Thursday, November 21, 2024

ਸਿੱਖ ਦਰਿਆ ਦਿਲ ਅਤੇ ਬਹਾਦੁਰ ਕੌਮ – ਬ੍ਰਿਟਿਸ਼ ਬ੍ਰਿਗੇਡੀਅਰ ਸੇਲੀਆ ਜੇਨ ਹਰਵੀ

ਖ਼ਾਲਸਾ ਕਾਲਜ ਵਿਖੇ ਸਾਰਾਗੜ੍ਹੀ ਤੋਂ ਲਿਆਂਦੇ ਪੱਥਰ ਕੀਤਾ ਸਥਾਪਿਤ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਿੱਖ ਇਕ ਅਜਿਹੀ ਕੌਮ ਹੈ ਜੋ ਵਿਸ਼ਵ ਭਰ ’ਚ ਆਪਣੀ ਦਰਿਆ ਦਿਲੀ ਦੇ ਨਾਲ-ਨਾਲ PPNJ1212201920ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਸਦਕਾ ਸਤਿਕਾਰਯੋਗ ਹੈ।ਸਿੱਖਾਂ ਨੇ ਜਿਥੇ ਮਜ਼ਲੂਮਾਂ, ਲਾਚਾਰਾਂ ਅਤੇ ਹੋਰਨਾਂ ਧਰਮਾਂ ਦੀ ਰੱਖਿਆ ਖਾਤਿਰ ਹੱਸਦੇ-ਹੱਸਦੇ ਆਪਣਾ ਬਲੀਦਾਨ ਦਿੱਤਾ ਹੈ, ਉਥੇ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਨੇ ਉਥੋਂ ਦੇ ਮੁਲਕਾਂ ਦੀ ਉਨਤੀ ਅਤੇ ਖੁਸ਼ਹਾਲੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਵਿਸ਼ਵ ਭਰ ’ਚ ਪ੍ਰਸਿੱਧ ਬ੍ਰਿਟਿਸ਼ ਸਰਕਾਰ ਲਈ ਆਪਣੇ ਆਖ਼ਰੀ ਸਾਹਾਂ ਤੱਕ ਸਾਰਾਗੜ੍ਹੀ ਕਿਲੇ ਦੇ ਮੋਰਚਾ ’ਤੇ ਡਟੇ ਰਹਿ ਕੇ ਯੁੱਧ ’ਚ ਸ਼ਹੀਦ ਹੋਣ ਵਾਲੇ 21 ਸਿੱਖ ਯੋਧਿਆਂ ਨੂੰ ਯਾਦ ਕਰਦਿਆਂ ਅੱਜ ਇਥੇ ਕਾਲਜ ਕੈਂਪਸ ਸਥਿਤ ਸਿੱਖ ਇਤਿਹਾਸ ਖੋਜ਼ ਸੈਂਟਰ ਵਿਖੇ ਸਾਰਾਗੜ੍ਹੀ ਤੋਂ ਲਿਆਂਦੇ ਪੱਥਰ ਨੂੰ ਸਥਾਪਿਤ ਕਰਨ ਮੌਕੇ ਬ੍ਰਿਟਿਸ਼ ਫੌਜ ਦੇ ਬ੍ਰਿਗੇਡੀਅਰ ਸੇਲੀਆ ਜੇਨ ਹਰਵੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
    ਬ੍ਰਿਗੇਡੀਅਰ ਹਰਵੀ ਜੋ ਕਿ ਕਰਨਲ ਜਾਨ ਕੈਂਡਲ, ਕੈਪਟਨ ਕਾਈਜ਼ ਬਿਕਟਰਨ, ਕੈਪਟਨ ਜਗਜੀਤ ਸਿੰਘ ਸੋਹਲ, ਵਾਂਰਟ ਅਫ਼ਸਰ ਅਸ਼ੋਕ ਚੌਹਾਨ, ਲੈਫਟੀਨੈਂਟ ਕਰਨਲ ਨਿਕ ਵੁਡ ਆਦਿ ਆਪਣੀ ਟੀਮ ਸਮੇਤ ‘ਸਾਰਾਗੜ੍ਹੀ ਫ਼ਾਊਂਡੇਸ਼ਨ ਇੰਕ’ ਦੇ ਯਤਨਾਂ ਸਦਕਾ ਨਾਲ ਇਥੇ ਪੁੱਜੇ ਸਨ।ਸਿੱਖ ਇਤਿਹਾਸ ਖੋਜ ਕੇਂਦਰ ਵਿਖੇ ਪੱਥਰ ਸਥਾਪਿਤ ਕਰਨ ਉਪਰੰਤ ਬਿ੍ਰਟਿਸ਼ ਵਫ਼ਦ ਨੇ ਕਾਲਜ ਦਾ ਦੌਰਾ ਵੀ ਕੀਤਾ ਜਿੰਨ੍ਹਾਂ ਨੂੰ ਨਾਲ ਮੌਜ਼ੂਦ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਾਲਜ ਦੀ ਮਨਮੋਹਕ ਇਮਾਰਤ ਅਤੇ 127 ਸਾਲਾ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
     ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਰਾਗੜ੍ਹੀ ਯੁੱਧ ’ਤੇ ਸਬੰਧਿਤ ਸੈਮੀਨਾਰ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ’ਚ ਉਕਤ ਵਫ਼ਦ ਨੇ ਸ਼ਿਰਕਤ ਕਰਦਿਆਂ ਬ੍ਰਿਗੇਡੀਅਰ ਸੇਲੀਆ ਹਰਵੀ ਅਤੇ ਕਰਨਲ ਜਾਨ ਕੈਂਡਲ ਨੇ ਆਪਣੇਆਪਣੇ ਸੰਬੋਧਨ ਰਾਹੀਂ ਸਾਰਾਗੜ੍ਹੀ ਯੁੱਧ ’ਚ 21 ਸਿੱਖਾਂ ਦੀ ਦਲੇਰੀ ਦੀ ਲਾਮਿਸਾਲ ਸ਼ਹਾਦਤ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਘੱਟ ਗਿਣਤੀ ਸਿੱਖਾਂ ਕੌਮ ਨੇ ਕਈ ਇਤਿਹਾਸ ਜੰਗਾਂ ਲੜੀਆਂ ਹਨ, ਜੋ ਕਿ ਇਤਿਹਾਸ ਦੇ ਸੁਨਿਹਰੇ ਪੰਨਿਆਂ ’ਚ ਦਰਜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਇਤਿਹਾਸ ਨੂੰ ਘੋਖਿਆ ਜਾਵੇ ਤਾਂ ਗੁਰੂ ਸਾਹਿਬਾਨਾਂ, ਜਰਨੈਲਾਂ ਅਤੇ ਯੋਧਿਆਂ ਨੇ ਕਈ ਮਹਾਨ ਜੰਗਾਂ ਲੜੀਆਂ ਹਨ ਅਤੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਾਰਾਗਾੜ੍ਹੀ ਕਿਲ੍ਹੇ ਦੀ ਜੰਗ ਸਿੱਖਾਂ ਦੇ ਦਲੇਰਰਾਨਾ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਅਦੁੱਤਾ ਯੁੱਧ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਬਦਲਾਅ ਕਰਨ ਦੀ ਹਿੰਮਤ ਯੋਧੇ ’ਚ ਹੁੰਦੀ ਹੈ, ਜੋ ਕਿ ਸਿੱਖਾਂ ਅੰਦਰ ਕੂਟਕੂਟ ਕੇ ਭਰੀ ਹੋਈ ਹੈ।
ਬ੍ਰਿਗੇਡੀਅਰ ਕੇ.ਐਸ ਕਾਹਲੋਂ ਨੇ ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੱਖਾਂ ਦੇ ਮਾਣਮੱਤੇ ਇਤਿਹਾਸ ਅਤੇ ਦੇਸ਼ ਦੀ ਤਰੱਕੀ ‘ਤੇ ਉਨਤੀ ਦਾ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਪੜ੍ਹਾਈ ਦੌਰਾਨ ਹੋਰਨਾਂ ਭਾਸ਼ਾਵਾਂ ਤੇ ਗਿਆਨ ਤੋਂ ਇਲਾਵਾ ਆਪਣੇ ਗੌਰਵਮਈ ਸਿੱਖ ਇਤਿਹਾਸ ਬਾਰੇ ਚਾਨਣਾ ਅਤਿ ਲਾਜ਼ਮੀ ਹੈ। ਕਿਉਂਕਿ ਜੇਕਰ ਸਾਨੂੰ ਆਪਣਾ ਪਿਛੋਕੜ, ਵਿਰਸਾ ਹੀ ਨਹੀਂ ਪਤਾ ਹੋਵੇਗਾ ਤਾਂ ਆਉਣ ਵਾਲੇ ਸਮੇਂ ਸਿੱਖ ਕੌਮ ਦਾ ਵਜ਼ੂਦ ਪੁਸਤਕਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗਾ।
          ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਗਲੋਬਲ ਐਲੂਮਨੀ ਆਰਗੇਨਾਈਜੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਦਵਿੰਦਰ ਸਿੰਘ ਛੀਨਾ ਨੇ ਆਪਣੇ ਸੰਬੋਧਨ ’ਚ ਸਿੱਖਾਂ ਦੇ ਬਲੀਦਾਨ ਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਾਲਜ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਦੇਸ਼-ਵਿਦੇਸ਼ ’ਚ ਕਾਲਜ ਅਤੇ ਸਿੱਖਾਂ ਦੀਆਂ ਪ੍ਰਾਪਤੀਆਂ ਸਬੰਧੀ ਆਪਣਾ ਮਹੱਤਵਪੂਰਨ ਯੋਗਦਾਨ ਵਾਲੇ ਕਾਲਜ ਅਲੂਮਨੀ ਬਾਰੇ ਦੱਸਿਆ।ਇਸ ਮੌਕੇ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਆਪਣੇ ਸਾਰਾਗੜ੍ਹੀ ਯੁੱਧ ’ਤੇ ਲਿਖੀ ਪੁਸਤਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ’ਤੇ ਆਉਣ ਵਾਲੇ ਸਮੇਂ ਦੌਰਾਨ ਫਿਲਮਾਂ ਨਿਰਮਾਣ ਅਧੀਨ ਹਨ ਅਤੇ ਜਿਨ੍ਹਾਂ ’ਚ ਅਕਸ਼ੈ ਕੁਮਾਰ ਦੀ ਅਦਾਕਾਰੀ ਹੇਠ ਕੇਸਰੀ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ।ਸਕੂਲ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਗਿੱਲ ਨੇ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਫ਼ਖਰ ਦੀ ਗੱਲ ਹੈ ਕਿ ਬ੍ਰਿਟਿਸ਼ ਫ਼ੌਜ ਦਾ ਵਫ਼ਦ ਉਕਤ ਯੁੱਧ ਦਰਮਿਆਨ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ ਅੱਜ ਇਥੇ ਪੱੱਜਾ ਹੈ। ਇਸ ਮੌਕੇ ਉਨ੍ਹਾਂ ਨਾਲ ਫ਼ਾਊਂਡੇਸ਼ਨ ਦੇ ਮੈਂਬਰ ਕਮਲਜੀਤ ਕੌਰ ਗਿੱਲ, ਭੁਪਿੰਦਰ ਸਿੰਘ ਹੌਲੈਂਡ, ਡਾ. ਜੀ.ਐਸ ਵਾਲੀਆ, ਗੁਰਿੰਦਰ ਸਿੰਘ, ਹਰਪ੍ਰੀਤ ਸਿੰਘ ਭੱਟੀ, ਅਸ਼ੋਕ ਚੌਹਾਨ, ਅੰਡਰ ਸੈਕਟਰੀ ਡੀ.ਐਸ ਰਟੌਲ ਆਦਿ ਮੌਜ਼ੂਦ ਸਨ। ਗੁਰੂ ਨਗਰੀ ਪੁੱਜਾ ਇਹ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਉਪਰੰਤ ਜ਼ਲ੍ਹਿਆਂ ਵਾਲਾ ਬਾਗ ਵਾਰ ਮੈਮੋਰੀਅਲ ਵੀ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply