Friday, September 20, 2024

ਵੀਰਵਾਰ ਨੂੰ 47 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, 2 ਹੋਰ ਕਰੋਨਾ ਪਾਜ਼ਟਿਵ ਦੀ ਮੋਤ

ਜਿਲ੍ਹਾ ਪਠਾਨਕੋਟ ‘ਚ ਕੁੱਲ 1071 ਕਰੋਨਾ ਪਾਜੀਟਿਵ, 758 ਕਰੋਨਾ ਰਿਕਵਰ ਤੇ ਐਕਟਿਵ ਕੇਸ 290

ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ 47 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ ਡਿਸਚਾਰਜ਼ ਪਾਲਿਸੀ ਅਧੀਨ ਅੱਜ 35 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ‘ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।
              ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਕਰੋਨਾ ਪਾਜੀਟਿਵ ਕੇਸ ਘਟਾਏ ਜਾ ਸਕਣ, ਉਨ੍ਹਾਂ ਕਿਹਾ ਕਿ ਅਗਰ ਅਸੀਂ ਹਦਾਇਤਾਂ ਦੀ ਪਾਲਣਾ ਕਰਾਂਗੇ ਤੱਦ ਹੀ ਜਿਲ੍ਹਾ ਕਰੋਨਾ ਮੁਕਤ ਹੋਵੇਗਾ।
                ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ ਕੁੱਲ 1071 ਕੇਸ ਕਰੋਨਾ ਪਾਜ਼ਟਿਵ ਦੇ ਹਨ, ਜਿਨ੍ਹਾਂ ਵਿੱਚੋਂ 758 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 290 ਕੇਸ ਕਰੋਨਾ ਪਾਜ਼ਟਿਵ ਐਕਟਿਵ ਹਨ ਅਤੇ ਹੁਣ ਤੱਕ 23 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 2 ਲੋਕਾਂ ਦੀ ਕਰੋਨਾ ਪਾਜ਼ਟਿਵ ਨਾਲ ਮੋਤ ਹੋਈ ਹੈ।ਉਹਨ੍ਹਾਂ ਵਿੱਚੋਂ ਇੱਕ ਮਹਿਲਾ ਜੋ 60 ਸਾਲ ਦੀ ਹੈ ਅਤੇ ਪਠਾਨਕੋਟ ਨਿਵਾਸੀ ਹੈ ਅਤੇ ਦੂਸਰਾ ਵਿਅਕਤੀ ਜੋ 64 ਸਾਲ ਦਾ ਹੈ ਅਤੇ ਪਠਾਨਕੋਟ ਦਾ ਹੀ ਨਿਵਾਸੀ ਹੈ।ਇਸ ਤੋਂ ਇਲਾਵਾ ਜਿਨ੍ਹਾਂ 47 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਉਨ੍ਹਾਂ ਵਿੱਚੋਂ 1 ਨਰੋਟ ਜੈਮਲ ਸਿੰਘ, 2 ਕੀੜੀ ਖੁਰਦ, 4 ਇੱਕ ਪ੍ਰਾਈਵੇਟ ਫਰਮ, 1 ਪਿੰਡ ਹਲੇਰ, 2 ਚਾਰ ਮਰਲਾ ਕਵਾਟਰ, 5 ਘਰਥੋਲੀ ਮੁਹੱਲਾ, 3 ਸੰਤ ਨਗਰ, 1 ਅਬਰੋਲ ਨਗਰ, 1 ਅਨੰਦਪੁਰ ਰੜ੍ਹਾਂ, 1 ਮਾਡਲ ਟਾਊਨ, 4 ਗੁਰਦਾਸਪੁਰ ਰੋਡ, 1 ਪੁਰਾਣਾ ਸਾਹਪੁਰ, 3 ਸੁੰਦਰ ਨਗਰ, 1 ਨਿਊ ਬੈਂਕ ਕਲੋਨੀ, 2 ਫਰੈਂਡਜ਼ ਕਲੋਨੀ, 3 ਸੁਜਾਨਪੁਰ ਅਤੇ 10 ਲੋਕਾਂ ਦੀ ਰਿਪੋਰਟ ਐਂਟੀਜਨ ਟੈਸਟ ਰਾਹੀਂ ਕਰੋਨਾ ਪਾਜ਼ਟਿਵ ਆਈ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …