Saturday, September 21, 2024

ਅਕਾਲ ਅਕਾਦਮੀਆਂ ਨੂੰ ਵੱਡੇ ਵੇਬਿਨਾਰ ਲਈ ਮਿਲਿਆ ਵਰਲਡ ਰਿਕਾਰਡ ਪ੍ਰਮਾਣ ਪੱਤਰ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਸ਼ਵ ਦੇ ਸਭ ਤੋਂ ਵੱਡੇ ਡਰੱਗ-ਅਵੇਅਰਨੈਸ ਵੇਬਿਨਾਰ ਵਿੱਚ ਉਤਰ ਭਾਰਤ ਦੇ 5 ਰਾਜਾਂ ਵਿੱਚ ਸਥਿਤ ਅਕਾਲ ਅਕਾਦਮੀ ਦੇ ਸਕੂਲਾਂ ਦੀਆਂ 60000 ਬੱਚੀਆਂ ਨੇ ਭਾਗ ਲੈ ਕੇ ਵਰਲਡ ਬੁੱਕ ਆਫ ਰਿਕਾਰਡਜ਼ ਲੰਦਨ ਵਿੱਚ ਗਲੋਬਲ ਰਿਕਾਰਡ ਸਥਾਪਤ ਕੀਤਾ ਹੈ।ਇਸ ਵੈਬਿਨਾਰ ਵਿਚ ਪੰਚਕੁਲਾ ਜਿਲ੍ਹੇ ਦੇ ਅਕਾਲ ਅਕੈਡਮੀ ਡਾਕਰ ਸਾਹਿਬ ਦੇ 1094 ਵਿਦਿਆਰਥੀ ਵੀ ਸ਼ਾਮਲ ਹੋਏ।ਇਸ 45 ਮਿੰਟ ਦੇ ਵੇਬਿਨਾਰ ਨੂੰ ਯੂਟਿਊਬ ਅਤੇ ਫੇਸਬੁਕ ‘ਤੇ ਲਾਈਵ ਦੇਖਿਆ ਗਿਆ।
                ਮਾਹਰ ਚਿਕਿਤਸਾ ਪੇਸ਼ੇਵਰ ਡਾ. ਕਰਨਲ ਰਾਜਿੰਦਰ ਸਿੰਘ, ਨਿਦੇਸ਼ਕ ਅਕਾਲ ਡਰਗ ਡੀ ਅਡਿਕਸ਼ਨ ਸੈਂਟਰ ਅਤੇ ਡਾ. ਐਨ.ਐਲ ਗੁਪਤਾ ਚਾਇਲਡ ਸਾਇਕੋਲੋਜਿਸਟ ਅਕਾਲ ਡਰਗ ਡੀ ਅਡਿਕਸ਼ਨ ਸੈਂਟਰ ਵਲੋਂ ਬੱਚੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ।
ਅਕਾਲ ਅਕੈਡਮੀ ਡਾਕਰ ਸਾਹਿਬ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਕੇਵਲ ਮੁੱਲ-ਅਧਾਰਿਤ ਸਿੱਖਿਆ ਦੇ ਜ਼ਰੀਏ ਹੀ ਨਸ਼ਿਆਂ ਤੋਂ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …