Saturday, September 21, 2024

ਹਲਕੇ ਦੇ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਪੀਣ ਵਾਲੇ ਪਾਣੀ ਦੀ ਕਿੱਲਤ – ਅਮਿਤ ਵਿੱਜ

ਪਠਾਨਕੋਟ ਵਿੱਚ 8 ਨਵੇਂ ਟਿਊਵਬੈਲ ਚਲਾ ਕੇ ਲੋਕਾਂ ਨੂੰ ਦਿੱਤੀ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ

ਪਠਾਨਕੋਟ, 29 ਅਗਸਤ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਪਠਾਨਕੋਟ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਲਈ ਕੁੱਝ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਕੁੱਝ ਆਉਣ ਵਾਲੇ ਦਿਨ੍ਹਾਂ ਵਿੱਚ ਮੁਕੰਮਲ ਕਰਵਾਏ ਜਾਣਗੇ।
                     ਪਠਾਨਕੋਟ ਹਲਕਾ ਵਿਧਾਇਕ ਅਮਿਤ ਵਿੱਜ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕੁੱਲ 64 ਟਿਊਵਬੈਲ ਹਨ।ਜਿਨ੍ਹਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ।56 ਟਿਊਵਬੈਲ ਪਹਿਲਾਂ ਤੋਂ ਹੀ ਸਚਾਰੂ ਢੰਗ ਨਾਲ ਚੱਲ ਰਹੇ ਹਨ ਅਤੇ 8 ਨਵੇਂ ਟਿਊਵਬੈਲ ਚਾਲੂ ਕੀਤੇ ਗਏ ਹਨ ਅਤੇ ਇਨ੍ਹਾਂ ਟਿਊਵਬੈਲਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਧੀਰਾ ਵਿਖੇ ਵਾਰਡ ਨੰਬਰ 45 ਵਿੱਚ ਟਿਊਵਬੈਲ ਤੋਂ 33 ਹਜਾਰ ਗੈਲਨ ਪ੍ਰਤੀ ਦਿਨ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਹੈ।ਵਾਰਡ ਨੰਬਰ 21 ਵਿੱਚ ਬਣਾਏ ਟਿਊਵਬੈਲ ਤੋਂ 35 ਹਜਾਰ ਗੈਲਨ ਪਾਣੀ ਪ੍ਰਤੀ ਦਿਨ, ਵਾਰਡ ਨੰਬਰ 15 ਰੇਹੜੀ ਮਾਰਕਿਟ ਗਾਂਧੀ ਚੋਕ ਵਿੱਚ ਬਣਾਏ ਟਿਊਵਬੈਲ ਤੋਂ ਵੀ 35 ਹਜਾਰ 500 ਗੈਲਨ ਪਾਣੀ ਲੋਕਾਂ ਨੂੰ ਮਿਲ ਰਿਹਾ, ਇੰਦਰਾ ਕਲੋਨੀ ਵਾਰਡ ਨੰਬਰ 6 ਵਿੱਚ ਬਣਾਏ ਟਿਊਵਬੈਲ ਤੋਂ 40 ਹਜਾਰ ਗੈਲਨ ਪ੍ਰਤੀ ਦਿਨ ਲੋਕਾਂ ਨੂੰ ਪਾਣੀ ਮਿਲ ਰਿਹਾ ਹੈ।ਇਸ ਤੋਂ ਇਲਾਵਾ ਹਨੁਮਾਨ ਮੰਦਿਰ ਢਾਂਗੂ ਰੋਡ ਵਿੱਚ ਬਣਾਏ ਟਿਊਵਬੈਲ ਤੋਂ 36 ਹਜਾਰ ਗੈਲਨ ਪਾਣੀ ਲੋਕਾਂ ਨੂੰ ਪ੍ਰਤੀਦਿਨ ਮਿਲ ਰਿਹਾ।ਇਨਕਮ ਟੈਕਸ ਕਲੋਨੀ ਵਿੱਚ ਬਣਾਏ ਟਿਊਵਬੈਲ ਤੋਂ 31 ਹਜਾਰ ਗੈਲਨ ਪਾਣੀ ਰੋਜ਼, ਮਿਊਂਸੀਪਲ ਕਲੋਨੀ ਵਿੱਚ ਬਣਾਏ ਟਿਊਵਬੈਲ ਤੋਂ ਵੀ 31 ਹਜਾਰ ਗੈਲਨ ਪਾਣੀ ਰੋਜ਼, ਭਦਰੋਆ ਵਿਖੇ ਵੀ ਇੱਕ ਟਿਊਵਬੈਲ ਲੱਗਾ ਜਿਸ ਤੋਂ 34 ਹਜਾਰ ਗੈਲਨ ਪਾਣੀ ਰੋਜ਼ ਮਿਲ ਰਿਹਾ ਹੈ ਅਤੇ ਇੱਕ ਟਿਊਵਬੈਲ ਹੋਰ ਲਗਾਉਣ ਦੀ ਯੋਜਨਾ ਹੈ।
                   ਉਨ੍ਹਾਂ ਕਿਹਾ ਕਿ ਕੁੱਝ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਦਾ ਕੰਮ ਵੀ ਜਲਦੀ ਹੀ ਪੂਰਾ ਹੋਣ ਵਾਲਾ ਹੈ ਅਤੇ ਜਲਦੀ ਹੀ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੂਹੱਈਆ ਕਰਵਾਇਆ ਜਾਵੇਗਾ।ਬਹੁਤ ਸਾਰੇ ਵਾਰਡਾਂ ‘ਚ ਲੋਕਾਂ ਨੇ ਪ੍ਰਾਈਵੇਟ ਜ਼ਮੀਨ ਦਿੱਤੀ ਹੈ।ਇਸ ਕਾਰਜ ਲਈ ਉਹ ਦਾਨੀ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …