Saturday, September 21, 2024

ਮੱਛੀ ਦੇ ਨਜਾਇਜ਼ ਸ਼ਿਕਾਰ ਦੀ ਰੋਕਥਾਮ ਲਈ ਮੱਛੀ ਦੀਆਂ ਦੁਕਾਨਾਂ ਦੀ ਚੈਕਿੰਗ

ਕਪੂਰਥਲਾ, 26 ਜੂਨ (ਪੰਜਾਬ ਪੋਸਟ ਬਿਊਰੋ) – ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਹਰਿੰਦਰਜੀਤ ਸਿੰਘ ਬਾਵਾ ਦੀ ਅਗਵਾਈ ਵਿੱਚ ਵਿਸ਼ਾਲ ਸ਼ਰਮਾ ਮੱਛੀ ਪਾਲਣ ਅਫਸਰ ਕਪੂਰਥਲਾ ਅਤੇ ਬਲਵਿੰਦਰ ਸਿੰਘ, ਮੱਛੀ ਪਾਲਣ ਅਫਸਰ, ਸੁਲਤਾਨਪੁਰ ਲੋਧੀ ਮਿਤੀ 25.6.2020 ਨੂੰ ਅਧਿਸੂਚਿਤ ਪਾਣੀਆਂ ਤੋਂ ਮੱਛੀ ਦੇ ਨਜਾਇਜ਼ ਸ਼ਿਕਾਰ ਦੀ ਰੋਕਥਾਮ ਲਈ ਕਪੂਰਥਲਾ ਸ਼ਹਿਰ ਦੀਆਂ ਮੱਛੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
                 ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗਠਿਤ ਕਮੇਟੀ ਵੱਲੋਂ ਥਾਈ ਮਗੂਰ ਮੱਛੀ ਦੀ ਰੋਕਥਾਮ ਵਾਸਤੇ ਮੱਛੀ ਮੰਡੀ ਸੁਲਤਾਨਪੁਰ ਲੋਧੀ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਕੋਈ ਵੀ ਮਗੂਰ ਮੱਛੀ ਬਰਾਮਦ ਨਹੀਂ ਹੋਈ।ਮੱਛੀ ਮੰਡੀ ਵਿੱਚ ਮੌਜੂਦ ਠੇਕੇਦਾਰਾਂ ਨੂੰ ਥਾਈ ਮਗੂਰ ਮੱਛੀ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਮੱਛੀ ਖਾਣ ਨਾਲ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
                     ਹਰਿੰਦਰਜੀਤ ਸਿੰਘ ਬਾਵਾ ਮੁੱਖ ਕਾਰਜਕਾਰੀ ਅਫਸ਼ਰ ਵੱਲੋਂ ਵਿਸ਼ਵ ਪੱਧਰ ‘ਤੇ ਫੈਲੀ ਹੋਈ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੱਛੀ ਦਾ ਕੰਮ ਕਰਦੇ ਸਮੇਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ, ਜਿਵੇਂ ਕਿ ਮੂੰਹ ਉਪਰ ਮਾਸਕ ਪਹਿਨਣਾ, ਸਮਾਜਿਕ ਦੂਰੀ ਦਾ ਬਣਾਉਣਾ, ਮੱਛੀ ਲੈਣ ਆਏ ਗ੍ਰਾਹਕ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਆਦਿ ਬਾਰੇ ਜਾਣੂ ਕਰਵਾਇਆ ਗਿਆ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਧਿਸੂਚਿਤ ਪਾਣੀਆਂ ਵਿੱਚ 15 ਜੂਨ ਤੋਂ 14 ਅਗਸਤ ਤੱਕ ਬੰਦੀ ਸੀਜ਼ਨ ਹੋਣ ਕਾਰਨ ਮੱਛੀ ਦੇ ਸ਼ਿਕਾਰ ਦੀ ਮਨਾਹੀ ਹੈ। ਕੋਈ ਵੀ ਠੇਕੇਦਾਰ\ਲਾਈਸੰਸ ਧਾਰਕ ਕੰੁਡੀ ਡੋਰੀ ਤੋਂ ਇਲਾਵਾ ਅਧਿਸੂਚਿਤ ਪਾਣੀਆਂ ਵਿੱਚੋਂ ਮੱਛੀ ਦਾ ਸ਼ਿਕਾਰ ਨਹੀਂ ਕਰ ਸਕਦਾ। ਅਜਿਹਾ ਕਰਨ ਦੀ ਸੂਰਤ ਵਿੱਚ ਉਸ ਖਿਲਾਫ਼ ਪੰਜਾਬ ਫਿਸਰੀਜ਼ ਰੂਲਜ਼ 1985 ਤਹਿਤ ਕਾਰਵਾਈ ਕੀਤੀ ਜਾਵੇਗੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …