ਕਪੂਰਥਲਾ, 24 ਫਰਵਰੀ (ਪੰਜਾਬ ਪੋਸਟ ਬਿਊਰੋ) -ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਚਾਂ ਵੱਲੋਂ ਦੋ ਰੋਜ਼ਾ ਬਲਾਕ ਪੱਧਰੀ ਖੇਡ ਟੂਰਨਾਮੈਂਟ ਨਹਿਰੂ ਯਵਾ ਕੇਂਦਰ ਦੇ ਜਿਲਾ ਯੂਥ ਕੋਆਰਡੀਨੇਟਰ ਮੈਡਮ ਸਵਾਤੀ ਕੁਮਾਰ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਅਤੇ ਏ.ਸੀ.ਟੀ ਐਮ.ਕੇ ਮੰਨਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਸਕੂਲ ਦੀ ਗਰਾਂਉਂਡ ਵਿੱਚ ਕਰਵਾਇਆ ਗਿਆ।ਜਿਸ ਵਿੱਚ ਵਾਲੀਬਾਲ, ਦੌੜਾਂ, ਰੱਸਾ-ਕੱਸੀ, ਅਤੇ ਖੋ-ਖੋ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਪਹਿਲੇ ਦਿਨ ਦਾ ਸ਼ੁੱਭਆਰੰਭ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਸ਼ਾ ਰਾਣੀ, ਮੈਡਮ ਸਵਾਤੀ ਕੁਮਾਰ ਅਤੇ ਉਹਨਾ ਦੇ ਨਾਲ ਫੀਜੀਕਲ ਐਜੂਕੇਸ਼ਨ ਦੇ ਲੈਕਚਰਾਰ ਸ਼੍ਰੀਮਤੀ ਰਾਜਵਿੰਦਰ ਕੋਰ ਅਤੇ ਸ਼੍ਰੀਮਤੀ ਪਲਵਿੰਦਰ ਕੋਰ ਪੀ.ਟੀ.ਆਈ ਅਤੇ ਕਲੱਬ ਪ੍ਰਧਾਨ ਸੰਦੀਪ ਸਿੰਘ ਨੇ ਕੀਤਾ ਅਤੇ ਕਿਹਾ ਕੇ ਖਿਡਾਰੀ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ, ਕਿਉਂਕਿ ਖੇਡਾਂ ਸਾਡੇ ਵਿੱਚ ਧਰਮ ਨਿਪੱਖਤਾ, ਸਹਿਣਸ਼ੀਲਤਾ ਅਤੇ ਪ੍ਰੇਮ ਪਿਆਰ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ ਅਤੇ ਨਾਲ ਨਾਲ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।ਟੂਰਨਾਮੈਂਟ ਦੇ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਅਤੇ ਉਹਨਾ ਦੇ ਨਾਲ ਮੈਂਬਰ ਬਲਾਕ ਸੰਮਤੀ ਗੁਰਸੇਵਕ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਸਵੱਛ ਭਾਰਤ ਮਿਸ਼ਨ ਨਗਰ ਨਿਗਮ ਕਪੂਰਥਲਾ, ਕਲੱਬ ਪ੍ਰਧਾਨ ਸੰਦੀਪ ਸਿੰਘ ਅਤੇ ਸਮੂਹ ਨਗਰ ਨਿਵਾਸੀ ਪਹੁੰਚੇ।ਇਸ ਬਲਾਕ ਪੱਧਰੀ ਟੂਰਨਾਮੈਂਟ ਦੋਰਾਨ ਵਾਲੀਬਾਲ ਦੀਆਂ 16 ਟੀਮਾਂ, ਰੱਸਾਕੱਸ਼ੀ ਦੀਆਂ 4 ਟੀਮਾਂ, ਦੌਂੜਾ ਦੀਆਂ 3 ਟੀਮਾਂ ਅਤੇ ਖੋ-ਖੋ ਦੀਆਂ 2 ਟੀਮਾਂ ਨੇ ਭਾਗ ਲਿਆ, ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਕਲੱਬ ਵੱਲੋਂ ਨਕਦੀ ਇਨਾਮ ਦੇ ਨਾਲ ਨਾਲ ਸਰਟੀਫਿਕੇਟ ਅਤੇ ਯਾਦਗਿਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ,ਇਸੇ ਤਰਾਂ ਰੱਸਾਕਸੀ,ਦੋੜਾਂ, ਅਤੇ ਖੋ-ਖੋ ਦੀਆਂ ਟੀਮਾਂ ਨੂੰ ਪਹਿਲੇ, ਦੂਜੇ ਤੇ ਤੀਜੇ ਨੰਬਰ ਉਪਰ ਆੳਣ ਵਾਲੀਆਂ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਨਾਮਾਂ ਦੀ ਵੰਡ ਐਸ.ਸੀ.ਸੈਲ ਬਲਾਕ ਸੰਮਤੀ ਰਮੇਸ਼, ਮੈਡਮ ਸਵਾਤੀ ਕੁਮਾਰ ਨੇ ਕੀਤੀ।ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਨਪ੍ਰੀਤ ਸਿੰਘ ਮੰਗਾ ਕਲੱਬ ਮੈਂਬਰ, ਵਿਨੇ ਕੁਮਾਰ, ਸ਼ਰਨਜੀਤ ਸਿੰਘ ਐਨ.ਵਾਈ.ਵੀ ਨਹਿਰੂ ਯੂਵਾ ਕੇਂਦਰ ਕਪੂਰਥਲਾ, ਲਵਪ੍ਰੀਤ ਸਿੰਘ, ਬਲਵੀਰ ਸਿੰਘ, ਅਮਨਦੀਪ, ਬਲਜੀਤ ਸਿੰਘ, ਪਰਦੀਪ, ਸਨੀ, ਮੋਹਿਤ, ਹਰਮਨਦੀਪ, ਹਰੀ, ਗਗਨਮਾਨ, ਅਕਾਸ਼ਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖੀ ਨੇ ਅਹਿਮ ਭੂਮੀਕਾ ਨਿਭਾਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …