Friday, September 20, 2024

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 3-ਡੀ ਪ੍ਰੋਜੈਕਟ ਤਹਿਤ ਵਰਮੀ ਕੰਪੋਸਟ ਬਣਾਉਣ ਦੀ ਟਰੇਨਿੰਗ

ਡੀ.ਸੀ ਨੇ ਟਰੇਨਿੰਗ ‘ਚ ਆਈ.ਸੀ.ਆਈ.ਸੀ ਬੈਂਕ ਦੀ ਭਾੲਵਾਲੀ ਦੀ ਕੀਤੀ ਸ਼ਲਾਘਾ

ਭੀਖੀ/ਮਾਨਸਾ, 14 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੇ ਆਈ.ਸੀ.ਆਈ.ਸੀ ਬੈਂਕ ਦੇ ਸਹਿਯੋਗ ਨਾਲ 3-ਡੀ ਪ੍ਰੋਜੈਕਟ ਤਹਿਤ PPNJ1412201901ਵਰਮੀ ਕੰਪੋਸਟ ਖਾਦ ਬਣਾਉਣ ਲਈ ਕੂੜਾ ਕਰਕਟ ਇਕੱਠਾ ਕਰਨ ਵਾਲੇ 30 ਵਿਅਕਤੀਆਂ ਨੂੰ ਸਿਖਲਾਈ ਦਿੱਤੀ।ਅੱਜ ਦੇ ਸਿਖਲਾਈ ਸ਼ੈਸ਼ਨ ਦੀ ਸਮਾਪਤੀ ‘ਤੇ ਡਿਪਟੀ ਕਮਿਸ਼ਨਰ ਨੇ ਸਮੂਹ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਰਸੋਈ ਦੀ ਰਹਿੰਦ ਖੂੰਹਦ ਨੂੰ ਵਰਮੀ ਕੰਪੋਸਟ ਖਾਦ ਵਿਚ ਤਬਦੀਲ ਕਰਨ ਲਈ ਸਿਖਲਾਈ ਦਿੱਤੀ ਗਈ ਹੈ।ਸਵੱਸਥ ਭਾਰਤ ਪ੍ਰੇਰਕ ਆਦਿਤਯ ਮਦਾਨ ਨੇ ਕਿਹਾ ਕਿ ਇਹ ਲੋਕ ਵੱਖ-ਵੱਖ ਮੇਲਿਆਂ ਵਿਚ ਅਤੇ ਆਨਲਾਈਨ ਵਰਮੀ ਖਾਦ ਵੇਚਣਗੇ ਅਤੇ ਨਾਲ ਹੀ ਉਨ੍ਹਾਂ ਦੀ ਆਮਦਨ ਦੇ ਸਰੋਤ ਦੀ ਪੂਰਤੀ ਕਰਨਗੇ।ਸਿਖਲਾਈ ਦੇ ਸਰੋਤ ਵਿਅਕਤੀਆਂ ਵਿੱਚ ਜੈਵਿਕ ਕਿਸਾਨ ਅਮ੍ਰਿਤਪਾਲ ਸਿੰਘ ਅਤੇ ਇੰਦਰਜੀਤ ਕੌਰ ਸ਼ਾਮਲ ਸਨ।
             ਆਈ.ਸੀ.ਆਈ.ਸੀ.ਆਈ ਬੈਂਕ ਦੁਆਰਾ ਇਸ ਟਰੇਨਿੰਗ ਲਈ ਫੰਡ ਮੁਹੱਈਆ ਕਰਵਾਏ ਗਏ।ਇਸ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਸੀਨੀਅਰ ਪ੍ਰੋਜੈਕਟ ਮੈਨੇਜਰ ਸੁਰਿੰਦਰ ਕੁਮਾਰ ਪੁਰੋਹਿਤ, ਹਰਮਿੰਦਰ ਗੁਜਰਾਲ ਆਰ.ਐਚ (ਜੀ.ਬੀ.ਜੀ), ਬਰਾਂਚ ਮੈਨੇਜਰ ਦਵਿੰਦਰ ਕੁਮਾਰ, ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply