Thursday, November 21, 2024

ਖ਼ਾਲਸਾ ਕਾਲਜ ਫਾਰਮੇਸੀ ਵਿਖੇ ‘ਡਰੱਗ ਡਿਸਕਵਰੀ ਡਿਜ਼ਾਇਨ ਐਂਡ ਡਿਵੈਲਪਮੈਂਟ’ ਬਾਰੇ 3 ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਜ਼ੋਨਲ ਚੈਂਪੀਅਨਸ਼ਿਪ ਅਤੇ ਸ਼ਾਸਤਰ, PUNJ0910201907ਆਈ.ਆਈ.ਟੀ ਮਦਰਾਸ ਈਵੈਂਟ ਦੇ ਸਹਿਯੋਗ ਨਾਲ ‘ਡਰੱਗ ਡਿਸਕਵਰੀ ਡਿਜ਼ਾਇਨ ਐਂਡ ਡਿਵੈਲਪਮੈਂਟ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ-ਪਿ੍ਰੰਸੀਪਲ ਡਾ. ਆਰ.ਕੇ ਧਵਨ ਦੀ ਅਗਵਾਈ ਹੇਠ ਕਰਵਾਈ ਗਈ ਵਰਕਸ਼ਾਪ ’ਚ ਮੁੰਬਈ ਦੇ ਕੰਪਿਊਟੇਸ਼ਨਲ ਜੀਵ ਵਿਗਿਆਨੀ ਅਤੇ ਕੈਮੀਇਨਫ਼ਾਰਮੈਟਿਕਸ ਦੇ ਵਿਸ਼ਵ ਪ੍ਰਸਿੱਧ ਮਾਹਿਰ ਜੀਤੇਸ਼ ਜੋਸ਼ੀ ਨੇ ਵਿਸ਼ੇਸ਼ ਤੌਰ ’ਤੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।
    ਜੋਸ਼ੀ ਨੇ ਐਡਵਾਂਸਡ ਕੈਮੀਇਨਫਾਰਮੈਟਿਕਸ ਸਾਫ਼ਟਵੇਅਰਾਂ ਦੇ ਅਧਾਰ ’ਤੇ ਪਦਾਰਥਾਂ ਦੀ ਖੋਜ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕੰਪਿਊਟਰ ਨਾਲ ਜੁੜੇ ਡਰੱਗ ਡਿਜ਼ਾਈਨ ਅਤੇ ਅਣੂ ਡੌਕਿੰਗ (ਮੌਲੇਕੂਲਰ ਡੌਕਿੰਗ) ਨਾਲ ਜੁੜੀਆਂ ਆਧੁਨਿਕ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।ਡਾ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦੇ ਤੀਸਰੇ  ਦਿਨ ਵਿਦਿਆਰਥੀਆਂ ਦੀ ਇਕ ਆਨਲਾਈਨ ਪ੍ਰੀਖਿਆ ਲਈ ਗਈ, ਜਿਸ ’ਚ 5 ਜੇਤੂ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜੋ ਆਈ.ਆਈ.ਟੀ ਮਦਰਾਸ ਵਿਖੇ ਹੋਣ ਵਾਲੇ ‘ਸ਼ਾਸਤਰ ਜ਼ੋਨਲ ਚੈਂਪੀਅਨਸ਼ਿਪ’ ਦੇ ਫਾਈਨਲ ਗੇੜ ’ਚ ਕਾਲਜ ਦੀ ਨੁਮਾਇੰਦਗੀ ਕਰਨਗੇ।
    ਉਨ੍ਹਾਂ ਕਿਹਾ ਕਿ ਵਰਕਸ਼ਾਪ ਦੇ ਤੀਸਰੇ ਦਿਨ ਦੇ ਸਮਾਪਤੀ ਸਮਾਗਮ ਮੌਕੇ ਜੇਤੂਆਂ ਨੂੰ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ।ਡਾ. ਧਵਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਫ਼ਾਰਮਾਸਿਊਟੀਕਲ ਰਿਸਰਚ ’ਚ ਕੰਪਿਊਟਰ ਨਾਲ ਸਬੰਧਿਤ ਡਰੱਗ ਡਿਜ਼ਾਈਨ ਦੀ ਜਰੂਰਤ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ।ਡਾ. ਧਵਨ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਖ਼ਾਸ ਕਰਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਦਿਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕੀਤੇ ਜਾਂਦੇ ਮਾਰਗ ਦਰਸ਼ਕ ਸਦਕਾ ਕਾਲਜ ਵਲੋਂ ਵਿਦਿਆਰਥੀਆਂ ਦੀ ਬੇਹਤਰੀ ਲਈ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਮਿੱਥੇ ਜਾਂਦੇ ਰਹਿਣਗੇ।
ਇਸ ਮੌਕੇ ਡਾ. ਨੀਤਿਸ਼ ਭਾਟੀਆ, ਪ੍ਰੋ: ਪ੍ਰਭਜੋਤ ਸਿੰਘ ਗਿੱਲ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।    

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply