੇ  ਸ੍ਰੀ ਕਪਿਲ ਕਪੂਰ) ਦੇ ਨਾਂ ’ਤੇ ਵੱਖ-ਵੱਖ ਖੇਤਰਾਂ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ 3100 ਰੁਪਏ ਦੀ ਰਾਸ਼ੀ ਵਜ਼ੀਫ਼ੇ ਵਜੋਂ ਦਿੱਤੀ ਗਈ। ਪ੍ਰਿੰ: ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਹਰੇਕ ਸਾਲ ‘ਅਧਿਆਪਕ ਦਿਵਸ’ ਦੇ ਮੌਕੇ ’ਤੇ ਇਹ ਵਜ਼ੀਫ਼ਾ ਦਿੱਤਾ ਜਾਵੇਗਾ।ਸਕੂਲ ਵੱਲੋਂ ਸਮਾਜ ਕਲਿਆਣ ਲਈ ਚਲਾਈ ਜਾਣ ਵਾਲੀ ਸੰਸਥਾ ਨਵ-ਪੇ੍ਰਰਨਾ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ।
          ਇਸ ਮੌਕੇ ’ਤੇ ਐਲ.ਐਮ.ਸੀ ਮੈਂਬਰ ਸਿ਼ਵ ਕੁਮਾਰ ਗੁਪਤਾ, ਸਰਦਾਰ ਸਤਨਾਮ ਸਿੰਘ, ਡਾ. ਨੀਕਿਤਾ ਕਾਹਲੋਂ, ਆਰੀਆ ਸਮਾਜ ਦੇ ਮੈਂਬਰ ਰਾਕੇਸ਼ ਮਹਿਰਾ, ਮੁਕੇਸ਼ ਆਨੰਦ, ਡਾ. ਰਾਜੀਵ ਗੁਪਤਾ, ਪ੍ਰਵੀਨ ਕੁਮਾਰ), ਪਿ੍ਰੰ: ਅਨੀਤਾ ਮੈਨਨ, ਪ੍ਰਿੰ: ਅਜੈ ਬੇਰੀ, ਪ੍ਰਿੰ: ਪਰਮਜੀਤ ਕੁਮਾਰ, ਪ੍ਰਿੰ: ਸੁਨੀਤਾ, ਪਿ੍ਰੰ: ਇੰਦੂ, ਪ੍ਰਿੰ: ਨਿਸ਼ੀ, ਪ੍ਰਿੰ: ਲਖਵਿੰਦਰ, ਪ੍ਰਿੰ. ਮਨੋਜ ਕੁਮਾਰ) ਸ਼ਾਮਲ ਹੋਏ।ਪ੍ਰਿੰ: ਡਾ. ਅੰਜਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply