Friday, September 20, 2024

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਹਿੱਤ ਤੇ ਪੰਜਾਬੀ ਭਾਸ਼ਾ ਲਈ ਛੱਡੀ ਵਜ਼ੀਰੀ ਤੇ ਗਠਜੋੜ – ਸੁਖਬੀਰ ਬਾਦਲ

ਕਿਹਾ  ਤਿੰਨ ਤਖਤ ਸਾਹਿਬਾਨਾਂ ਤੋਂ ਅੱਜ ਅਰੰਭ ਹੋਣਗੇ ਤਿੰਨ ਰੋਸ ਮਾਰਚ

ਸੰਗਰੂਰ, 30 ਸਤੰਬਰ (ਜਗਸੀਰ ਲੌਂਗੋਵਾਲ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਸਥਿਤ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਿਲ੍ਹੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਅਤੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਬਣ ਕੇ ਖੜਿਆ ਹੈ।ਸ਼੍ਰੋਮਣੀ ਅਕਾਲੀ ਦਲ ਲਈ ਨਾ ਤਾਂ ਕੋਈ ਸਰਕਾਰ, ਮੰਤਰੀ ਅਹੁੱਦਾ ਜਾਂ ਕੋਈ ਅਜਿਹਾ ਗਠਜੋੜ ਜੋ ਕਿਰਸਾਨੀ ਦੇ ਖਿਲਾਫ ਹੋਵੇ ਇਹ ਜਰੂਰੀ ਹੈ ਇਸ ਕਰਕੇ ਅਸੀ ਕੇਂਦਰੀ ਵਜਾਰਤ ਤੋ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ 40 ਸਾਲ ਪੁਰਾਣਾ ਗਠਜੋੜ ਤੋੜਿਆ ਹੈ ।
ਸ੍ਰੋਮਣੀ ਅਕਾਲੀ ਦਲ ਵਲੋਂ 1 ਅਕਤੂਬਰ ਨੂੰ ਕੱਢੇ ਜਾਣ ਵਾਲੇ ਕਿਸਾਨ ਰੋਸ ਮਾਰਚਾਂ ਬਾਰੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪ੍ਰੋਗਰਾਮ ਦਿੱਤਾ ਅਤੇ ਕਿਹਾ ਕਿ ਇਸ ਕਿਸਾਨ ਮਾਰਚ ਵਿੱਚ ਹਰ ਵਰਕਰ ਅਪਣੀਆ ਕਾਰਾਂ, ਟਰੈਕਟਰਾਂ, ਜੀਪਾਂ ਤੇ ਸ੍ਰੋਮਣੀ ਅਕਾਲੀ ਦਲ ਅਤੇ ਕਿਸਾਨੀ ਦੇ ਪ੍ਰਤੀਕ ਹਰੇ ਰੰਗ ਦੇ ਝੰਡੇ ਲਗਾ ਕੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਈਏ।ਇਕ ਰੋਸ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਵੇਗਾ ਜਿਸ ਦੀ ਅਗਵਾਈ ਉਹ ਖੁਦ ਕਰਨਗੇ। ਦੂਜਾ ਰੋਸ ਮਾਰਚ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਕੇ ਮੋਹਾਲੀ ਸਮਾਪਤ ਹੋਵੇਗਾ ਇਸ ਦੀ ਅਗਵਾਈ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੰਗਰੂਰ ਜਿਲੇ ਦੀ ਸੰਗਤ ਹਲਕਾ ਪੱਧਰ ‘ਤੇ ਅਲੱਗ ਅਲੱਗ ਜਗ੍ਹਾ ਤੋਂ ਇਸ ਕਿਸਾਨ ਮਾਰਚ ਵਿਚ ਸ਼ਾਮਲ ਹੋਵੇਗੀ।ਤੀਜਾ ਰੋਸ ਮਾਰਚ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇਗਾ। ਜਿਸ ਦੀ ਅਗਵਾਈ ਡਾ. ਦਲਜੀਤ ਸਿੰਘ ਚੀਮਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਕਰਨਗੇ।
                   ਉਹਨਾ ਨੇ ਕਿਹਾ ਕਿ ਅੱਜ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰੀ ਵਜਾਰਤ ਤੋਂ ਅਸਤੀਫ਼ਾ ਅਤੇ ਗਠਜੋੜ ਤੋੜਨ ਨੂੰ ਡਰਾਮਾ ਦੱਸਦੇ ਹਨ ਓਹਨਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਮਜ਼ਦ ਰਾਜ ਸਭਾ ਦੇ ਮੈਂਬਰ ਹਨ ਅਤੇ ਹੁਣ ਅਲੱਗ ਦਲ ਬਣਾਉਣ ਦੇ ਬਾਵਜ਼ੂਦ ਆਪਣਾ ਅਸਤੀਫਾ ਦੇਣਾ ਵੀ ਮੁਨਾਸਿਬ ਨਹੀਂ ਸਮਝਦੇ।
                       ਇਸ ਮੌਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਗੁਲਜਾਰ ਸਿੰਘ ਮੂਨਕ, ਮੋਹੰਮਦ ਓਵੇਸ, ਗਗਨਜੀਤ ਸਿੰਘ ਬਰਨਾਲਾ, ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜ ਤੀਆ ਐਸੋਸੀਏਸ਼ਨ, ਗਿਆਨੀ ਨਰੰਜਣ ਸਿੰਘ ਭੁਟਾਲ, ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ, ਨਵਇੰਦਰ ਸਿੰਘ ਲੌਂਗੋਵਾਲ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਪਰਮਜੀਤ ਕੌਰ ਭੰਗੂ ਮੈਂਬਰ ਅੰਤ੍ਰਿੰਗ ਕਮੇਟੀ, ਤੇਜਾ ਸਿੰਘ ਕਮਾਲਪੁਰ, ਮੇਘ ਸਿੰਘ ਗੁਆਰਾ, ਜਸਵੀਰ ਸਿੰਘ ਦਿਓਲ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਭਲਵਾਨ, ਗੁਰਲਾਲ ਸਿੰਘ ਫਤਹਿਗੜ੍ਹ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਤੇਜਿੰਦਰ ਸਿੰਘ ਸੰਘਰੇੜੀ, ਸਿਮਰਪ੍ਰਤਾਪ ਬਰਨਾਲਾ, ਐਡੋਕੇਟ ਦਲਜੀਤ ਸਿੰਘ ਸੇਖੋਂ, ਸਤਪਾਲ ਸਿੰਗਲਾ, ਅਮਨਦੀਪ ਸਿੰਘ ਕਾਂਝਲਾ, ਬੀਬੀ ਪਰਮਜੀਤ ਕੌਰ ਵਿਰਕ, ਮਨਜਿੰਦਰ ਸਿੰਘ ਲਾਗੜੀਆ, ਮਨਜਿੰਦਰ ਸਿੰਘ ਬਾਵਾ, ਗੁਰਮੀਤ ਉਭੀ, ਹਰਵਿੰਦਰ ਸਿੰਘ ਕਾਕੜਾ, ਰਵਿੰਦਰ ਠੇਕੇਦਾਰ, ਚੰਦ ਸਿੰਘ ਚੱਠਾ, ਅਫਰੀਦੀ ਖਾਨ ਅਹਿਮਦਗੜ੍ਹ, ਇਰਫਾਨ ਰੋਹਿੜਾ, ਗੁਰਮੀਤ ਉਭੀ, ਮਨੀ ਸੇਖਾ, ਦਰਸ਼ਨ ਸਿੰਘ ਬਨਬੋਰਾ, ਸ਼ੇਰ ਸਿੰਘ ਬਲੇਵਾਲ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …