Friday, September 20, 2024

ਨਾਵਲ `ਬੇਨਾਮ ਰਿਸਤੇ` ਤੇ ਹੋਈ ਭਰਵੀਂ ਵਿਚਾਰ ਚਰਚਾ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਾਹਿਤਕਾਰ PPNJ2302202026ਭੁਪਿੰਦਰ ਸਿੰਘ ਜੰਮੂ ਦੇ ਨਵ-ਪ੍ਰਕਾਸ਼ਿਤ ਨਾਵਲ `ਬੇਨਾਮ ਰਿਸ਼ਤੇ` ਤੇ ਵਿਚਾਰ ਗੋਸ਼ਟੀ ਕਰਵਾਈ ਗਈ।ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਦ ਵਿਖੇ ਹੋਏ ਇਸ ਸਮਾਗਮ `ਚ ਸ਼ਾਇਰ ਦੇਵ ਦਰਦ ਨੇ ਪੁਸਤਕ ਬਾਰੇ ਜਾਣ-ਪਛਾਣ ਕਰਵਾਈ।ਵਿਚਾਰ ਚਰਚਾ ਦਾ ਅਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕੇ ਚਰਚਾ ਅਧੀਨ ਨਾਵਲ `ਬੇਨਾਮ ਰਿਸ਼ਤੇ` ਨਾਵਲੀ ਬਿਰਤਾਂਤਕਾਰੀ ਦੇ ਨਾਲ ਨਾਲ ਜੰਮੂ ਕਸ਼ਮੀਰ ਅੰਦਰਲੇ ਪਿਛਲੇ ਕਈ ਦਹਾਕਿਆਂ ਤੋਂ ਦੁਸ਼ਵਾਰੀਆਂ ਹੰਡਾਉਂਦੇ ਲੋਕਾਂ ਦੀ ਦੁਰਦਸ਼ਾ ਵੀ ਬਿਆਨ ਕਰਦਾ ਹੈ।
             ਡਾ. ਪਰਮਿੰਦਰ ਨੇ ਚਰਚਾ ਅਗੇ ਤੋਰਦਿਆਂ ਕਿਹਾ ਕਿ ਅਜਿਹੇ ਹਲਾਤ ਮਾਨਵੀ ਜੀਵਨ ਸ਼ੈਲੀ ਨੂੰ ਗੰਭੀਰ ਕਿਸਮ ਦੀਆਂ ਸਮਸਿਆਵਾਂ ਵਲ ਧਕਦੇ ਹਨ।ਦਿਲਜੀਤ ਸਿੰਘ ਬੇਦੀ ਅਤੇ ਮਲਵਿੰਦਰ ਨੇ ਨਾਵਲ ਵਿਚਲੇ ਕਈ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਨਾਵਲਕਾਰ ਨੇ ਔਰਤਾਂ ਦੀਆਂ ਦੁਸ਼ਵਾਰੀਆਂ ਨੂੰ ਰੂਪਮਾਨ ਕੀਤਾ ਹੈ।ਹਰਜੀਤ ਸੰਧੂ ਅਤੇ ਮਨਮੋਹਨ ਢਿਲੋਂ ਨੇ ਲੇਖਕ ਨੂੰ ਵਧਾਈ ਦੇਂਦਿਆਂ ਅਜਿਹੇ ਸਮਾਗਮਾਂ ਨੂੰ ਜਾਰੀ ਰਖਣ ਦੀ ਹਾਮੀ ਭਰੀ।ਸੁਮੀਤ ਸਿੰਘ ਅਤੇ ਪ੍ਰਿ. ਅੰਕਿਤਾ ਸਹਿਦੇਵ ਨੇ ਆਏ ਆਦੀਬਾਂ ਧੰਨਵਾਦ ਕੀਤਾ।
             ਇਸ ਸਮੇਂ ਜਗਤਾਰ ਗਿੱਲ, ਮਨਮੋਹਨ ਬਾਸਰਕੇ, ਸ਼ੁਕਰਗੁਜ਼ਾਰ ਸਿੰਘ, ਕੁਲਦੀਪ ਦਰਾਜਕੇ, ਸੁਰਿੰਦਰ ਚੋਹਕਾ, ਬੀ.ਡੀ ਭਗਤ, ਭਗਤ ਨਰਾਇਣ, ਸਤਿੰਦਰ ਓਠੀ, ਹਰਭਜਨ ਖੇਮਕਰਨੀ, ਰਮੇਸ਼ ਰਾਮਪੁਰਾ, ਹਰਦੀਪ ਰੰਧਾਵਾ, ਪ੍ਰਤੀਕ, ਪਰਮਜੀਤ ਬਾਵਾ, ਪੂਨਮ ਸ਼ਰਮਾ, ਮਿਨਾਕਸ਼ੀ, ਮੋਹਿਤ ਸਹਿਦੇਵ, ਤ੍ਰਿਪਤਾ ਆਦਿ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …