Thursday, September 19, 2024

ਪ੍ਰਧਾਨ ਮੰਤਰੀ ਨੇ ਭਾਰਤ ਦੇ ਕਿਸਾਨਾਂ ਦੀ ਕੀਤੀ ਸ਼ਲਾਘਾ

ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ‘ਚ ਜ਼ਿਕਰ ਕੀਤਾ ਹੈ ਕਿ ਕੋਵਿਡ ਸੰਕਟ ਦੌਰਾਨ ਦੇਸ਼ ਦੇ

File Photo

ਕਿਸਾਨਾਂ ਨੇ ਅਥਾਹ ਤਾਕਤ ਦਿਖਾਈ ਹੈ।
                        ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਖੇਤੀਬਾੜੀ ਖੇਤਰ ਮਜ਼ਬੂਤ ਹੈ, ਤਾਂ ‘ਆਤਮ ਨਿਰਭਰ ਭਾਰਤ’ ਦੀ ਬੁਨਿਆਦ ਮਜ਼ਬੂਤ ਰਹੇਗੀ।ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਇਸ ਖੇਤਰ ਨੂੰ ਬਹੁਤ ਸਾਰੀਆਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਗਿਆ ਹੈ ਤੇ ਕਈ ਮਿੱਥਾਂ ਤੋੜਨ ਦਾ ਯਤਨ ਕੀਤਾ ਗਿਆ ਹੈ।
                       ਉਨ੍ਹਾਂ ਹਰਿਆਣਾ ਦੇ ਇੱਕ ਕਿਸਾਨ ਕੰਵਰ ਚੌਹਾਨ ਦੀ ਉਦਾਹਰਣ ਸਾਂਝੀ ਕੀਤੀ।ਜਿਨ੍ਹਾਂ ਨੂੰ ਮੰਡੀ ਤੋਂ ਬਾਹਰ ਆਪਣੇ ਫਲ ਤੇ ਸਬਜ਼ੀਆਂ ਦੇ ਮੰਡੀਕਰਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਸਨ।ਪਰ ਸਾਲ 2014 ’ਚ ਫਲਾਂ ਤੇ ਸਬਜ਼ੀਆਂ ਨੂੰ ਏ.ਪੀ.ਐਮ.ਸੀ ਕਾਨੂੰਨ ’ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਬਹੁਤ ਲਾਭ ਹੋਇਆ।ਉਨ੍ਹਾਂ ਨੇ ਇੱਕ ‘ਕਿਸਾਨ ਉਤਪਾਦਕ ਸੰਗਠਨ’ ਕਾਇਮ ਕੀਤਾ ਤੇ ਹੁਣ ਉਨ੍ਹਾਂ ਦੇ ਪਿੰਡ ਦੇ ਕਿਸਾਨ ਹੁਣ ‘ਸਵੀਟ ਕੌਰਨ’ ਅਤੇ ‘ਬੇਬੀ ਕੌਰਨ’ ਉਗਾਉਂਦੇ ਹਨ ਤੇ ਆਪਣੀ ਪੈਦਾਵਾਰ ਨੂੰ ਉਹ ਸਿੱਧੇ ਦਿੱਲੀ ਦੀ ਆਜ਼ਾਦ ਪੁਰ ਮੰਡੀ, ਵੱਡੀਆਂ ਪ੍ਰਚੂਨ-ਲੜੀਆਂ ਤੇ ਪੰਜ-ਤਾਰਾ ਹੋਟਲਾਂ ਵਿੱਚ ਸਪਲਾਈ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ।ਪ੍ਰਧਾਨ ਮੰਤਰੀ ਨੇ ਜ਼ੋਰ ਦਿ ੱਤਾ ਕਿ ਇਨ੍ਹਾਂ ਕਿਸਾਨਾਂ ਕੋਲ ਆਪਣੇ ਫਲ ਤੇ ਸਬਜ਼ੀਆਂ ਕਿਤੇ ਵੀ ਤੇ ਕਿਸੇ ਨੂੰ ਵੀ ਵੇਚਣ ਦਾ ਤਾਕਤ ਹੈ, ਜੋ ਉਨ੍ਹਾਂ ਦੀ ਪ੍ਰਗਤੀ ਦੀ ਨੀਂਹ ਹੈ ਅਤੇ ਹੁਣ ਇਹ ਤਾਕਤ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਹਰ ਤਰ੍ਹਾਂ ਦੀ ਉਪਜ ਲਈ ਮਿਲ ਗਈ ਹੈ।
                   ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਇੱਕ ਕਿਸਾਨ ਉਤਪਾਦਕ ਸੰਗਠਨ ‘ਸ਼੍ਰੀ ਸਵਾਮੀ ਸਮਰੱਥ ਫ਼ਾਰਮ ਪ੍ਰੋਡਿਊਸਰ ਕੰਪਨੀ ਲਿਮਿਟਿਡ’ ਦੀ ਉਦਾਹਰਣ ਸਾਂਝੀ ਕਰਦਿਆਂ ਏ.ਪੀ.ਐਮ.ਸੀ ਦੇ ਘੇਰੇ ਵਿਚੋਂ ਫਲਾਂ ਤੇ ਸਬਜ਼ੀਆਂ ਨੂੰ ਬਾਹਰ ਕੱਢਣ ਕਾਰਣ ਕਿਸਾਨਾਂ ਨੂੰ ਪੁੱਜ ਰਹੇ ਫ਼ਾਇਦਿਆਂ ਦਾ ਜ਼ਿਕਰ ਵੀ ਕੀਤਾ ਉਨ੍ਹਾਂ ਕਿਹਾ ਕਿ ਪੁਣੇ ਤੇ ਮੁੰਬਈ ਦੇ ਕਿਸਾਨ ਖ਼ੁਦ ਹਫ਼ਤਾਵਾਰੀ ਮੰਡੀਆਂ ਲਾਉਂਦੇ ਹਨ ਤੇ ਵਿਚੋਲਿਆਂ (ਆੜ੍ਹਤੀਆਂ) ਤੋਂ ਬਗ਼ੈਰ ਸਿੱਧੇ ਹੀ ਆਪਣੀ ਉਪਜ ਵੇਚਦੇ ਹਨ।ਉਨ੍ਹਾਂ ਨੇ ਕਿਸਾਨਾਂ ਦੇ ਇੱਕ ਸਮੂਹ ‘ਤਾਮਿਲਨਾਡੂ ਬਨਾਨਾ ਫ਼ਾਰਮਰ ਪ੍ਰੋਡਿਊਸ ਕੰਪਨੀ’ ਦਾ ਵੀ ਜ਼ਿਕਰ ਕੀਤਾ ਜਿਸ ਨੇ ਲੌਕਡਾਊਨ ਦੌਰਾਨ ਸੈਂਕੜੇ ਮੀਟ੍ਰਿਕ ਟਨ ਸਬਜ਼ੀਆਂ, ਫਲ ਤੇ ਕੇਲੇ ਲਾਗਲੇ ਪਿੰਡਾਂ ਤੋਂ ਖ਼ਰੀਦੇ ਤੇ ਚੇਨਈ ਵਿੱਚ ਸਬਜ਼ੀਆਂ ਦੀ ਇੱਕ ਕੌਂਬੋ ਕਿੱਟ ਸਪਲਾਈ ਕੀਤੀ।ਉਨ੍ਹਾਂ ਕਿਹਾ ਕਿ ਲਖਨਊ ਦੇ ‘ਇਰਾਦਾ ਫ਼ਾਰਮਰ ਪ੍ਰੋਡਿਊਸਰ’ ਨਾਮ ਦੇ ਸਮੂਹ ਨੇ ਲੌਕਡਾਊਨ ਦੌਰਾਨ ਕਿਸਾਨਾਂ ਦੇ ਖੇਤਾਂ ਤੋਂ ਸਿੱਧੇ ਫਲਾਂ ਤੇ ਸਬਜ਼ੀਆਂ ਦੀ ਖ਼ਰੀਦ ਕੀਤੀ ਤੇ ਉਨ੍ਹਾਂ ਨੂੰ ਵਿਚੋਲਿਆਂ ਤੋਂ ਬਗ਼ੈਰ ਲਖਨਊ ਦੇ ਬਜ਼ਾਰਾਂ ਵਿੱਚ ਸਿੱਧੇ ਵੇਚਿਆ।
                      ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਆਂ ਖੋਜਾਂ ਤੇ ਤਕਨੀਕਾਂ ਲਾਗੂ ਕਰ ਕੇ ਖੇਤੀਬਾੜੀ ਹੋਰ ਵੀ ਜ਼ਿਆਦਾ ਤਰੱਕੀ ਕਰੇਗੀ। ਉਨ੍ਹਾਂ ਗੁਜਰਾਤ ਦੇ ਇੱਕ ਕਿਸਾਨ ਇਸਮਾਈਲ ਭਾਈ ਦੀ ਮਿਸਾਲ ਦਿੱਤੀ, ਜਿਸ ਨੇ ਖੇਤੀਬਾੜੀ ਨੂੰ ਅਪਣਾਇਆ, ਜਦ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।ਉਨ੍ਹਾਂ ਤੁਪਕਾ ਸਿੰਜ਼ਾਈ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਆਲੂਆਂ ਦੀ ਕਾਸ਼ਤ ਕੀਤੀ, ਹੁਣ ਵਧੀਆ ਮਿਆਰੀ ਆਲੂ ਉਨ੍ਹਾਂ ਦਾ ਟ੍ਰੇਡ-ਮਾਰਕ ਬਣ ਚੁੱਕੇ ਹਨ।ਉਹ ਬਿਨਾਂ ਕਿਸੇ ਵਿਚੋਲਿਆਂ ਦੇ ਆਪਣੇ ਆਲੂ ਸਿੱਧੇ ਵੱਡੀਆਂ ਕੰਪਨੀਆਂ ਨੂੰ ਵੇਚਦੇ ਹਨ ਤੇ ਚੋਖਾ ਮੁਨਾਫ਼ਾ ਕਮਾਉਂਦੇ ਹਨ।ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਸੁਸ਼੍ਰੀ ਬਿਜੈ ਸ਼ਾਂਤੀ ਦੀ ਕਹਾਣੀ ਵੀ ਸਾਂਝੀ ਕੀਤੀ, ਜਿਨ੍ਹਾਂ ਨੇ ਕਮਲ ਦੇ ਇੱਕ ਤਣੇ ਤੋਂ ਛੋਟੀ ਜਿਹੀ ਸ਼ੁਰੂਆਤ ਕਰ ਕੇ ਆਪਣੇ ਯਤਨਾਂ ਤੇ ਨਵੀਆਂ ਵਿਧੀਆਂ ਰਾਹੀਂ ਕਮਲ ਦੀ ਖੇਤੀ ਤੇ ਟੈਕਸਟਾਈਲ ਦੇ ਖੇਤਰਾਂ ਵਿੱਚ ਨਵੇਂ ਆਯਾਮ ਖੋਲ੍ਹੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …